ਜ਼ੋਨਲ ਖੇਡਾਂ ਵਿੱਚ ਜੇਐਸਐਫਐਚ ਖਾਲਸਾ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ
ਪੱਤਰ ਪ੍ਰੇਰਕ
ਨਵਾਂਸ਼ਹਿਰ, 25 ਅਗਸਤ
ਜ਼ੋਨ ਨੰਬਰ 5 ਦੀਆਂ ਖੇਡਾਂ ਜੇ.ਐਸ.ਐਫ.ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਹੋਈਆਂ, ਇਨ੍ਹਾਂ ਖੇਡਾਂ ਵਿੱਚ ਖਾਲਸਾ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਲੜਕਿਆਂ ਦੀਆਂ 14, 17 ਅਤੇ 19 ਉਪਰ ਵਰਗ ਦੀਆਂ ਫੁਟਬਾਲ ਟੀਮਾਂ ਨੇ ਪਹਿਲਾਂ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਲੜਕੀਆਂ ਅੰਡਰ 19 ਵੀ ਜ਼ੋਨ ਜੇਤੂ ਰਹੀਆਂ ਹਨ।
ਹੈਂਡਬਾਲ ਲੜਕਿਆਂ ਦੇ ਮੁਕਾਬਲਿਆਂ ਵਿੱਚ ਅੰਡਰ 14,17 ਅਤੇ 19 ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਇਸੇ ਵਰਗ ’ਚ ਲੜਕੀਆਂ ਨੇ ਜ਼ੋਨ ਜਿੱਤਣ ਦਾ ਮਾਣ ਹਾਸਲ ਕੀਤਾ ਹੈ। ਕਬੱਡੀ ਸਰਕਲ ਸਟਾਈਲ ’ਚ ਵੀ ਸਕੂਲ ਦੀ ਟੀਮ ਚੈਂਪੀਅਨ ਬਣੀ ਹੈ। ਕ੍ਰਿਕਟ ਅੰਡਰ 14, 16 ਅਤੇ 19 (ਲੜਕੇ) ਵਿੱਚ ਸਕੂਲ ਨੂੰ ਜ਼ੋਨ ਜਿੱਤਣ ਦਾ ਮਾਣ ਹਾਸਲ ਹੋਇਆ ਹੈ। ਇਸੇ ਤਰ੍ਹਾਂ ਖੋ-ਖੋ ਅੰਡਰ 14, 16 ਅਤੇ 19 ਲੜਕੀਆਂ ਅਤੇ ਅੰਡਰ 17 ਲੜਕਿਆਂ ਦੇ ਮੁਕਾਬਲੇ ਵੀ ਇਸ ਸਕੂਲ ਨੇ ਜਿੱਤੇ ਹਨ। ਬੈਡਮਿੰਟਨ ਅੰਡਰ 14,17 ਅਤੇ 19 ਲੜਕੀਆਂ ਨੇ ਸਕੂਲ ਜ਼ੋਨ ਜਿੱਤਿਆ ਹੈ, ਹਾਕੀ ’ਚ ਅੰਡਰ 19 ਲੜਕੀਆਂ ਨੇ ਸਕੂਲ ਜ਼ੋਨ, ਟੇਬਲ ਟੈਨਿਸ ’ਚ ਅੰਡਰ 14 ਅਤੇ 17 ਵਰਗ ਦੀਆਂ ਲੜਕੀਆਂ ਅਤੇ ਲੜਕੇ ਜੇਤੂ ਰਹੇ ਹਨ। ਹਾਕੀ ਅੰਡਰ 19 ’ਚ ਸਕੂਲ ਨੇ ਜ਼ੋਨ ਜਿੱਤਿਆ ਹੈ।
ਸਕੂਲ ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਵੱਲੋਂ ਜੇਤੂ ਖਿਡਾਰੀਆਂ ਦਾ ਵਿਸ਼ੇਸ਼ ਸਮਾਗਮ ਦੌਰਾਨ ਸਨਮਾਨ ਕੀਤਾ ਗਿਆ। ਉਨ੍ਹਾਂ ਨੇ ਪੜ੍ਹਾਈ ਦੇ ਖੇਤਰ ਵਿੱਚ ਵੀ ਸਕੂਲ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਆ ਹੈ। ਇਸ ਮੌਕੇ ਪ੍ਰਿਤਪਾਲ ਕੌਰ, ਇਕਬਾਲ ਸਿੰਘ ਮੈਨੇਜਰ, ਡਾ. ਜਸਵਿੰਦਰ ਸਿੰਘ, ਡਾ.ਕਾਬਲ ਸਿੰਘ, ਕਸ਼ਮੀਰ ਸਿੰਘ, ਮਹਿੰਦਰ ਸਿੰਘ ਆਦਿ ਮੌਜੂਦ ਸਨ।