Last UPDATE: November 3, 2018 at 9:40 am

ਸੇਂਟ ਜੋਸਫ ਕਾਨਵੈਂਟ ਸਕੂਲ ਵਿਖੇ ਖੇਡ ਸਮਾਰੋਹ ਕਰਵਾਇਆ ਗਿਆ ।

ਗੁਰਦਾਸਪੁਰ , ਕਾਦੀਆਂ 3 ਨਵੰਬਰ (ਦਵਿੰਦਰ ਸਿੰਘ ਕਾਹਲੋਂ) ਅੱਜ ਸੇਂਟ ਜੋਸਫ ਕਾਨਵੈਂਟ ਸਕੂਲ ਡੱਲਾਂ ਮੋੜ ਕਾਦੀਆਂ ਵਿਖੇ ਫਾਦਰ ਜੋਸਫ ਮੈਥਿਊ ਅਤੇ ਸਿਸਟਰ ਸੁਦੀਪਾ ਦੀ ਅਗਵਾਈ ਹੇਠ ਸਲਾਨਾ ਖੇਡ ਸਮਾਰੋਹ ਆਯੋਜਿਤ ਕਰਵਾਇਆ ਗਿਆ । ਜਿਸ ਵਿੱਚ ਮੁੱਖ ਮਹਿਮਾਨ ਵੱਜੋ ਲਿਟਿਲ ਫਲਾਵਰ ਕਾਨਵੈਂਟ ਸਕੂਲ ਪੁਰਾਣਾ ਸਾਲਾ ਦੇ ਡਾਇਰੈਕਟਰ ਫਾਦਰ ਇੱਲੀਕਲ ਪਧਾਰੇ । ਸਮਾਰੋਹ ਦਾ ਆਰੰਭ ਮਾਰਚ ਪਾਸਟ ਨਾਲ ਹੋਇਆ । ਮੁੱਖ ਮਹਿਮਾਨ ਨੇ ਕਬੂਤਰ ਤੇ ਗ਼ੁਬਾਰੇ ਛੱਡ ਕੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ । ਇਸ ਦੌਰਾਨ ਵਿਦਿਆਰਥੀਆ ਨੇ ਸਹੁੰ ਚੁੱਕੀ ਕਿ ਉਹ ਪੂਰੀ ਇਮਾਨਦਾਰੀ ਨਾਲ ਖੇਡਾਂ ਵਿਚ ਭਾਗ ਲੈਣਗੇ ।  ਉਪਰੰਤ ਬੱਚਿਆ ਦੁਆਰਾ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ । ਇਸ ਮੌਕੇ ਪੀ ਟੀ ਡਿਸਪਲੇ ਵਿਚ ਬੱਚਿਆ ਦੁਆਰਾ ਕੀਤੇ ਗਏ ਕਰਤਬਾਂ ਨੇ ਸਭ ਦਾ ਮਨ ਮੋਹ ਲਿਆ । ਰੈੱਡ ਹਾਊਸ , ਗਰੀਨ ਹਾਊਸ , ਜ਼ੈਲੋਂ ਹਾਊਸ ਤੇ ਬਲ਼ੂ ਹਾਊਸ ਨੇ ਖੇਡਾਂ ਵਿਚ ਮੱਲਾ ਮਾਰੀਆਂ । ਸਕੂਲ ਵਿਚ 100 ਮੀਟਰ ਰੇਸ, ਬੈਕ ਰੇਸ, ਜੰਪਿਗ ਰੇਸ, ਰੱਸਾ ਕੱਸੀ , ਖੋ ਖੋ ਸਕਿਪਿੰਗ ਰੇਸ,ਅਤੇ ਮਾਰਬਲ ਰੇਸ ਆਦਿ ਦੇ ਮੁਕਾਬਲੇ ਕਰਵਾਏ ਗਏ । ਚਾਰਾ ਹਾਊਸਾਂ ਵਿਚੋਂ ਯੈਲੋ ਹਾਊਸ ਜੋ ਕਿ ਸ਼ਾਂਤੀ ਦਾ ਪ੍ਰਤੀਕ ਹੈ ਜੇਤੂ ਰਿਹਾ । ਜੇਤੂ ਵਿਦਿਆਰਥੀਆ ਨੂੰ ਮੁੱਖ ਮਹਿਮਾਨ ਵਲੋਂ  ਇਨਾਮ ਦਿੱਤੇ ਤੇ ਵਧਾਈ ਵੀ ਭੇਟ ਕੀਤੀ ਗਈ । ਇਸ ਸਮੇ ਫਾਦਰ ਇੱਲੀਕਲ ਨੇ ਪੜਾਈ ਦੇ ਨਾਲ ਨਾਲ ਬੱਚਿਆ ਨੂੰ ਖੇਡਾਂ ਵਿਚ ਵੀ ਰੁਚੀ ਰੱਖਣ ਲਈ ਪ੍ਰੇਰਿਆ । ਉਹ ਨਾ ਨੇ ਯੈਲੋ ਹਾਊਸ , ਜਿਸ ਦੇ ਇੰਚਾਰਜ ਸਤਿੰਦਰਜੀਤ ਕੌਰ, ਬਲ਼ੂ ਹਾਊਸ ਇੰਚਾਰਜ ਜੋਤੀ ਰਾਏ  , ਰੈੱਡ ਹਾਊਸ ਇੰਚਾਰਜ ਪੂਨਮ ਅਤੇ ਗਰੀਨ ਹਾਊਸ ਇੰਚਾਰਜ ਸੁਖਦੀਪ ਕੌਰ ਨੂੰ ਵਧਾਈ ਦਿੱਤੀ ਤੇ ਅੱਗੇ ਵਧਣ ਲਈ ਪ੍ਰੇਰਿਆ । ਇਸ ਦੌਰਾਨ ਪ੍ਰਿੰਸੀਪਲ ਸਿਸਟਰ ਸੁਦੀਪਾ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ । ਇਸ ਮੌਕੇ ਓਹਨਾ ਨਾਲ ਸਿਸਟਰ ਮਾਰੀਆ , ਸਿਸਟਰ ਜੋਸਫਿਨ, ਸਿਸਟਰ ਓਲਿਵ , ਸੰਦੀਪ ਕੌਰ, ਜਤਿੰਦਰ ਕੌਰ, ਨੀਤੂ ਬਾਲਾ, ਮਨਦੀਪ ਕੌਰ ,ਕਾਮਿਨੀ, ਕਮਲ ਖੋਖਰ, ਹਰਪ੍ਰੀਤ ਕੌਰ , ਜਗਰੂਪ ਕੌਰ ਆਦਿ ਹਾਜ਼ਰ ਸਨ ।

 

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone