Last UPDATE: August 26, 2014 at 2:41 am

ਹੁਣ ਨਹੀਂ ਹੋਣਗੇ ਸੜਕ ਹਾਦਸੇ!

ਨਿਊਯਾਰਕ- ਵੱਧਦੇ ਸੜਕ ਹਾਦਸਿਆਂ ਨੂੰ ਲੈ ਕੇ ਦੇਸ਼ਾਂ-ਵਿਦੇਸ਼ਾਂ ਦੀਆਂ ਸਰਕਾਰਾਂ ਚਿੰਤਤ ਹਨ। ਇਕ ਰਿਪੋਰਟ ਅਨੁਸਾਰ ਦੁਨੀਆ ‘ਚ ਹਰ ਸਾਲ 13 ਲੱਖ ਮੌਤਾਂ ਸੜਕ ਹਾਦਸਿਆਂ ‘ਚ ਹੁੰਦੀਆਂ ਹਨ। ਡਬਲਯੂ.ਐਚ.ਓ. ਅਨੁਸਾਰ 2020 ਤਕ ਇਹ ਆਂਕੜਾ 20 ਲੱਖ ਤਕ ਪਹੰਚ ਜਾਵੇਗਾ। ਹਾਦਸਿਆਂ ਦੀ ਤੁੱਲਨਾ ‘ਚ ਕਾਰਾਂ ਦੀ ਗਿਣਤੀ ਵੀ ਦਿਨੋਂ-ਦਿਨ ਵੱਧ ਰਹੀ ਹੈ।

ਕੰਪਨੀਆਂ ਨਵੇਂ ਹਾਈਟੈਕ ਸੇਫਟੀ ਫੀਚਰਜ਼ ‘ਤੇ ਕੰਮ ਕਰ ਰਹੀਆਂ ਤਾਂਕਿ ਇਨ੍ਹਾਂ ਹਾਦਸਿਆਂ ਦੀ ਗਿਣਤੀ ਨੂੰ ਘੱਟ ਕੀਤਾ ਜਾ ਸਕੇ। ਇਨ੍ਹਾਂ ‘ਚ ਕਾਰਾਂ ਦੇ ਬਾਹਰ ਲੱਗਣ ਵਾਲੇ ਏਅਰ ਬੈਗਸ ਤੋਂ ਲੈ ਕੇ ਐਲਕੋਹਲ ਸੈਂਸਰ ਅਤੇ ਕਾਰ ਦੇ ਬਲੈਕ ਬਾਕਸ ਸ਼ਾਮਲ ਹਨ। ਇਹ ਨਵੇਂ ਸੇਫਟੀ ਫੀਚਰ ਅਗਲੇ 3 ਤੋਂ 5 ਸਾਲ ਦੇ ਅੰਦਰ ਹਕੀਕਤ ਬਣ ਜਾਣਗੇ। ਜ਼ਿਕਰਯੋਗ ਹੈ ਕਿ ਕੁਝ ਕੰਪਨੀਆਂ ਦੀਆਂ ਛੋਟੀਆਂ ਕਾਰਾਂ ਆਪਣੀ ਘੱਟ ਕੀਮਤ ‘ਤੇ ਸੇਫਟੀ ਨੂੰ ਤਵੱਜੋਂ ਨਹੀਂ ਦਿੰਦੀਆਂ ਹਨ।

ਐਕਸਟਰਨਲ ਏਅਰਬੈਗਸ
ਕਾਰਾਂ ‘ਚ ਸਾਈਡ ਤੋਂ ਟੱਕਰ ਹੋ ਜਾਣ ਕਾਰਨ ਸਭ ਤੋਂ ਜ਼ਿਆਦਾ ਨੁਕਸਾਨ ਹੁੰਦਾ ਹੈ। ਹੁਣ ਦਰਵਾਜ਼ਿਆਂ ਦੇ ਹੇਠਲੇ ਹਿੱਸੇ ‘ਚ ਏਅਰ ਬੈਗਸ ਦੀ ਸਹੂਲਤ ਦਿੱਤੀ ਜਾਵੇਗੀ। ਛੋਟੇ ਕੈਮਰੇ ਅਤੇ ਸੈਂਸਰ ਸੰਭਾਵਿਤ ਹਾਦਸੇ ਨੂੰ ਭਾਂਪ ਲੈਣਗੇ। ਟੱਕਰ ਤੋਂ 30 ਮਿਲੀਸਕਿੰਟ ਪਹਿਲਾਂ ਹੀ ਏਅਰ ਬੈਗ ਖੁੱਲ੍ਹ ਜਾਣਗੇ। ਕਰੈਸ਼ ਟੈਸਟ ਅਨੁਸਾਰ ਇਹ 35 ਫੀਸਦੀ ਸੁਰੱਖਿਅਤ ਹੋਣਗੇ।

ਐਲਕੋਹਲ ਅਤੇ ਆਈ ਸੈਂਸਰ
ਸਟੇਅਰਿੰਗ/ਗਿਅਰ ਲੀਵਰ ‘ਤੇ ਸੈਂਸਰ ਹੋਣਗੇ। ਹੱਥ ਦੇ ਪਸੀਨੇ ਨਾਲ ਅਲਕੋਹਲ ਲੈਵਲ ਪਤਾ ਚੱਲੇਗਾ। ਲਹਿਰਾਉਂਦੇ ਹੋਏ ਕਾਰ ਚਲਾਉਣ ‘ਤੇ ਕਾਰ ਅਲਾਰਮ ਵਜਾਏਗੀ, ਜਿਸ ਨਾਲ ਸਪੀਡ ਆਪਣੇ ਆਪ ਘੱਟ ਹੋ ਜਾਵੇਗੀ। ਸਾਹਮਣੇ ਤੋਂ ਨਜ਼ਰ ਹਟਣ ਅਤੇ ਅੱਖ ਲੱਗਣ ‘ਤੇ ਵੀ ਅਲਾਰਮ ਵੱਜੇਗਾ। ਡਰਾਈਵਿੰਗ ਸੀਟ ਦੇ ਸਾਹਮਣੇ ਆਈ ਸੈਂਸਰ ਲਗਣਗੇ, ਜੋ ਅੱਖਾਂ ਦੀ ਮੂਵਮੈਂਟ ‘ਤੇ ਨਜ਼ਰ ਰੱਖਣਗੇ।

ਲੇਜ਼ਰ ਹੈਡਲਾਈਟਸ
ਕਾਰਾਂ ‘ਚ ਸਫੇਦ ਲਾਈਟ ਮਿਲੇਗੀ, ਜਿਸ ਨਾਲ 600 ਮੀਟਰ ਤਕ ਸਾਫ ਦੇਖਿਆ ਜਾ ਸਕੇਗਾ, ਜੋ ਲੇਜ਼ਰ ਬੀਮ ਸੈਂਸਰ ਨਾਲ ਮਿਲ ਕੇ ਅੱਗੇ ਦੀ ਜਾਣਕਾਰੀ ਵੀ ਦੇਵੇਗੀ। ਤੇਜ਼ ਰੌਸ਼ਨੀ ਤੋਂ ਸਾਹਮਣੇ ਤੋਂ ਆਉਣ ਵਾਲੇ ਕਾਰ ਡਰਾਈਵਰ ਨੂੰ ਪ੍ਰੇਸ਼ਾਨੀ ਨਹੀਂ ਹੋਵੇਗੀ। ਆਡੀ, ਮਰਸਡੀਜ਼ ਅਤੇ ਬੀ.ਐਮ.ਡਬਲਯੂ. ਵਰਗੀਆਂ ਲਗਜ਼ਰੀ ਕਾਰ ਕੰਪਨੀਆਂ ਇਸ ਤਰ੍ਹਾਂ ਦੀਆਂ ਹੈਡਲਾਈਟਸ ‘ਤੇ ਕੰਮ ਕਰ ਰਹੀਆਂ ਹਨ।

ਗੱਲ ਕਰਨਗੀਆਂ ਕਾਰਾਂ, ਬਲੈਕ ਬਾਕਸ ਵੀ ਹੋਵੇਗਾ
ਖਾਸ ਡਿਵਾਈਸ ਲੱਗੀਆਂ ਕਾਰਾਂ ਅੱਗੇ ਅਤੇ ਪਿੱਛੇ ਚੱਲਣ ਵਾਲੇ ਵਾਹਨਾਂ ਦੀ ਸਪੀਡ ਜਾਂ ਬ੍ਰੈਕਿੰਗ ਦੀ ਜਾਣਕਾਰੀ ਦੇਣਗੀਆਂ। ਤਿੱਖੇ ਮੌੜਾਂ ‘ਤੇ ਅੱਗੋਂ ਆ ਰਹੇ ਵਾਹਨ ਬਾਰੇ ਜਾਣਕਾਰੀ ਮਿਲੇਗੀ। ਪੈਦਲ ਜਾ ਰਹੇ ਵਿਅਕਤੀ ‘ਤੇ ਨਜ਼ਰ ਅਤੇ ਸੰਭਾਵਿਤ ਟੱਕਰ ਦਾ ਅਲਰਟ ਦੇਣਗੀਆਂ। ਇਸ ਦਾ ਨਿਰੀਖਣ ਮਿਸ਼ੀਗਨ ‘ਚ 3000 ਵਾਹਨਾਂ ‘ਤੇ ਚੱਲ ਰਿਹਾ ਹੈ ਅਤੇ ਇਹ ਸਿਸਟਮ 2017 ‘ਚ ਲਾਗੂ ਹੋ ਸਕਦਾ ਹੈ। ਬਲੈਕ ਬਾਕਸ ਡਿਵਾਈਸ ਰਹੇਗੀ, ਜਿਸ ਨਾਲ ਸਪੀਡ, ਬ੍ਰੈਕਿੰਗ, ਟਕੱਰ ਦੀ ਸਪੀਡ ਦੀ ਜਾਣਕਾਰੀ ਦਰਜ ਹੋਵੇਗੀ।

Widgetized Section

Go to Admin » appearance » Widgets » and move a widget into Advertise Widget Zone