Last UPDATE: August 25, 2014 at 7:56 pm

ਸੀਟੂ ਦਾ ਇਜਲਾਸ 28 ਨੂੰ

ਪੱਤਰ ਪ੍ਰੇਰਕ
ਰੂਪਨਗਰ, 25 ਅਗਸਤ
ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ (ਸੀਟੂ) ਜ਼ਿਲ੍ਹਾ ਕਮੇਟੀ ਰੂਪਨਗਰ ਦਾ ਤੀਜਾ ਡੈਲੀਗੇਟ ਇਜਲਾਸ 28 ਅਗਸਤ ਨੂੰ ਸ਼ਹੀਦ ਜਗਦੀਸ਼ ਚੰਦਰ ਨਗਰ, ਸ਼ਹੀਦ ਸਾਧੂ ਸਿੰਘ ਹਾਲ, ਕਲਗੀਧਰ ਕੰਨਿਆ ਪਾਠਸ਼ਾਲਾ ਰੂਪਨਗਰ ਵਿਖੇ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਟੁੂ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਗੁਰਦੇਵ ਸਿੰਘ ਬਾਗੀ ਨੇ ਕਿਹਾ ਕਿ ਇਸ ਇਜਲਾਸ ਦੀ ਤਿਆਰੀ ਲਈ ਤਰਲੋਚਨ ਸਿੰਘ ਦੀ ਅਗਵਾਈ ਹੇਠ ਕਮੇਟੀ ਬਣਾਈ ਗਈ ਹੈ। ਇਸ ਇਜਲਾਸ ਵਿੱਚ ਸੀਟੂ ਨਾਲ ਸਬੰਧਤ ਜ਼ਿਲ੍ਹਾ ਰੂਪਨਗਰ ਦੀਆਂ ਯੂਨੀਅਨਾਂ ਦੇ ਚੁਣੇ ਹੋਏ ਡੈਲੀਗੇਟ ਭਾਗ ਲੈਣਗੇ। ਇਸ ਇਜਲਾਸ ਵਿੱਚ ਸੀਟੂ ਦੇ ਕੌਮੀ ਮੀਤ ਪ੍ਰਧਾਨ ਤੇ ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਰਘੂਨਾਥ ਸਿੰਘ ਭਾਗ ਲੈਣਗੇ।

Widgetized Section

Go to Admin » appearance » Widgets » and move a widget into Advertise Widget Zone