ਸੜਕ ਹਾਦਸੇ ‘ਚ ਇਕ ਦੀ ਮੌਤ ਦੂਜਾ ਜ਼ਖ਼ਮੀ
ਫਗਵਾੜਾ : ਫਗਵਾੜਾ ਦੇ ਨਜ਼ਦੀਕੀ ਪਿੰਡ ਖੁਰਮਪੁਰ ‘ਚ ਹੁਸ਼ਿਆਰਪੁਰ ਰੋਡ ‘ਤੇ ਸੋਮਵਾਰ ਰਾਤ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦਾ ਦਰੱਖਤ ਦੇ ਨਾਲ ਟਕਰਾ ਗਿਆ। ਦਰਖਤ ਦੇ ਨਾਲ ਮੋਟਰਸਾਈਕਲ ਵੱਜਣ ਕਾਰਨ ਚਮਨ ਲਾਲ ਉਰਫ ਕਾਲਾ ਪੁੱਤਰ ਸਵ. ਚਰਨਾ ਰਾਮ ਵਾਸੀ ਪਿੰਡ ਪਲਾਹੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਮੋਟਰਸਾਈਕਲ ਚਲਾ ਰਹੇ ਨੌਜਵਾਨ ਵਿਜੈ ਕੁਮਾਰ ਪੁੱਤਰ ਗੰਗਾ ਰਾਮ ਵਾਸੀ ਪਿੰਡ ਖਾਟੀ ਜ਼ਖ਼ਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਫਗਵਾੜਾ ‘ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।