Last UPDATE: August 25, 2014 at 8:22 pm

ਕਰਜ਼ਾਈ ਦਲਿਤ ਨੂੰ ਕੁੱਤਿਆਂ ਵਾਲੇ ਪਿੰਜਰੇ ‘ਚ ਤਾੜਿਆ

ਅੰਮਿ੍ਰਤਸਰ : 40000 ਰੁਪਏ ਲੈਣ ਦੇ ਮਾਮਲੇ ‘ਚ ਇਕ ਦਲਿਤ ਨੌਜਵਾਨ ਨੂੰ ਇਕ ਕਿਸਾਨ ਪਰਿਵਾਰ ਵੱਲੋਂ ਕੁਤਿਆਂ ਵਾਲੇ ਪਿੰਜਰੇ ਵਿਚ ਘੰਟਿਆਬੱਧੀ ਤਾੜ ਕੇ ਉਸ ਦੁਆਲੇ ਕੁੱਤੇ ਛੱਡ ਕੇ ਉਸ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਤੇ ਬੇਇੱਜ਼ਤ ਕਰਨ ਦਾ ਇਕ ਿਘਨਾਉਣਾ ਮਾਮਲਾ ਐਸਸੀਐਸਟੀ ਕਮਿਸ਼ਨ ਦੇ ਦਰਬਾਰ ਪੁੱਜਾ, ਜਿਸ ਤੋਂ ਤਰੁੰਤ ਬਾਅਦ ਕਮਿਸ਼ਨ ਦੇ ਉਪ ਚੇਅਰਮੈਨ ਡਾ. ਰਾਜ ਕੁਮਾਰ ਵੇਰਕਾ ਨੇ ਆਈਜੀ ਬਾਰਡਰ ਰੇਂਜ ਅਤੇ ਐਸਐਸਪੀ ਤਰਨਤਾਰਨ ਨੂੰ 26 ਅਗਸਤ ਨੂੰ 12 ਵਜੇ ਕਮਿਸ਼ਨ ਸਾਹਮਣੇ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ। ਮਨੁੱਖੀ ਅਧਿਕਾਰਾਂ ਦੇ ਘਾਣ ਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਇਹ ਘਟਨਾ ਸਰਹੱਦੀ ਜ਼ਿਲ੍ਹਾ ਤਰਨਤਾਰਨ ਦੇ ਥਾਣਾ ਝਬਾਲ ਅਧੀਨ ਆੳਂੁਦੇ ਪਿੰਡ ਬਿਘਆੜੀ ਦੀ ਹੈ, ਜਿਸ ਸਬੰਧੀ ਪੀੜਤ ਨੌਜਵਾਨ ਸਾਹਬ ਸਿੰਘ ਪੁੱਤਰ ਚਰਨ ਸਿੰਘ ਨੇ ਐਸਸੀ, ਐਸਟੀ ਕਮਿਸ਼ਨ ਭਾਰਤ ਦੇ ਉਪ ਚੇਅਰਮੈਨ ਡਾ. ਰਾਜ ਕੁਮਾਰ ਵੇਰਕਾ ਦੀ ਹਾਜ਼ਰੀ ਵਿਚ ਅੰਮਿ੍ਰਤਸਰ ਵਿਖੇ ਇਕ ਪੱਤਰਕਾਰ ਸੰਮੇਲਨ ਵਿਚ ਦੱਸਿਆ ਕਿ ਉਸ ਦੇ ਵੱਡੇ ਭਰਾ ਹਰਪਾਲ ਸਿੰਘ ਨੇ ਪਿੰਡ ਦੇ ਹੀ ਕਿਸਾਨ ਸਰਵਣ ਸਿੰਘ ਪਾਸੋਂ ਸੀਰੀ ਲੱਗਣ ਲਈ ਬਤੌਰ ਪੇਸ਼ਗੀ 40000 ਰੁਪਏ ਲਏ ਸਨ ਪਰ ਉਸ ਦੀ ਮੌਤ ਉਪਰੰਤ ਉਸ ਦੇ

ਲੜਕਿਆਂ ਵੱਲੋ ਕੰਮ ਤੋਂ ਜਵਾਬ ਦੇ ਕੇ ਉਨ੍ਹਾਂ ਦੇ ਪਿਤਾ ਵੱਲੋਂ ਦਿੱਤੇ ਪੈਸੇ ਮੰਗੇ ਜਾਣ ਲੱਗੇ, ਜਿਸ ਦਾ ਉਸ ਨੇ ਖ਼ੁਦ ਜ਼ਿੰਮਾ ਲੈਦਿਆਂ ਉਨ੍ਹਾਂ ਨਾਲ ਇਕਰਾਰ ਕੀਤਾ ਕਿ ਉਹ ਕਿਸ਼ਤਾਂ ਵਿਚ ਪੈਸੇ ਵਾਪਸ ਕਰ ਦੇਵੇਗਾ, ਜਿਸ ਵਿਚੋਂ 12000 ਰੁਪਏ ਵਾਪਸ ਕਰਨ ਉਪਰੰਤ ਬਾਕੀ ਦੇ ਪੈਸੇ ਵੀ ਦੇਣ ਲਈ ਪਾਬੰਦ ਸੀ, ਪਰ ਐਤਵਾਰ ਦੀ ਸਵੇਰ ਨੂੰ ਜਦ ਰੋਜ਼ ਵਾਂਗ ਉਹ ਅੱਡਾ ਝਬਾਲ ਵਿਖੇ ਆਪਣੇ ਕੰਮ ‘ਤੇ ਜਾ ਰਿਹਾ ਸੀ ਤਾਂ ਲਵਦੀਪ ਸਿੰਘ ਅਤੇ ਨਵਦੀਪ ਸਿੰਘ ਤੇ ਮੈਂਬਰ ਪੰਚਾਇਤ ਨਿਰਮਲ ਸਿੰਘ ਨੇ ਉਸ ਨੂੰ ਅੱਡੇ ਤੋਂ ਕਾਬੂ ਕਰਕੇ ਆਪਣੇ ਨਾਲ ਲਿਜਾ ਕੇ ਕੁੱਤਿਆਂ ਵਾਲੇ ਪਿੰਜਰੇ ਵਿਚ ਬੰਦ ਕਰਕੇ ਉਸ ਦੇ ਆਸ ਪਾਸ ਕੁੱਤੇ ਬੰਨ੍ਹ ਦਿੱਤੇ, ਜਿਸ ਦਾ ਪਤਾ ਲਗਣ ‘ਤੇ ਜਦ ਉਸ ਦੀ ਮਾਤਾ ਚਰਨਜੀਤ ਕੌਰ ਉਸ ਨੂੰ ਛੁਡਾਉਣ ਲਈ ਗਈ ਤਾਂ ਉਸ ਨੂੰ ਵੀ ਬੰਦ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਇਸ ਉਪਰੰਤ ਉਸ ਨੇ ਥਾਣਾ ਝਬਾਲ ਵਿਖੇ ਪੁੱਜ ਕੇ ਇਸ ਦੀ ਸੂਚਨਾ ਦਿੱਤੀ ਜਿਸ ਉਪਰੰਤ ਏਐਸਆਈ ਕੁਲਵੰਤ ਸਿੰਘ ਮੌਕੇ ‘ਤੇ ਪੁੱਜ ਕੇ ਉਸ ਨੂੰ ਮੁਕਤ ਕਰਵਾਉਣ ਉਪਰੰਤ ਥਾਣੇ ਲੈ ਗਿਆ। ਜਿਥੇ ਸਰਮਾਏ ਤੇ ਸਿਆਸੀ ਜ਼ੋਰ ਨਾਲ ਕਥਿਤ ਤੌਰ ‘ਤੇ ਥਾਣੇ ਵਿਚ ਉਸ ਉਪਰ ਰਾਜ਼ੀਨਾਵਾਂ ਕਰਨ ਲਈ ਦਬਾਅ ਪਾਇਆ ਗਿਆ ਪਰ ਉਸ ਵੱਲੋਂ ਵਾਰ-ਵਾਰ ਨਾਂਹ ਕਰਨ ਦੇ ਬਾਵਜੂਦ ਖ਼ੌਫ ਦੇ ਸਾਏ ਹੇਠ ਹੋਣ ਕਰਕੇ ਉਸ ਪਾਸਂੋ ਕਥਿਤ ਤੌਰ ‘ਤੇ ਖ਼ਾਲੀ ਕਾਗ਼ਜ਼ਾਂ ‘ਤੇ ਦਸਤਖ਼ਤ ਕਰਵਾ ਕੇ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਕਰਨ ਦੀ ਬਜਾਏ ਛੱਡ ਦਿੱਤਾ ਗਿਆ। ਪਰ ਦਿਨ-ਦਿਹਾੜੇ ਆਪਣੀ ਹੋਈ ਬੇਇਜ਼ਤੀ ਲਈ ਉਸ ਦਾ ਪਰਿਵਾਰ ਸਦਮੇ ਦੇ ਆਲਮ ਵਿਚ ਹੈ ਤੇ ਉਸ ਦੀ ਪਤਨੀ ਵੱਲੋਂ ਇਨਸਾਫ਼ ਨਾ ਮਿਲਣ ‘ਤੇ ਖ਼ੁਦਕਸ਼ੀ ਕਰਨ ਦੀ ਧਮਕੀ ਦਿੱਤੀ ਹੈ। ਇਸ ਮੌਕੇ ਡਾ. ਰਾਜ ਕੁਮਾਰ ਵੇਰਕਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਥਿਤ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਨ ਅਤੇ ਪੀੜਤ ਨੌਜਵਾਨ ਨੂੰ ਛੁਡਾ ਕੇ ਲਿਆਏ ਥਾਣੇਦਾਰ ਅਤੇ ਕਾਰਵਾਈ ਨਾ ਕਰਨ ਬਦਲੇ ਥਾਣਾ ਮੁਖੀ ਨੂੰ ਤਰੁੰਤ ਮੁਅੱਤਲ ਕਰਨ ਦੇ ਹੁਕਮ ਦਿੱਤੇ ਗਏ ਹਨ ਅਤੇ ਇਸ ਦੀ ਰਿਪੋਰਟ ਪੇਸ਼ ਕਰਨ ਲਈ ਸਰਹੱਦੀ ਰਂੇਜ ਦੇ ਆਈਜੀ ਅਤੇ ਤਰਨਤਾਰਨ ਦੇ ਐਸਐਸਪੀ ਨੂੰ 26 ਅਗਸਤ ਨੂੰ 12 ਵਜੇ ਕਮਿਸ਼ਨ ਕੋਲ ਪੇਸ਼ ਹੋਣ ਦੇ ਹੁਕਮ ਜਾਰੀ ਕੀਤ ਗਏੇ ਹਨ।

ਦੋਸ਼ੀਆਂ ਵਿਰੁਧ ਕੇਸ ਦਰਜ ਕਰਨ ਦੀਆਂ ਹਦਾਇਤਾਂ

ਇਸ ਦੌਰਾਨ ਸੰਪਰਕ ਕਰਨ ‘ਤੇ ਤਰਨਤਾਰਨ ਦੇ ਐਸਐਸਪੀ ਮਨਮੋਹਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੀੜਤ ਨੌਜਵਾਨ ਸਾਹਬ ਸਿੰਘ ਦੀ ਸ਼ਿਕਾਇਤ ‘ਤੇ ਥਾਣਾ ਝਬਾਲ ਦੇ ਐਸਐਚਓ ਨੂੰ ਤਰੁੰਤ ਕੇਸ ਦਰਜ ਕਰਨ ਦੇ ਹੁਕਮ ਦਿਤੇ ਗਏ ਹਨ ਤੇ ਇਸ ਕੰਮ ਲਈ ਐਸਪੀ (ਡੀ) ਦੀ ਵਿਸ਼ੇਸ਼ ਤੌਰ ‘ਤੇ ਡਿਊਟੀ ਲਾ ਦਿੱਤੀ ਗਈ ਹੈ।

Widgetized Section

Go to Admin » appearance » Widgets » and move a widget into Advertise Widget Zone