Last UPDATE: November 20, 2017 at 3:10 am

295-ਏ ਵਰਗੀ ਕਾਨੂੰਨੀ ਧਾਰਾ ਦਾ ਦੇਸ਼ ‘ਚ ਹੋਣਾ ਨਿਵੇਕਲੀ ਸੋਚ ਦੇ ਰਾਹ ਵਿੱਚ ਰੋੜਾ:ਜੀਰਖ,ਆਜਾਦ

ਤਰਕਸ਼ੀਲ ਸੋਸਾਇਟੀ ਦਾ ਹੋਇਆ ਜੋਨਲ ਡੈਲੀਗੇਟ ਇਜਲਾਸ ਸਮਾਪਤ ,
ਤਰਕਸ਼ੀਲ ਸੋਚ ਨੂੰ ਸਮਾਜ ਦੇ ਹਰ ਵਰਗ ਵਿੱਚ ਲੈਕੇ ਜਾਣ ਦੀ ਜਰੂਰਤ: ਰਾਜਿੰਦਰ ਭਦੌੜ
ਪੰਜਾਬ ਸਰਕਾਰ ਅੰਧ-ਵਿਸਵਾਸ਼ ਰੋਕੂ ਕਾਨੂੰਨ ਬਨਾਵੇ: ਦਲਵੀਰ ਕਟਾਣੀ

ਲੁਧਿਆਣਾ: ( ) ਸੂਬਾ ਕਮੈਟੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਤਰਕਸ਼ੀਲ ਸੋਸਾਇਟੀ ਪੰਜਾਬ ਜੋਨ ਲੁਧਿਆਣਾ ਦਾ ਪਹਿਲਾ ਛਮਾਹੀ ਇਜਲਾਸ ਇਥੇ ਲੁਧਿਆਣਾ ਬਸ ਸਟੈਂਡ ਨੇੜੇ ਸਥਾਨਕ ਤਰਕਸ਼ੀਲ ਦਫਤਰ ਵਿੱਚ ਹੋਇਆ। ਜਿਸ ਵਿੱਚ ਜੋਨ ਅਧੀਨ ਪੈਂਦੀਆਂ ਸਾਰੀਆਂ ਇਕਾਈਆਂ ਮਾਲੇਰ ਕੋਟਲਾ, ਕੋਹਾੜਾ, ਲੁਧਿਆਣਾ, ਜਗਰਾਉਂ, ਸਿਧਾਰ, ਸਮਰਾਲਾ,ਜਰਗ ਤੋਂ ਇਕਾਈਆਂ ਦੇ ਸਾਰੇ ਅਹੁਦੇਦਾਰਾਂ ਅਤੇ ਡੈਲੀਗੇਟਾਂ ਨੇ ਭਾਗ ਲਿਆ।
ਸਵੇਰ ਤੋਂ ਸ਼ਾਮ ਤੱਕ ਨੇਪਰੇ ਚੜਿਆ ਇਸ ਇਜਲਾਸ ਦੇ ਪਹਿਲੇ ਸੈਸ਼ਨ ਦਾ ਸਟੇਜ ਸੰਚਾਲਨ ਡਾ, ਮਜੀਦ ਆਜਾਦ ਵਲੋਂ ਅਤੇ ਪ੍ਰਧਾਨਗੀ ਸੂਬਾ ਜੱਥੇਬੰਦਕ ਮੁਖੀ ਰਾਜਿੰਦਰ ਭਦੌੜ ਅਤੇ ਆਤਮਾ ਸਿੰਘ ਜੋਨ ਵਿੱਤ ਮੁਖੀ ਵਲੋਂ ਕੀਤੀ ਗਈ, ਇਸ ਸੈਸ਼ਨ ਵਿੱਚ ਜੋਨ ਦੇ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਦਲਵੀਰ ਕਟਾਨੀ (ਜੱਥੇਬੰਦਕ ਵਿਭਾਗ), ਆਤਮਾ ਸਿੰਘ (ੱਿਵੱਤ ਵਿਭਾਗ), ਡਾ.ਮਜੀਦ ਅਜਾਦ (ਮੀਡੀਆ ਵਿਭਾਗ) ਵਲੋਂ ਕੀਤੀ ਗਈ, ਇਸ ਤੋਂ ਬਾਅਦ ਇਕਾਈ ਮੁਖੀਆਂ ਵਲੋਂ ਆਪਣੇ ਆਪਣੇ ਆਪਂੇ ਖੇਤਰ ਵਿੱਚ ਪਿਛਲੇ 6 ਮਹੀਨਿਆਂ ਵਿੱਚ ਕੀਤੀਆਂ ਗਈਆਂ ਸਰਗਰਮੀਆਂ ਦੀ ਰਿਪੋਰਟਿੰਗ ਕੀਤੀ ਗਈ।ਇਸ ਤਹਿਤ ਇਕਾਈ ਲੁਧਿਆਣਾ ਵਲੋਂ ਜਸਵੰਤ ਜੀਰਖ, ਕੋਹਾੜਾ ਵਲੋਂ ਰਾਜਿੰਦਰ ਜੰਡਿਆਂਲੀ , ਮਾਲੇਰਕੋਟਲਾ ਵਲੋਂ ਸਰਾਜ ਅਨਵਰ, ਸਧਾਰ ਵਲੋਂ ਮਾਸਟਰ ਕਰਨੈਲ, ਮਾਛੀਵਾੜਾ ਵਲੋਂ ਸੁਖਵਿੰਦਰ ਸਿੰਘ, ਜਰਗ ਵਲੋਂ ਗੁਰਜੰਟ ਨਸਰਾਲੀ ਆਦਿ ਨੇ ਰਿਪੋਰਟਿੰਗ ਕੀਤੀ।
ਇਜਲਾਸ ਦੇ ਦੂਜੇ ਸੈਸ਼ਨ ਦਾ ਸਟੇਜ ਸੰਚਾਲਨ ਦਲਵੀਰ ਕਟਾਨੀ ਵਲੋਂ ਅਤੇ ਪ੍ਰਧਾਨਗੀ ਸੂਬਾ ਸਭਿਆਚਾਰ ਵਿਭਾਗ ਮੁਖੀ ਤਰਲੋਚਨ ਸਿੰਘ ਅਤੇ ਕੰਵਲਜੀਤ ਸਿੰਘ, ਮੁਖੀ ਜੋਨ ਮਾਨਸਿਕ ਸੇਹਤ ਵਿਭਾਗ ਵਲੋਂ ਕੀਤੀ ਗਈ, ਇਸ ਸੈਸਨ ਵਿੱਚ ਸੂਬਾ ਕਮੈਟੀ ਵਲੋਂ ਭੇਜਿਆ ਦਸਤਾਵੇਜ ‘ਤਰਕਸ਼ੀਲ ਸੋਸਾਇਟੀ ਸਾਹਮਣੇ ਪੈਦਾ ਹੋਏ ਸਮਾਜ ਅਤੇ ਦੇਸ਼ ਦੇ ਨਵੇਂ ਹਾਲਾਤ’ ਰਾਜਿੰਦਰ ਜੰਡਾਲੀ ਵਲੋਂ ਪੜਿਆ ਗਿਆ, ਇਸ ਪਿਛੋ ਇਸ ਦਸਤਾਵੇਜ ਸਬੰਧੀ ਵੱਖ ਵੱਖ ਆਗੂਆਂ ਸਤੀਸ਼ ਸੱਚਦੇਵਾ, ਗੁਰਮੇਲ ਲੁਧਿਆਂਣਾ, ਦਰਬਾਰਾ ਸਿੰਘ ਉਕਸੀ, ਨਿਰਮਲ ਸਿੰਘ, ਜਸਵੰਤ ਜੀਰਖ, ਡਾ,ਮਜੀਦ ਆਜਾਦ , ਸਰਾਜ ਅਨਵਰ ਵਲੋਂ ਆਪਣੇ ਵਿਚਾਰ ਰੱਖੇ ਗਏ।
IMG-20171120-WA0009
ਫੁਟਕਲ ਏਜੰਡੇ ਤੇ ਬੋਲਦਿਆਂ ਜਸਵੰਤ ਜੀਰਖ ਅਤੇ ਡਾ. ਮਜੀਦ ਆਜਾਦ ਨੇ ਕਿਹਾ ਕਿ‘ਦੇਸ਼ ਵਿੱਚ 295-ਏ ਵਰਗੀ ਕਾਨੂੰਨੀ ਧਾਰਾ ਦਾ ਹੋਣਾ ਵਿਗਿਆਨ ਅਤੇ ਨਿਵੇਕਲੀ ਸੋਚ ਦੇ ਰਾਹ ਵਿੱਚ ਰੋੜਾ ਹੈ, ਇਸ ਲਈ ਤਰਕਸ਼ੀਲਾਂ ਅਤੇ ਵਿਦਵਾਨਾਂ ਵਲੋਂ ਇਸਨੂੰ ਰੱਦ ਕਰਵਾੁਉਨ ਲਈ ਹੰਭਲਾ ਮਾਰਨਾ ਚਾਹੀਦਾ ਹੈ’। ਦਲਵੀਰ ਕਟਾਣੀ ਨੇ ਕਿਹਾ ਕਿ ਬਾਬਾਵਾਦ ਵਲੋਂ ਆਮ ਲੋਕਾਂ ਦਾ ਅੰਧਵਿਸਵਾਸ਼ ਰਾਹੀਂ ਸੋਸ਼ਨ ਕੀਤਾ ਜਾ ਰਿਹਾ ਹੈ, ਇਸ ਲਈ ਪੰਜਾਬ ਸਰਕਾਰ ਵਲੋ ਵੀ ਆਂਧਰਾ ਪ੍ਰਦੇਸ਼ ਦੀ ਤਰਜ ਤੇ ਅੰਧ-ਵਿਸਵਾਸ਼ ਰੋਕੂ ਕਾਨੂੰਨ ਬਨਾਇਆ ਜਾਣਾ ਚਾਹੀਦਾ ਹੈ।
ਇਜਲਾਸ ਨੂੰ ਅੰਤ ਵਿੱਚ ਸੰਬੋਧਨ ਕਰਦਿਆਂ ਰਾਜਿੰਦਰ ਭਦੌੜ ਨੇ ਕਿਹਾ ਕਿ ਜੋਨ ਲੁਧਿਆਨਾ ਦਾ ਕੰਮ ਤਸੱਲੀਬਖਸ ਤਾਂ ਹੈ, ਪ੍ਰੰਤੂ ਸਾਨੂੰ ਇਸ ਤੋਂ ਜਿਆਦਾ ਕਰਨ ਦੀ ਜਰੂਰਤ ਹੈ।ਸਾਨੂੰ ਨੌਜਵਾਨਾਂ, ਔਰਤਾਂ, ਨਿਮਨ ਵਰਗ ਵਿੱਚ ਆਪਣੇ ਕੰਮ ਨੂੰ ਵਧਾਉਣ ਦੀ ਜਰੂਰਤ ਹੈ।ਤਰਕਸ਼ੀਲ ਸੋਚ ਨੂੰ ਸਮਾਜ ਦੇ ਹਰ ਵਰਗ ਵਿੱਚ ਲੈਕੇ ਜਾਣ ਦੀ ਜਰੂਰਤ ਹੈ।
ਅੰਤ ਵਿੱਚ ਇਜਲਾਸ ਵਲੋਂ ਤਰਕਸ਼ੀਲ ਲਹਿਰ ਨੂੰ ਹੋਰ ਤੇਜ ਕਰਨ, 295-ਏ ਕਾਨੂੰਨ ਰੱਦ ਕਰਵਾਉਣ, ਅੰਧ-ਵਸਵਾਸ ਰੋਕੂ ਕਾਨੂੰਨ ਬਨਵਾਉਣ ਦਾ ਮਤਾ ਸਰਬ-ਸੰਮਤੀ ਨਾਲ ਪਾਸ ਕੀਤਾ ਗਿਆ।

 

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone