Last UPDATE: August 23, 2014 at 7:36 pm

ਭਾਜਪਾ ਆਗੂ ਦੀ ਪਤਨੀ ਨੇ ਸ਼ੱਕੀ ਹਾਲਾਤ ‘ਚ ਨਿਗਲਿਆ ਜ਼ਹਿਰ

ਜਲੰਧਰ : ਬਸਤੀ ਸ਼ੇਖ ਵਾਸੀ ਭਾਜਪਾ ਆਗੂ ਦੀ ਪਤਨੀ ਨੇ ਸ਼ਨਿਚਰਵਾਰ ਸ਼ੱਕੀ ਹਾਲਾਤ ‘ਚ ਜ਼ਹਿਰੀਲਾ ਪਦਾਰਥ ਨਿਗਲ ਲਿਆ। ਤਬੀਅਤ ਵਿਗੜਣ ‘ਤੇ ਉਸ ਨੂੰ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਮਹਿਲਾ ਦੀ ਪਛਾਣ ਨੀਲਮ ਅਰੋੜਾ ਪਤਨੀ ਸੁਨੀਲ ਅਰੋੜਾ ਵਾਸੀ ਬਸਤੀ ਸ਼ੇਖ ਵਜੋਂ ਹੋਈ ਹੈ। ਨੀਲਮ ਦੀ ਤਬੀਅਤ ਵਿਗੜਣ ‘ਤੇ ਉਸ ਨੂੰ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਹਾਲਾਂਕਿ ਜ਼ਹਿਰ ਨਿਗਲਣ ਦੇ ਕਾਰਨਾਂ ਦਾ ਖ਼ੁਲਾਸਾ ਨਹੀਂ ਹੋ ਸਕਿਆ ਪਰ ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਪੁਲਸ ਜਾਂਚ ਕਰ ਰਹੀ ਹੈ।

Widgetized Section

Go to Admin » appearance » Widgets » and move a widget into Advertise Widget Zone