Last UPDATE: November 23, 2018 at 12:59 pm

ਸੇਂਟ ਵਾਰੀਅਰਜ਼ ਸਕੂਲ ਵਿਖੇ ਸਲਾਨਾ ਸਮਾਰੋਹ ਕਰਵਾਇਆ, ਹੋਣਹਾਰ ਵਿਦਿਆਰਥੀ ਕੀਤੇ ਗਏ ਸਨਮਾਨਿਤ ।

 

ਗੁਰਦਾਸਪੁਰ,ਕਾਦੀਆਂ 22 ਨਵੰਬਰ (ਦਵਿੰਦਰ ਸਿੰਘ ਕਾਹਲੋਂ ) ਹਰਚੋਵਾਲ ਬਟਾਲਾ ਰੋਡ ਤੇ ਸਥਿਤ ਸੇਂਟ ਵਾਰੀਅਰਜ਼ ਕਾਨਵੈਂਟ ਸਕੂਲ ਕਾਦੀਆਂ ਵਲ਼ੋਂ ਸਾਲਾਨਾ ਸਮਾਰੋਹ ਕਰਾਇਆ ਗਿਆ । ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਡਾ ਸਰਬਜੀਤ ਸਿੰਘ ਛੀਨਾ ਅਤੇ ਗੈੱਸਟ ਆਫ਼ ਆਨਰ ਨਰਿੰਦਰਪਾਲ ਸਿੰਘ ਸੰਧੂ ਸ਼ਾਮਲ ਹੋਏ । ਇਸ ਮੌਕੇ ਉਨ੍ਹਾਂ ਨੂੰ ਸਕੂਲ ਦੇ ਡਾਇਰੈਕਟਰ ਪ੍ਰਤਾਪ ਸਿੰਘ ਪਵਾਰ ਅਤੇ ਪ੍ਰਿੰਸੀਪਲ ਪਰਮਵੀਰ ਸਿੰਘ ਨੇ ਗੁਲਦਸਤਾ ਭੇਂਟ ਕਰਕੇ ਸਨਮਾਨਿਤ ਕੀਤਾ।ਇਸ ਮੌਕੇ ਬੱਚਿਆ ਵੱਲੋਂ ਸ਼ਬਦ ਗਾਇਣ ਤੋ ਇਲਾਵਾ ਕਵਿਤਾਵਾਂ, ਗਿੱਧਾ, ਭੰਗੜਾ , ਸੋਲੋ ਡਾਸ, ਸਮੇਤ ਸਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਇਸ ਦੌਰਾਨ ਮਾਰਸ਼ਲ ਆਰਟ ਤੇ ਕਰਾਟੇ ਦਾ ਪ੍ਰਦਰਸ਼ਨ ਵੀ ਕੀਤਾ ਗਿਆ । ਇਸ ਮੌਕੇ ਪ੍ਰਿੰਸੀਪਲ ਪਰਮਵੀਰ ਸਿੰਘ ਨੇ ਆਏ ਮਹਿਮਾਨਾਂ ਤੇ ਬੱਚਿਆਂ ਦੇ ਮਾਤਾ ਪਿਤਾ ਦਾ ਧੰਨਵਾਦ ਕੀਤਾ ।ਇਸ ਦੌਰਾਨ ਬੋਲਦਿਆਂ ਮੁੱਖ ਮਹਿਮਾਨ ਸਰਬਜੀਤ ਸਿੰਘ ਛੀਨਾ ਨੇ ਸਕੂਲ ਦੇ ਡਾਇਰੈਕਟਰ ਪ੍ਰਤਾਪ ਸਿੰਘ ਪਵਾਰ ,ਪ੍ਰਿੰਸੀਪਲ ਪਰਮਵੀਰ ਸਿੰਘ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ ਤੇ ਬੱਚਿਆ ਨੂੰ ਸਖ਼ਤ ਮਿਹਨਤ ਕਰਨ ਦੀ ਪ੍ਰੇਰਿਆ। ਇਸ ਮੌਕੇ ਪੜਾਈ ,ਖੇਡਾਂ ਤੇ ਹੋਰ ਖੇਤਰਾਂ ਵਿਚ ਪ੍ਰਾਪਤੀਆਂ ਕਰਨ ਵਾਲੇ ਸਕੂਲ ਦੇ ਵਿਦਿਆਰਥੀਆ ਸਨਮਾਨਿਤ ਕੀਤਾ ਗਿਆ । ਇਸ ਦੌਰਾਨ ਸਕੂਲ ਡਾਇਰੈਕਟਰ ਪ੍ਰਤਾਪ ਸਿੰਘ ਪਵਾਰ ਅਤੇ ਸਟਾਫ਼ ਵੱਲੋਂ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਨੂੰ ਵੀ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸੱਜਣ ਸਿੰਘ ਧੰਦਲ, ਸਰਵਣ ਸਿੰਘ ਧੰਦਲ, ਨਰਿੰਦਰ ਸਿੰਘ ਤੋਂ ਇਲਾਵਾ ਇਲਾਕੇ ਦੀਆ ਪ੍ਰਮੁੱਖ ਸਖਸੀਅਤਾ ਸਮੂਹ ਸਟਾਫ਼ ਤੇ ਬੱਚਿਆ ਦੇ ਮਾਤਾ ਪਿਤਾ ਇਸ ਪ੍ਰੋਗਰਾਮ ਵਿਚ ਹਾਜ਼ਰ ਸਨ ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone