Last UPDATE: August 23, 2014 at 7:36 pm

ਜਨਸ਼ਤਾਬਦੀ ਦੇ ਰਿਜ਼ਰਵ ਕੋਚ ‘ਚ ਚੜ੍ਹੇ ਜਨਰਲ ਪੈਸੰਜਰ, ਹੰਗਾਮਾ

ਜਲੰਧਰ : ਸੋਮਵਤੀ ਮੱਸਿਆ ਨੂੰ ਲੈ ਕੇ ਹਰਿਦੁਆਰ ਜਾਣ ਵਾਲੇ ਮੁਸਾਫ਼ਰਾਂ ਦੇ ਭਾਰੀ ਰਸ਼ ਦੇ ਚਲਦੇ ਸ਼ਨਿਚਰਵਾਰ ਨੂੰ ਜਨਸ਼ਤਾਬਦੀ ਐਕਸਪ੍ਰੈਸ ਵਿਚ ਜੰਮ ਕੇ ਹੰਗਾਮਾ ਹੋਇਆ। ਰਿਜ਼ਰਵ ਕੋਚ ਵਿਚ ਆਮ ਟਿਕਟ ਵਾਲੇ ਮੁਸਾਫ਼ਰ ਸਵਾਰ ਹੋ ਗਏ ਅਤੇ ਰਿਜ਼ਰਵ ਸੀਟਾਂ ‘ਤੇ ਬੈਠ ਗਏ। ਜਦੋਂ ਰਿਜ਼ਰਵ ਸੀਟਾਂ ਵਾਲੇ ਮੁਸਾਫ਼ਰ ਆਪਣੀਆਂ ਸੀਟਾਂ ‘ਤੇ ਪੁੱਜੇ ਤਾਂ ਉਥੇ ਪਹਿਲਾਂ ਤੋਂ ਹੀ ਬੈਠੇ ਮੁਸਾਫ਼ਰਾਂ ਨੂੰ ਉਥੋਂ ਹਟਾਉਣ ‘ਤੇ ਹੰਗਾਮਾ ਹੋ ਗਿਆ। ਮੌਕੇ ‘ਤੇ ਜੀਆਰਪੀ ਅਤੇ ਆਰਪੀਐਫ ਦੇ ਮੁਲਾਜ਼ਮ ਪਹੁੰਚੇ ਅਤੇ ਧੱਕੇ ਨਾਲ ਉਥੇ ਬੈਠੇ ਮੁਸਾਫ਼ਰਾਂ ਨੂੰ ਉਥੋਂ ਹਟਾਉਣ ਤੋਂ ਬਾਅਦ ਗੱਡੀ ਨੂੰ ਰਵਾਨਾ ਕਰ ਦਿੱਤਾ ਗਿਆ। ਜਲੰਧਰ ਤੋਂ ਹਰਿਦੁਆਰ ਲਈ ਸਵੇਰੇ ਜਨਸ਼ਤਾਬਦੀ ਅਤੇ ਰਾਤ ਵਿਚ ਦੇਹਰਾਦੂਨ ਐਕਸਪ੍ਰੈਸ ਹੈ ਅਤੇ ਸੋਮਵਤੀ ਮੱਸਿਆ ਸਬੰਧੀ ਦੋਵਾਂ ਹੀ ਗੱਡੀਆਂ ਵਿਚ ਹਰਿਦੁਆਰ ਜਾਣ ਵਾਲੇ ਮੁਸਾਫ਼ਰਾਂ ਦੀ ਭਾਰੀ ਭੀੜ ਉਮੜ ਰਹੀ ਹੈ।

Widgetized Section

Go to Admin » appearance » Widgets » and move a widget into Advertise Widget Zone