ਜ਼ਬਰੀ ਦੁਕਾਨ ਅੰਦਰ ਵੜ੍ਹ ਕੁੱਟਮਾਰ ਕਰਨ ਦੇ ਅਕਾਲੀ ਆਗੂ ਤੇ ਲੱਗੇ ਦੋਸ਼

ਭਦੌੜ (ANS ) ਸਥਾਨਕ ਮੁਹੱਲਾ ਕਲਾਲਾਂ ਦਾ ਵਿਖੇ ਇੱਕ ਦੁਕਾਨਦਾਰ ਨੇ ਇੱਕ ਅਕਾਲੀ ਆਗੂ ਤੇ ਦੁਕਾਨ ਅੰਦਰ ਵੜ੍ਹ ਕੁੱਟਮਾਰ ਕਰਨ ਦੇ ਗੰਭੀਰ ਦੋਸ਼ ਲਗਾਏ ਹਨ ਤੇ ਉੱਚ ਅਧਿਕਾਰੀਆਂ ਪਾਸੋਂ ਇਨਸਾਫ਼ ਦੀ ਮੰਗ ਕੀਤੀ ਹੈ।
ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦੁਕਾਨਦਾਰ ਸੁਖਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਭਦੌੜ ਨੇ ਆਖਿਆ ਕਿ ਉਸ ਦਾ ਆਪਣੇ ਭਰਾ ਨਾਲ ਘਰ ਦੀ ਜਾਇਜਾਦ ਨੂੰ ਲੈ ਆਪਸੀ ਖਿੱਚੋਤਾਣ ਚਲਦੀ ਆ ਰਹੀ ਸੀ ਤੇ ਵੰਡ ਵੰਡਾਰੇ ਪੰਚਾਇਤੀ ਰਾਜ਼ੀਨਾਮੇ ਅਨੁਸਾਰ ਲਿਖ ਲਿਖਾ ਹੋ ਚੁੱਕਿਆ ਸੀ ਤੇ ਸਾਡੇ ਰਾਜੀਨਾਮੇ ਵਿੱਚ ਅਕਾਲੀ ਆਗੂ ਬਲਵਿੰਦਰ ਸਿੰਘ ਕੋਚਾ ਪੁੱਤਰ ਧਰਮ ਸਿੰਘ ਵਾਸੀ ਭਦੌੜ ਵੀ ਹਾਜ਼ਰ ਸੀ ਤੇ ਲਿਖ਼ਤ ਅਨੁਸਾਰ ਮੈਂ ਆਪਣੇ ਹਿੱਸੇ ਵਿੱਚੋਂ ਆਪਣੇ ਭਰਾ ਹਰਵਿੰਦਰ ਸਿੰਘ ਨੂੰ ਕੁੱਝ ਪੈਸੇ ਮਿਤੀ 16/09/2016 ਤੱਕ ਦੇਣੇ ਸਨ ਪੰ੍ਰਤੂ ਅੱਜ਼ ਸਵੇਰੇ ਮੇਰਾ ਭਰਾ ਹਰਵਿੰਦਰ ਸਿੰਘ ਤੇ ਉਕਤ ਅਕਾਲੀ ਆਗੂ ਬਲਵਿੰਦਰ ਸਿੰਘ ਕੋਚਾ ਮੇਰੀ ਦੁਕਾਨ ਤੇ ਆਏ ਤੇ ਪੈਸਿਆਂ ਦੀ ਮੰਗ ਕੀਤੀ ਤੇ ਮੈਂ ਇਹਨਾਂ ਨੂੰ ਆਖਿਆ ਅਜ਼ੇ ਪੈਸੇ ਦੇਣ ਦਾ ਸਮਾ ਰਹਿੰਦਾ ਹੈ ਤੇ ਸਮਾ ਆਉਣ ਤੇ ਪੂਰੇ ਪੈਸੇ ਦੇ ਦੇਵਾਂਗਾ ਤਾਂ ਉਕਤ ਅਕਾਲੀ ਆਗੂ ਬਲਵਿੰਦਰ ਸਿੰਘ ਨੇ ਕਿਹਾ ਸਾਨੂੰ ਪੈਸੇ ਚਾਹੀਦੇ ਹਨ ਤੇ ਅਸੀਂ ਲੈਣੇ ਵੀ ਜਾਣਦੇ ਹਾਂ ਤੇ ਮੇਰੇ ਵੱਲੋਂ ਜਦ ਵਾਰ ਵਾਰ ਪੈਸੇ ਨਾ ਹੋਣ ਦੀ ਗੱਲ ਕਹੀ ਗਈ ਤਾਂ ਬਲਵਿੰਦਰ ਸਿੰਘ ਨੇ ਮੇਰੇ ਗਲਾਂਵੇ ਨੂੰ ਹੱਥ ਪਾ ਮੇਰੇ ਤੇ ਹੱਥ ਚੁੱਕਿਆ ਤੇ ਮੇਰੀ ਦੁਕਾਨ ਅੰਦਰ ਮੇਰੀ ਕੁੱਟਮਾਰ ਕੀਤੀ ਤੇ ਮੇਰੇ ਮੁਲਾਜ਼ਮਾਂ ਨੇ ਮੈਨੂੰ ਛੁਡਵਾਇਆ ਤੇ ਜਦ ਮੈਂ ਥਾਂਣੇ ਜਾਣ ਲੱਗਾ ਤਾਂ ਇਹਨਾਂ ਨੇ ਧਮਕੀਆਂ ਦਿੱਤੀਆਂ ਜਿਥੇ ਮਰਜ਼ੀ ਚਲਾ ਜਾ ਸਾਡੀ ਸਰਕਾਰ ਹੈ ਸਾਡਾ ਕੀ ਕਰ ਲਵੇਗਾਂ ਆਦਿ ਧਮਕੀਆਂ ਦਿੱਤੀਆਂ। ਪੀੜਤ ਨੇ ਆਖਿਆ ਕਿ ਇਹ ਦੋਨੌ ਵਿਅਕਤੀ ਮੇਰਾ ਕਦੇ ਵੀ ਨੁਕਸਾਨ ਕਰ ਸਕਦੇ ਹਾਂ। ਸੁਖਵਿੰਦਰ ਸਿੰਘ ਨੇ ਆਖਿਆ ਉਸ ਨੇ ਥਾਂਣੇ ਵੀ ਦਰਖ਼ਾਸਤ ਦਿੱਤੀ ਸੀ ਪਰ ਕੋਈ ਮੁਲਾਜਮ ਮੌਕਾ ਦੇਖਣ ਨੀ ਆਇਆ। ਪੀੜਤ ਨੇ ਇਨਸਾਫ ਦੀ ਅਪੀਲ ਕਰਦਿਆਂ ਦੋਸ਼ੀ ਵਿਅਕਤੀਆਂ ਖਿਲਾਫ਼ ਸਖ਼ਤ ਕਰਵਾਈ ਦੀ ਮੰਗ ਕੀਤੀ ਹੈ।
ਇਸ ਮੌਕੇ ਪੀੜਤ ਦੀ ਮਾਤਾ ਅਮਰਜੀਤ ਕੌਰ, ਪੰਜਾਬ ਕਿਸਾਨ ਯੂਨੀਅਨ ਦਾ ਬੰਤ ਸਿੰਘ ਗਰੇਵਾਲ, ਸੁਖਦੇਵ ਸਿੰਘ ਭੁੱਲਰ, ਸੁਰਜੀਤ ਸਿੰਘ ਸੰਘੇੜਾ, ਬੂਟਾ ਸਿੰਘ ਭਲੇਰੀਆ, ਅਜ਼ਮੇਰ ਸਿੰਘ, ਬਲਜੀਤ ਸਿੰਘ, ਤੇਜਿੰਦਰ ਸਿੰਘ, ਹੈਪੀ ਗੰਜ਼ਾ, ਹਾਕਮ ਸਿੰਘ, ਲੂਟਰ ਸਿੰਘ, ਆਦਿ ਹਾਜ਼ਰ ਸਨ।
ਕੀ ਕਹਿਣਾ ਹੈ ਅਕਾਲੀ ਆਗੂ ਦਾ : ਇਸ ਸਬੰਧੀ ਜਦ ਅਕਾਲੀ ਆਗੂ ਬਲਵਿੰਦਰ ਸਿੰਘ ਕੋਚਾ ਨਾਲ ਗੱਲ ਕੀਤੀ ਤਾਂ ਉਸ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਉਸ ਨੇ ਕਿਸੇ ਨਾਲ ਕੁੱਟਮਾਰ ਨਹੀ ਕੀਤੀ।
ਐਸ. ਐਚ. ਓ ਭਦੌੜ : ਇਸ ਸਬੰਧੀ ਜਦ ਐਸ. ਐਚ. ਓ ਭਦੌੜ ਅਜ਼ੈਬ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਖਿਆ ਓਹ ਬਾਹਰ ਸੀ ਥਾਂਣੇ ਜਾ ਪਤਾ ਕਰਦੇ ਹਨ ਤੇ ਦਰਖ਼ਾਸਤ ਦੇ ਅਧਾਰ ਤੇ ਜਰੂਰ ਬਣਦੀ ਕਾਰਵਾਈ ਕਰ ਪੀੜਤ ਨੂੰ ਇਨਸਾਫ਼ ਦਿੱਤਾ ਜਾਵੇਗਾ

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone