Last UPDATE: August 23, 2014 at 7:36 pm

ਹਵਾਲਾਤੀ ਪਾਸੋਂ 2.30 ਗ੍ਰਾਮ ਹੈਰੋਇਨ ਬਰਾਮਦ

ਕਪੂਰਥਲਾ : ਮਾਡਰਨ ਜੇਲ੍ਹ ਪ੫ਸ਼ਾਸਨ ਨੇ ਸ਼ੁੱਕਰਵਾਰ ਰਾਤ ਜੇਲ੍ਹ ਕੰਪਲੈਕਸ ‘ਚ ਚਲਾਈ ਚੈਕਿੰਗ ਮੁਹਿੰਮ ਦੌਰਾਨ ਇਕ ਹਵਾਲਾਤੀ ਪਾਸੋਂ 2.30 ਗ੫ਾਮ ਹੈਰੋਇਨ ਬਰਾਮਦ ਕੀਤੀ ਹੈ। ਮੁਲਜ਼ਮ ਖ਼ਿਲਾਫ਼ ਥਾਣਾ ਕੋਤਵਾਲੀ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਨੂੰ ਛੇਤੀ ਹੀ ਪ੫ੋਡਕਸ਼ਨ ਵਾਰੰਟ ‘ਤੇ ਲਿਆਂਦਾ ਜਾਵੇਗਾ। ਜਾਣਕਾਰੀ ਮੁਤਾਬਕ ਏਡੀਜੀਪੀ ਜੇਲ੍ਹ ਆਰਪੀ ਮੀਨਾ ਦੇ ਹੁਕਮਾਂ ‘ਤੇ ਨਸ਼ੇ ਤੋਂ ਮੁਕਤ ਕਰਵਾਉਣ ਦੀ ਮੁਹਿੰਮ ਤਹਿਤ ਸਹਾਇਕ ਸੁਪਰਡੈਟ ਅੰਮਿ੍ਰਤਪਾਲ ਸਿੰਘ ਦੀ ਅਗਵਾਈ ‘ਚ ਬੈਰਕ ਨੰਬਰ 4/6 ਦੀ ਜਦੋਂ ਤਲਾਸ਼ੀ ਲਈ ਗਈ, ਤਾਂ ਉਥੇ ਬੰਦ ਕੈਦੀ ਪਿ੫ੰਸ ਕਟਾਰੀਆ ਪੁੱਤਰ ਅਸ਼ੋਕ ਕੁਮਾਰ ਕਟਾਰੀਆ ਵਾਸੀ ਅਵਤਾਰ ਨਗਰ ਜਲੰਧਰ ਜਿਸਦੇ ਖ਼ਿਲਾਫ਼ ਜਲੰਧਰ ਦੀ ਡਵੀਜ਼ਨ ਨੰਬਰ-1 ਦੀ ਪੁਲਸ ਨੇ ਐਫਆਈਆਰ ਨੰਬਰ 16 ਦੇ ਤਹਿਤ 2 ਫਰਵਰੀ 2012 ਨੂੰ ਮਾਮਲਾ ਦਰਜ ਕੀਤਾ ਸੀ ਨੂੰ ਤਲਾਸ਼ੀ ਕਰਵਾਉਣ ਲਈ ਕਿਹਾ, ਤਾਂ ਉਹ ਮੌਕੇ ‘ਤੇ ਮੌਜੂਦ ਜੇਲ੍ਹ ਮੁਲਾਜ਼ਮਾਂ ਨੂੰ ਖੁਦ ‘ਤੇ ਕਟਰ ਮਾਰ ਲੈਣ ਦੀਆਂ ਧਮਕੀਆਂ ਦੇਣ ਲੱਗ ਪਿਆ, ਜਿਸ ਤੋਂ ਬਾਅਦ ਜੇਲ੍ਹ ਮੁਲਾਜ਼ਮਾਂ ਨੇ ਉਕਤ ਮੁਲਜ਼ਮ ਨੂੰ ਕਾਬੂ ਕਰ ਕੇ ਜਦੋਂ ਉਸ ਦੀ ਤਲਾਸ਼ੀ ਲਈ, ਤਾਂ ਉਸ ਪਾਸੋਂ 2.30 ਗ੫ਾਮ ਹੈਰੋਇਨ ਬਰਾਮਦ ਹੋਈ। ਬਰਾਮਦ ਹੋਈ ਹੈਰੋਇਨ ਕਿਵੇਂ ਜੇਲ੍ਹ ਅੰਦਰ ਮੁਲਜ਼ਮ ਕੋਲ ਪੁੱਜੀ ਇਸ ਸਬੰਧੀ ਪੁਛਗਿੱਛ ਕਰਨ ਲਈ ਛੇਤੀ ਹੀ ਥਾਣਾ ਕੋਤਵਾਲੀ ਲਿਆਂਦਾ ਜਾਵੇਗਾ।

Widgetized Section

Go to Admin » appearance » Widgets » and move a widget into Advertise Widget Zone