ਸੋਸ਼ਲ ਮੀਡੀਆ ਨੂੰ ਅਫਵਾਹਾਂ ਫੈਲਾਉਣ ਲਈ ਵਰਤਿਆ ਜਾ ਰਿਹਾ: ਤਰਲੋਚਨ

ਤਰਕਸ਼ੀਲ ਸੋਸਾਇਟੀ ਨੇ ਲਗਾਈ‘ਸਫਲ ਸਕੂਲੀ ਪ੍ਰੋਗਰਾਮ’ ਵਿਸ਼ੇ ਤੇ ਵਰਕਸ਼ਾਪ

ਲੁਧਿਆਣਾ: (ANS)  ) ਤਰਕਸ਼ੀਲ ਸੋਸਾਇਟੀ ਪੰਜਾਬ (ਰਜਿ.)  ਦੇ ਜੋਨ ਲੁਧਿਆਣਾ
ਵਲੋਂ ‘ਸਕੂਲਾਂ ਵਿੱਚ ਸਫਲ ਤਰਕਸ਼ੀਲ ਪ੍ਰੋਗਰਾਮ’ ਵਿਸ਼ੇ ਉਪਰ ਇੱਕ ਟਰੇਨਿੰਗ ਵਰਕਸ਼ਾਪ ਅੱਜ
ਸਥਾਨਕ ਤਰਕਸ਼ੀਲ ਦਫਤਰ, ਨੇੜੇ ਬਸ-ਸਟੈਂਡ, ਲੁਧਿਆਣਾ ਵਿਖੇ ਲਗਾਈ  ਗਈ ।IMG_20170528_094803_HDR
ਇਸ ਟਰੇਨਿੰਗ ਵਰਕਸ਼ਾਪ ਵਿੱਚ ਲੁਧਿਆਣਾ ਜੋਨਾਂ ਅਧਨਿ ਪੈਂਦੀਆ ਸਾਰੀਆਂ ਇਕਾਈਆਂ
ਮਾਲੇਰ ਕੋਟਲਾ, ਸਾਹਨੇਵਾਲ, ਲੁਧਿਆਣਾ, ਜਗਰਾਉਂ, ਸਿਧਾਰ, ਜਰਗ,ਕੋਹਾੜਾ  ਦੇ ਸਾਰੇ
ਵਿਭਾਗਾਂ ਦੇ ਮੁਖੀਆਂ ਅਤੇ ਮੈਂਬਰਾਂ ਨੇ ਸ਼ਿਰਕਤ ਕੀਤੀ। ਇਸ ਟਰੇਨਿੰਗ ਵਰਕਸ਼ਾਪ ਵਿੱਚ
ਤਰਕਸ਼ੀਲ ਮੈਂਬਰਾਂ ਨੂੰ ਤਰਕਸ਼ੀਲ ਸੋਸਾਇਟੀ ਦੇ ਕੰਮ ਕਰਨ ਦੇ ਤਰੀਕੇ ਦੀ ਟਰੇਨਿੰਗ ਦਿੱਤੀ
ਗਈ।
ਵਰਕਸ਼ਾਪ ਦੀ ਸ਼ੁਰੂਆਤ ਲੁਧਿਆਣਾ ਜੋਨ ਦੇ ਜੱਥੇਬੰਦਕ ਮੁੱਖੀ ਦਲਵੀਰ ਕਟਾਣੀ ਵਲੋਂ
ਮਹਾਨ ਇਨਕਲਾਬੀ ‘ਭਗਵਤੀ ਚਰਨ ਵੋਹਰਾ’ ਦੇ ਜੰਨਮ ਦਿਨ ਮੌਕੇ ਉਹਨਾਂ ਨੂੰ ਯਾਦ ਕਰਕੇ
ਸ਼ਰਧਾਂਜਲੀ ਭੇਂਟ ਕਰਦਿਆਂ ਕੀਤੀ ਗਈ।ਅਤੇ ੳੇੁਹਨਾਂ ਨੂੰ ਭਾਰਤ ਦੀ ਤਰਕਸ਼ੀਲ ਸੋਚ ਦਾ
ਝੰਡਾਬਰਦਾਰ ਦੱਸਿਆ ਗਿਆ।
ਵਰਕਸ਼ਾਪ ਵਿੱਚ ਮੁੱਖ ਬੁਲਾਰੇ ਦੇ ਤੌਰ ਤੇ ਸ਼ਾਮਲ ਹੋਏ ਵਿੱਚ ਸੋਸਾਇਟੀ ਦੇ ਸੂਬਾ
ਮੁਖੀ, ਸਭਿਆਚਾਰ ਵਿਭਾਗ, ਤਰਲੋਚਨ ਸਿੰਘ ਸਮਰਾਲਾ ਨੇ ਤਰਕਸ਼ੀਲ ਮੈਂਬਰਾਂ ਨੂੰ ਸੰਬੋਧਨ
ਕਰਦਿਆਂ ਕਿਹਾ,”ਵਿਗਿਆਨਕ ਵਿਚਾਰਧਾਰਾ ਦੇ ਮਹਾਨ ਵਿਰਸੇ ਨੂੰ ਨਵੀਂ ਪੀੜੀ ਕੋਲ ਸਹੀ ਰੂਪ
ਵਿੱਚ ਲਿਜਾਇਆ ਜਾਣਾ ਜਰੂਰੀ ਹੈ, ਕਿਉਂਕਿ ਇਸ ਨਵੀਂ ਪੀੜੀ ਨੇ ਹੀ ਭਵਿੱਖ ਸਿਰਜਨਾ  ਹੈ”
ਉਹਨਾਂ ਅੱਗੇ ਕਿਹਾ ਕਿ ਅਜੋਕਾ ਸੋਸਲ ਮੀਡੀਆ ਦਾ ਯੁੱਗ ਅਸਲ ਵਿੱਚ ਸੂਚਨਾ
ਤਕਨਾਲੋਜੀ ਦਾ ਯੁੱਗ ਹੈ, ਇਸ ਯੁੱਗ ਵਿੱਚ ਜਿਵੇਂ ਸੂਚਨਾਵਾਂ ਦਾ ਬੜੀ ਤੇਜੀ ਨਾਲ
ਪ੍ਰਵਾਹ ਹੋ ਰਿਹਾ ਹੈ, ਇਸੇ ਤਰਾਂ ਨਾਲ ਅਫਵਾਹਾਂ ਅਤੇ ਅੰਧਵਿਸਵਾਸ਼ ਵੀ ਬਹੁਤ ਤੇਜੀ ਨਾਲ
ਫੈਲਾਇਆ ਜਾ ਰਿਹਾ ਹੈ, ਇਸ ਲਈ ਅਜਿਹੇ ਯੁੱਗ ਵਿੱਚ ਵਿਗਿਆਨਕ ਨਜਰੀਏ ਦੀ ਮਹੱਤਤਾ ਹੋਰ
ਵੀ ਵੱਧ ਜਾਂਦੀ ਹੈ”
ਸਟੇਜ ਦੀ ਕਾਰਵਾਈ ਡਾ.ਮਜੀਦ ਅਜਾਦ ਵਲੋਂ ਬਾਖੂਬੀ ਚਲਾਈ ਗਈ।
ਵਿਰਕਸ਼ਾਪ ਵਿੱਚ ਹੋਰਨਾਂ ਤੋਂ ਬਿਨਾਂ ਹਰੀ ਸਿੰਘ ਰੋਹੀੜਾ, ਜਸਵੰਤ ਜੀਰਖ,
ਨਛੱਤਰ ਸਿੰਘ ਜਰਗ, ਦੀਪ ਦਿਲਬਰ, ਸੁਖਵਿੰਦਰ ਲੀਲ, ਸਮਸ਼ੇਰ ਨੂਰਪੁਰੀ, ਚਰਨਜੀਤ ਸਿੰਘ
ਜਗਰਾਉਂ, ਪਰਮਿੰਦਰ ਸਿੰਘ ਮਲੌਦ, ਅਮਜਦ ਖਾਨ ਆਦਿ ਨੇ ਵੀ ਆਪਣੇ ਵਿਚਾਰ ਰੱਖੇ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone