ਹਾਵੜਾ ਮੇਲ 19 ਘੰਟੇ ਪੱਛੜੀ
ਜਲੰਧਰ, ਅੰਮਿ੍ਰਤਸਰ ਤੋਂ ਹਾਵੜਾ ਜਾਣ ਵਾਲੀ ਹਾਵੜਾ ਮੇਲ 13305/13006 ਸ਼ੁੱਕਰਵਾਰ ਜਲੰਧਰ ਰੇਲਵੇ ਸਟੇਸ਼ਨ ਤੋਂ 19 ਘੰਟੇ ਦੇਰ ਨਾਲ ਚੱਲੀ ਹੈ। ਇਹ ਰੇਲ ਗੱਡੀ ਵੀਰਵਾਰ ਸ਼ਾਮ 7.45 ਮਿੰਟ ਤੇ ਹਾਵੜਾ ਲਈ ਰਵਾਨਾ ਹੋਣੀ ਸੀ, ਜੋ ਸ਼ੁੱਕਰਵਾਰ ਬਾਅਦ ਦੁਪਿਹਰ 2.45 ‘ਤੇ ਰਵਾਨਾ ਹੋਈ। ਯੂਪੀ ਅਤੇ ਬਿਹਾਰ ਦੇ ਕੁਝ ਹਿੱਸਿਆਂ ‘ਚ ਹੜ੍ਹਾਂ ਦੇ ਪ੍ਰਭਾਵ ਕਾਰਨ ਗੱਡੀਆਂ ਆਪਣੇ ਸਮੇਂ ਤੋਂ ਪੱਛੜ ਕੇ ਚੱਲ ਰਹੀਆਂ ਹਨ।