Last UPDATE: August 25, 2014 at 8:12 pm

ਬਿਜਲੀ ਦਰਾਂ ‘ਚ ਵਾਧੇ ਖ਼ਿਲਾਫ਼ ਕਾਂਗਰਸ ਨੇ ਚੁੱਕਿਆ ਝੰਡਾ

ਜਲੰਧਰ : ਅਕਾਲੀ ਭਾਜਪਾ ਸਰਕਾਰ ਵੱਲੋਂ ਸੂਬੇ ‘ਚ ਪਹਿਲੀ ਅਪੈ੍ਰਲ, 2014 ਤੋਂ ਵਧਾਈਆਂ ਬਿਜਲੀ ਦਰਾਂ ਦੇ ਵਿਰੋਧ ‘ਚ ਸੋਮਵਾਰ ਪਾਵਰਕਾਮ ਦੇ ਮੁੱਖ ਇੰਜੀਨੀਅਰ ਦਫ਼ਤਰ ਸ਼ਕਤੀ ਸਦਨ ਅੱਗੇ ਕਾਂਗਰਸ ਸ਼ਹਿਰੀ ਨੇ ਰਜਿੰਦਰ ਬੇਰੀ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਦੀ ਅਗਵਾਈ ‘ਚ ਰੋਸ ਧਰਨਾ ਲਗਾਇਆ। ਧਰਨੇ ਦੌਰਾਨ ਬੁਲਾਰਿਆਂ ਨੇ ਸਰਕਾਰ ਵੱਲੋਂ ਲਗਾਤਾਰ ਬਿਜਲੀ ਦਰਾਂ ‘ਚ ਕੀਤੇ ਜਾ ਰਹੇ ਵਾਧੇ ਨੂੰ ਲੋਕਾਂ ਨਾਲ ਧੱਕਾ ਦੱਸਿਆ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਬਿਜਲੀ ਦੀਆਂ ਦਰਾਂ ‘ਚ ਵਾਧਾ ਕਰਕੇ ਜਨਤਾ ‘ਤੇ ਹੋਰ ਬੋਝ ਪਾ ਦਿੱਤਾ ਹੈ। ਉਨ੍ਹਾਂ ਕਿਹਾ ਪਿਛਲੇ ਸਾਲ 13.5 ਫ਼ੀਸਦੀ ਵਾਧਾ ਤੇ ਹੁਣ 2.74 ਫ਼ੀਸਦੀ ਕੀਤਾ ਗਿਆ, ਜੋਕਿ ਸਮਝ ਤੋਂ ਬਾਹਰ ਹੈ। ਆਗੂਆਂ ਕਿਹਾ ਦਰਾਂ ‘ਚ ਕੀਤਾ ਵਾਧਾ ਸ਼ਹਿਰੀ ਖੇਤਰਾਂ ਦੇ ਬਿਜਲੀ ਖਪਤਕਾਰਾਂ ਤੇ ਵਪਾਰੀ ਵਰਗ ਨੂੰ ਵਧੇਰੇ ਪ੍ਰਭਾਵਤ ਕਰੇਗਾ। ਉਨ੍ਹਾਂ ਕਿਹਾ ਪਹਿਲਾਂ ਹੀ ਪੰਜਾਬ ‘ਚ ਬਿਜਲੀ ਦੇ ਰੇਟ ਬਾਕੀ ਸੂਬਿਆਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹਨ।;ਧਰਨੇ ‘ਚ ਕਾਫ਼ੀ ਗਿਣਤੀ ‘ਚ ਕਾਂਗਰਸੀ ਕੌਸਲਰ ਵੀ ਸ਼ਾਮਲ ਹੋਏ ਤੇ ਇਸ ਇਕੱਠ ਨੂੰ ਜੂਨੀਅਰ ਅਵਤਾਰ ਹੈਨਰੀ, ਰਜਿੰਦਰ ਪਾਲ ਰੰਧਾਵਾ, ਨਿਗਮ ‘ਚ ਵਿਰੋਧੀ ਧਿਰ ਦੇ ਆਗੂ ਜਗਦੀਸ਼ ਰਾਜਾ, ਡਾ. ਪ੍ਰਦੀਪ ਸਿੰਘ, ਪਰਮਜੀਤ ਸਿੰਘ ਬੰਟੀ ਨੀਲਕੰਠ, ਹਰਕਿਸ਼ਨ ਸਿੰਘ ਬਾਬਾ, ਹਰਿਪਾਲ ਸੌਂਧੀ, ਪਰਮਜੀਤ ਸਿੰਘ ਪੰਮਾ, ਤਰਸੇਮ ਲਖੋਤਰਾ, ਪਵਨ ਕੁਮਾਰ, ਰਣਦੀਪ ਸੂਰੀ, ਡਾ. ਸੁਨੀਲ ਸ਼ਰਮਾ, ਰਾਜਕੁਮਾਰ ਸ਼ਰਮਾ, ਸਤੀਸ਼ ਮਲਹੋਤਰਾ, ਅਰੂਣ ਜੈਨ, ਮਨੋਜ ਅਰੋੜਾ, ਰਜਿੰਦਰ ਜੋਸ਼ੀ, ਹਰਜਿੰਦਰ ਲਾਡਾ, ਰਾਜਕੁਮਾਰ ਰਾਜੂ, ਰਾਜੇਸ਼ ਭੱਟੀ, ਰਾਹੁਲ ਸ਼ਰਮਾ, ਬਲਬੀਰ ਮਹੇ, ਮਨਮੋਹਨ,ਰਾਜੂ, ਬਲਬੀਰ ਪੁਰੇਵਾਲ, ਡਾ ਤਰਸੇਮ ਭਾਰਦਵਾਜ ਸਾਬਕਾ ਡਿਪਟੀ ਮੇਅਰ, ਕੁਲਦੀਪ ਸ਼ਰਮਾ, ਮਨਜੀਤ ਸਰੋਆ ਆਦਿ ਹਾਜ਼ਰ ਸਨ। ਸ਼ਹਿਰੀ ਕਾਂਗਰਸ ਹਰ ਹਫਤੇ ਜਲੰਧਰ ਦੇ ਵੱਖ-ਵੱਖ ਬਿਜਲੀ ਦਫਤਰਾਂ ਅੱਗੇ ਧਰਨੇ ਲਗਾਕੇ ਸਰਕਾਰ ਦੇ ਪੁਤਲੇ ਸਾੜੇਗੀ। ਰੋਸ ਧਰਨੇ ਤੋਂ ਬਾਅਦ ਗੱਠਜੋੜ ਸਰਕਾਰ ਦਾ ਪੁਤਲਾ ਸਾੜਿਆ ਤੇ ਨਾਅਰੇਬਾਜ਼ੀ ਕੀਤੀ।

Widgetized Section

Go to Admin » appearance » Widgets » and move a widget into Advertise Widget Zone