“ਸਿੱਖ ਤੇ ਮੁਸਲਮਾਨ ਰਲ ਜਾਂਦੇ ਤਾਂ ਪੰਜਾਬ ਦੀ ਵੰਡ ਨਹੀਂ ਸੀ ਹੋਣੀ”

ਬਾਪੂਨੇਫਿਰਹੌਸਲਾਕੀਤਾਤੇਕਿਹਾ, ‘ਓਦੋਂਜੇਕਰਮੁਸਲਮਾਨਤੇਸਿਂਖਰਲਜਾਂਦੇਤਾਂਪੰਜਾਬਦੀਵੰਡਨਹੀਂਸੀਹੋਣੀਤੇਇਹਦਿਂਲੀਪਾਰੋਂਤੋਂਲੈਕੇਸਾਡਾਸਾਰਾਪੰਜਾਬਵੀਇਕਹੀਹੋਣਾਸੀ।ਪਹਿਲੇਨਕਸ਼ੇਵਿਚਪਾਕਿਸਤਾਨਫਿਲੌਰਤਂਕਸੀਫਿਰਪਤਾਨੀਕੀਬਾਪੂਫਿਰਚੁਂਪਹੋਗਿਆ

ਹੁਣ ਦੱਸਣ ਵਾਲਾ ਪਿੱਛੇ ਕੀ ਰਹਿ ਗਿਆ। ਸਭ ਕੁਝ ਹੀ ਓਦੋਂ ਖਤਮ ਹੋ ਗਿਆ। ਉਸ ਮਾਰਾ ਮਾਰੀ ’ਚ ਨਾ ਇਧਰਲਿਆਂ ਦਾ ਕੁਝ ਵਿਗੜਿਆ ਤੇ ਨਾ ਉਧਰਲਿਆਂ ਦਾ। ਜੇ ਨੁਕਸਾਨ ਹੋਇਆ ਤਾਂ ਉਧਰੋਂ ਆਇਆਂ ਦਾ ਤੇ ਇਧਰੋਂ ਗਿਆਂ ਦਾ। ਅੱਜ ਵੀ ਉਹ ਪਾਣੀ ਵਾਲੇ ਖਾਲ, ਕਮਾਦ, ਲਾਸ਼ਾਂ ਤੇ ਮੰਡਰਾਅ ਰਹੀਆਂ ਗਿਰਝਾਂ, ਲਾਸ਼ਾਂ ਨੂੰ ਧੂਹ ਰਹੇ ਕੁੱਤੇ, ਮੌਤ ਨੂੰ ਤਰਸਦੇ ਵੱਢੇ ਟੁੱਕੇ ਲੋਕਾਂ ਦੀਆਂ ਚੀਕਾਂ, ਧਾੜਵੀਆਂ ਦੀਆਂ ਹਰਲ-ਹਰਲ ਕਰਦੀਆਂ ਡਾਰਾਂ, ਨੌਜਵਾਨ ਧੀਆਂ ਨੂੰ ਉਧਾਲਦੇ ਧਾੜਵੀ, ਗੱਡਿਆਂ ਦੀਆਂ ਡਾਰਾਂ, ਦੋ-ਦੋ ਦਿਨ ਤੇ ਰਾਤ ਝਾਕਦੇ ਤੁਰਦੇ ਆਉਂਦੇ ਰਾਹੀਆਂ ਨੂੰ ਕਤਲ ਹੁੰਦੇ ਮੈਂ ਆਪ ਤੱਕਿਆ ਹੈ ਤੇ ਪਲ-ਪਲ ਅੱਗੇ ਵਧਦੀ ਮੌਤ ਸੁਪਨਿਆਂ ’ਚ ਹਰ ਰੋਜ਼ ਹੀ ਦਿਖਾਈ ਦੇਂਦੀ ਹੈ। ਓਦੋਂ ਤਾਂ ਮਾਵਾਂ ਤੋਂ ਪੁੱਤ ਵੀ ਪਛਾਣੇ ’ਨੀ ਸੀ ਜਾਂਦੇ। ਜਦੋਂ ਅਸੀਂ ਇਧਰ ਆਏ ਸਾਂ ਤਾਂ ਸਾਨੂੰ ਤੇ ਇਹ ਵੀ ਪਤਾ ’ਨੀ ਸੀ ਕਿ ਹਿੰਦੁਸਤਾਨ ਤੇ ਪਾਕਿਸਤਾਨ ਦੀ ਹੱਦ ਕਿੱਥੇ ਵੇ। ਅਨੇਕਾਂ ਲੋਕ ਹਿੰਦੁਸਤਾਨ ਤੇ ਪਾਕਿਸਤਾਨ ਜਾ ਕੇ ਆਪਣਿਆਂ ਦੇ ਹੱਥੋਂ ਹੀ ਕਤਲ ਹੋਏ। ਕਿਸ ਨੂੰ ਦੋਸ਼ ਦੇਈਏ।’

ਸਮਾਂ ਕਾਫੀ ਹੋ ਚੁੱਕਿਆ ਸੀ। ਮਸਾਊਦ ਚੌਧਰੀ ਸਾਹਿਬ ਸਾਨੂੰ ਉਡੀਕ ਰਹੇ ਸਨ। ਸ਼ਾਮ ਦੇ 6.30 ਕੁ ਵਜੇ ਅਸੀਂ ਮਸਾਊਦ ਚੌਧਰੀ ਸਾਹਿਬ ਦੇ ਘਰ ਪਹੁੰਚੇ ਸਾਂ। ਉਹ ਸਾਨੂੰ ਗਲ ਲੱਗ ਕੇ ਮਿਲੇ ਜਿਵੇਂ ਕੋਈ ਚਿਰ ਵਿਛੁੰਨਿਆ ਮਿਲਦਾ ਏ। ਮਿਲਣ ਸਮੇਂ ਉਨਾਂ ਦੀਆਂ ਅੱਖਾਂ ’ਚੋਂ ਹੰਝੂ ਕਿਰਨ ਲੱਗ ਪਏ ਸਨ। ਫਿਰ ਹੌਲੀ-ਹੌਲੀ ਰਿਲ਼ੈਕਸ ਹੋਏ ਤਾਂ ਪਹਿਲਾਂ ਸਾਰਿਆਂ ਨੇ ਰਲ ਕੇ ਖਾਣਾ ਖਾਧਾ ਜਿਵੇਂ ਕੋਈ ਸਾਂਝੇ ਪਰਿਵਾਰ ਵਿਚ ਖਾਂਦਾ ਏ। ਉਹ ਲਾਹੌਰ ਹਾਈ ਕੋਰਟ ਦੇ ਵਕੀਲ ਹਨ ਤੇ ਉਹ ਪੰਜਾਬੀ (ਸ਼ਾਹ ਮੁਖੀ) ਜ਼ੁਬਾਨ ਵਿਚ ਲਿਖਦੇ ਹਨ। ਉਨਾਂ ਦਾ ਪੂਰਾ ਨਾਂ ਮਸਾਊਦ ਅਹਿਮਦ ਚੌਧਰੀ ਹੈ। ਉਨਾਂ ਦਾ ਜਨਮ ਭਾਰਤ-ਪਾਕਿ ਵੰਡ ਤੋਂ ਕੁਝ ਸਾਲ ਪਹਿਲਾਂ ਪਿੰਡ ਸ਼ੇਖੂਪੁਰਾ ਮਲਾਹਾਂ ਤਹਿਸੀਲ ਸ਼ਕਰਗੜ•  ਨਾਰੋਵਾਲਹੁਣ (ਪਾਕਿ) ਵਿਚ ਪਿਤਾ ਚੌਧਰੀ ਮੁਹੰਮਦ ਸੁਲੇਮਾਨ ਦੇ ਘਰ ਮਾਤਾ ਰੇਸ਼ਮ ਬੀਬੀ ਦੀ ਕੁੱਖੋਂ ਇਕ ਜ਼ਿਮੀਂਦਾਰ ਘਰਾਣੇ ਵਿਚ ਹੋਇਆ ਸੀ। ਇਹ ਤਹਿਸੀਲ ਪਹਿਲਾਂ ਗੁਰਦਾਸਪੁਰ ਦਾ ਹਿੱਸਾ ਸੀ ਤੇ ਹੁਣ ਇਹ ਪਿੰਡ ਸਰਹੱਦ ਨਾਲ ਲਗਦਾ ਭਾਰਤ ਦਾ ਆਖਰੀ ਪਿੰਡ ਹੈ। ਇਸ ਪਾਕਿਸਤਾਨੀ ਪੰਜਾਬੀ ਸਾਹਿਤਕਾਰ ਦੀ ਜ਼ਮੀਨ ਜ਼ੀਰੋ ਲਾਈਨ ਦੇ ਬਿਲਕੁਲ ਨਾਲ ਹੈ। ਚੌਧਰੀ ਸਾਹਿਬ ਜਦੋਂ ਪੈਦਾ ਹੋਏ ਸਨ ਤਾਂ ਸੋਘੜੇ ਪਿੰਡ ਦੇ ਨੰਬਰਦਾਰ ਸੂਰਤ ਸਿੰਘ, ਕਿਰਪਾ ਸਿੰਘ, ਖਜ਼ਾਨ ਸਿੰਘ ਬਰਾਸ ਬੈਂਡ ਦੇ ਵਾਜਿਆਂ ਨਾਲ ਵਧਾਈ ਦੇਣ ਆਏ ਸਨ। ਇੱਥੋਂ ਪਤਾ ਲਗਦਾ ਏ ਸਰਦਾਰਾਂ ਦੀ ਉਸ ਵੇਲੇ ਦੀ ਦੋਸਤੀ ਦਾ। ਚੌਧਰੀ ਜੀ ਨੇ ਦੱਸਿਆ ਕਿ ਸੂਰਤ ਸਿੰਘ ਨੰਬਰਦਾਰ ਮੇਰੇ ਪਿਤਾ ਦਾ ਪੱਗ ਵੱਟ ਭਰਾ ਸੀ। ਚੌਧਰੀ ਸਾਹਿਬ ਨੇ ਵੰਡ ਵੇਲੇ ਦੀਆਂ ਆਪਣੇ ਬਾਪ ਤੋਂ ਸੁਣੀਆਂ ਦਰਦਨਾਕ ਕਹਾਣੀਆਂ ਸੁਣਾਈਆਂ।

ਉਨਾਂ  ਦੱਸਿਆ ਕਿ ਮੇਰੇ ਪਿਤਾ ਜੀ ਸਰਦਾਰਾਂ ਦੇ ਬਹੁਤ ਹੀ ਕਰੀਬੀ ਦੋਸਤ ਸਨ। ਵੰਡ ਵੇਲੇ ਕੋਈ ਤਿੰਨ ਕਿਲੋ ਸੋਨਾ ਸਰਦਾਰ ਜਾਂਦੇ ਹੋਏ ਸਾਡੇ ਕੋਲ (ਹੁਣ ਪਾਕਿ ਵਿਚ) ਛੱਡ ਗਏ ਸਨ। ਵੰਡ ਤੋਂ ਬਾਅਦ ਇੱਥੋਂ ਉਜੜ ਕੇ ਗਏ ਸਰਦਾਰਾਂ ਦੀ ਭਾਲ ਕਰ ਕੇ ਰਾਬਤਾ ਕਾਇਮ ਕੀਤਾ ਤੇ ਉਹ ਸੋਨਾ ਅਸੀਂ ਕਿਸੇ ਤਰੀਕੇ ਨਾਲ ਗੁਰਦਾਸਪੁਰ ਪਹੁੰਚਦਾ ਕੀਤਾ। ਚੌਧਰੀ ਸਾਹਿਬ ਨੇ ਦੱਸਿਆ ਕਿ ਮੇਰਾ ਮਾਂ-ਪਿਓ ਸਰਦਾਰਾਂ ਨੂੰ ਉਡੀਕਦੇ ਮਰ ਗਏ। ਜਿਨਾਂ ਨੂੰ ਹੱਥੀਂ ਛਾਵਾਂ ਦੇ ਕੇ ਵਿਦਾ ਕੀਤਾ ਉਨਾਂ ਦੀ ਸ਼ਕਲ ਮੇਰੇ ਪਿਤਾ ਜੀ ਜਿਊਂਦੇ ਜੀਅ ਨਾ ਦੇਖ ਸਕੇ ਤੇ ਇਹ ਦੁੱਖ ਕਬਰਾਂ ਵਿਚ ਹੀ ਉਨਾਂ ਨਾਲ ਦਫ਼ਨਾ ਦਿੱਤਾ ਗਿਆ। ਚੌਧਰੀ ਸਾਹਿਬ ਦੇ ਮਾਤਾ ਜੀ ਗੁਰਦਾਸਪੁਰ ਜ਼ਿਲ•ੇ ਦੇ ਰੰਧਾਵੇ ਸਰਦਾਰ ਦੇ ਕਿਸੇ ਪਿੰਡ ਦੀ ਧੀ ਸੀ।ਫਿਰ ਉਨਾਂ ਸਾਨੂੰ ਆਪਣੀ ਭਾਰਤ ਪਾਕਿ-ਵੰਡ ’ਤੇ ਲਿਖੀ ਗ਼ਜ਼ਲ ਸੁਣਾਈ:’ਯਾਰ ਆਇਆ ਸੀ ਕੁੱਕੜਾਂ ਨੇ ਬਾਂਗਾਂ ਦਿੱਤੀਆਂ ਅਸੀਂ ਰੱਜ ਕੇ ਗੱਲਾਂ ਵੀ ਨਾ ਕੀਤੀਆਂ ਤੇ ਸਵੇਰ ਹੋ ਗਈ’

ਉਨਾਂ ਦੱਸਿਆ ਕਿ ਮੇਰਾ ਇੱਕ ਦੋਸਤ ਰਾਤ ਸਮੇਂ ਸਰਹੱਦ ਟੱਪ ਕੇ ਇਧਰ ਆਇਆ ਸੀ ਤੇ ਇਹ ਗ਼ਜ਼ਲ ਮੈਂ ਉਨਾਂ ਦੇ ਵਿਛੋੜੇ ਵਿਚ ਲਿਖੀ ਸੀ। ਮਾਹੌਲ ਬਹੁਤ ਗ਼ਮਗੀਨ ਹੋ ਚੁੱਕਿਆ ਸੀ। ਅਸੀਂ ਵਾਰੀ-ਵਾਰੀ ਸਾਰਿਆਂ ਨੇ ਉਨਾਂ ਨਾਲ ਯਾਦਗਾਰੀ ਤਸਵੀਰਾਂ ਖਿਚਵਾਈਆਂ। ਭੱਟੀ ਸਾਹਿਬ ਨੇ ਮੈਥੋਂ ਉਰਦੂ (ਸ਼ਾਹ ਮੁਖੀ ਪੰਜਾਬੀ) ਦੇ ਨਾਲ ਲਿਆਂਦੇ ਪਰਚੇ ’ਲਹਿਰਾਂ’ ਮਾਸਿਕ ਲੈ ਲਏ ਤੇ ਮੈਂ ਅਤੇ ਚੌਧਰੀ ਸਾਹਿਬ ਨੇ ਉਹ ਅਪਰੈਲ ਮਹੀਨੇ 2012 ਦਾ ਮਾਸਿਕ ਪਰਚਾ ਪਾਕਿਸਤਾਨੀ ਦੇ ਆਵਾਮ ਲਈ ਲੋਕ ਅਰਪਣ ਕਰ ਦਿੱਤਾ। ਮੇਰੀ ਜ਼ਿੰਦਗੀ ’ਚ ਮੇਰੇ ਵੱਲੋਂ ਕਿਸੇ ਹੋਰ ਦੇਸ਼ ਵਿਚ ਮਾਂ ਬੋਲੀ ਪਰਚੇ ਦਾ ਰਿਲੀਜ਼ ਕੀਤਾ ਜਾਣਾ ਇਹ ਪਹਿਲਾ ਸਮਾਂ ਸੀ। ਮੈਂ ਬੜਾ ਖੁਸ਼ ਸੀ। ਚੌਧਰੀ ਸਾਹਿਬ ਨੇ ਮੈਨੂੰ ਆਪਣੀ ਕਹਾਣੀਆਂ ਦੀ ਪੁਸਤਕ ’ਚੜ•ਦੇ ਲਹਿੰਦੇ ਦੁੱਖ’ ਭੇਟ ਕੀਤੀ ਜੋ ਕਿ ਚੰਡੀਗੜ• ਦੇ ਪਬਲਿਸ਼ਰ ਯੂਨੀਸਟਾਰ ਬੁੱਕਸ ਵੱਲੋਂ ਛਾਪੀ ਗਈ ਸੀ। ਸਾਡੇ ਕੋਲੋਂ ਫਿਰ ਆਉਣ ਦਾ ਵਾਅਦਾ ਲੈ ਕੇ ਉਨਾਂ ਸਾਨੂੰ ਵਿਦਾ ਕੀਤਾ। ਵਿਦਾ ਕਰਨ ਸਮੇਂ ਉਹ ਫਿਰ ਰੋ ਪਏ ਤੇ ਕਹਿਣ ਲੱਗੇ ’ਜ਼ਿੰਦਗੀ ਬਹੁਤ ਜੀਅ ਲਈ ਪਤਾ ਨੀ ਫਿਰ ਕਦੀ ਮਿਲ ਸਕਾਂਗੇ ਕਿ ਨਾ।’

ਸਾਡਾ ਦਿਲ ਵੀ ਉਨਾਂ ਕੋਲੋਂ ਜਾਣ ਨੂੰ ਨਹੀਂ ਸੀ ਕਰ ਰਿਹਾ ਪਰ ਸਮਾਂ ਕਾਫੀ ਹੋ ਚੁੱਕਿਆ ਸੀ। ਸ਼ਾਮ ਢਲ ਕੇ ਰਾਤ ਦੇ ਰੰਗੀਨ ਮਾਹੌਲ ਵਿਚ ਬਦਲਣੀ ਸ਼ੁਰੂ ਹੋ ਗਈ ਸੀ। ਲਾਹੌਰ ਦੇ ਅਨਾਰਕਲੀ ਬਾਜ਼ਾਰ ਵਿਚ ਜਗਦੀਆਂ ਲਾਈਟਾਂ, ਦੌੜਦੀਆਂ ਚੀਂਚੀਂਆਂ, ਕਰੋਲਾ ਕਾਰਾਂ, ਬਾਜ਼ਾਰ ਵਿਚ ਆਉਂਦੇ ਜਾਂਦੇ ਦਿਨ ਭਰ ਦੇ ਥੱਕੇ ਟੁੱਟੇ ਮਜ਼ਦੂਰ, ਰੇੜ•ੀਆਂ ਤੇ ਫੜਆਂ ਵਾਲਿਆਂ ਨੇ ਸ਼ਹਿਰ ਨੂੰ ਰੰਗੀਨੀ ਮਾਹੌਲ ਵਿਚ ਬਦਲਿਆ ਹੋਇਆ ਸੀ। ਮੈਨੂੰ ਫਿਕਰ ਸੀ ਕਿ ਆਇਸ਼ਾ ਦੇ ਘਰ ਵਾਲੇ ਫਿਕਰ ਕਰਦੇ ਹੋਣਗੇ। ਅਸੀਂ ਕੋਈ 10 ਵਜੇ ਕਰੀਬ ਭੱਟੀ ਸਾਹਿਬ ਨੂੰ ਉਨ•ਾਂ ਦੇ ਦਫਤਰ ਵਿਖੇ ਉਤਾਰ ਕੇ ਗੱਡੀ ਆਪਣੇ ਟਿਕਾਣੇ ਵੱਲ ਤੋਰ ਲਈ ਸੀ।ਜਿਸ ਗਲੀ ਵਿਚ ਅਸੀਂ ਰਹਿੰਦੇ ਸਾਂ ਉਸ ਗਲੀ ਦੀ ਮੇਨ ਰੋਡ ’ਤੇ ਇਕ ਕੱਪੜੇ ਪ੍ਰੈਸ ਕਰਨ ਵਾਲੇ ਦੀ ਦੁਕਾਨ ਸੀ ਜਿਸ ਤੋਂ ਅਸੀਂ ਕੱਪੜੇ ਪ੍ਰੈਸ ਕਰਵਾਂਦੇ ਸਾਂ। ਇਕ ਦਿਨ ਮੈਂ ਸਵੇਰੇ 7 ਕੁ ਵਜੇ ਉਸ ਤੋਂ ਕੱਪੜੇ ਪ੍ਰੈਸ ਕਰਵਾ ਰਿਹਾ ਸਾਂ ਕਿ ਇਕ ਬਜ਼ੁਰਗ ਆਦਮੀ ਉਸ ਦੁਕਾਨ ’ਤੇ ਆਇਆ। ਉਸ ਦੁਕਾਨਦਾਰ ਨੇ ਮੈਨੂੰ ਕਿਹਾ, ’ਸਰਦਾਰ ਜੀ ਤੁਹਾਡੇ ਕੰਮ ਦਾ ਆਦਮੀ ਆ ਗਿਆ ਜੇ।’
ਮੈਂ ਉਸ ਦੁਕਾਨ ਵਾਲੇ ਨੂੰ ਪਹਿਲਾਂ ਤੋਂ ਹੀ ਕਹਿ ਰੱਖਿਆ ਸੀ ਕਿ ਜਦੋਂ ਵੀ ਕੋਈ ਤੇਰੀ ਦੁਕਾਨ ’ਤੇ ਅਜਿਹਾ ਆਦਮੀ ਆਵੇ ਜੋ ਭਾਰਤ ਤੋਂ ਉਜੜ ਕੇ ਆਇਆ ਹੋਵੇ ਤਾਂ ਉਸ ਆਦਮੀ ਨਾਲ ਮੇਰੀ ਮੁਲਾਕਾਤ ਜ਼ਰੂਰ ਕਰਵਾਉਣੀ। ਮੈਂ ਬੜਾ ਖੁਸ਼ ਹੋਇਆ ਕਿ ਚਲੋ ਕੋਈ ਤਾਂ ਮਿਲਿਆ ਜਿਸ ਦਾ ਮੈਂ ਦੁੱਖ ਸੁਣ ਸਕਾਂ। ਮੈਂ ਉਸ ਬਜ਼ੁਰਗ ਨੂੰ ਪੁੱਛਿਆ, ’ਬਾਪੂ ਜੀ ਤੁਹਾਡਾ ਕੀ ਹਾਲ ਏ?’

ਮੇਰੀ ਗੱਲ ਸੁਣਦਿਆਂ ਹੀ ਉਸ ਬਜ਼ੁਰਗ ਨੇ ਮੈਨੂੰ ਪੁੱਛਿਆ, ’’ਕੌਣ ਏਂ ਤੂੰ ਭਾਈ, ਅੱਜ ਤੱਕ ਪਹਿਲਾਂ ਤਾਂ ਮੈਂ ਤੈਨੂੰ ਕਦੀ ਇੱਥੇ ਦੇਖਿਆ ਤੱਕ ਨਹੀਂ।’’’ਪਿਤਾ ਜੀ, ਮੈਂ ਇੰਡੀਆ ਤੋਂ ਆਇਆ ਹਾਂ ਇੱਥੇ। ਅੱਲਾ ਵਸਾਇਆ ਦੇ ਲੜਕਿਆਂ ਦੇ ਵਿਆਹ ’ਤੇ। ਸਾਡੀ ਉਨਾਂ ਨਾਲ ਰਿਸ਼ਤੇਦਾਰੀ ਜੁੜਦੀ ਏ ਵੰਡ ਤੋਂ ਪਿੱਛੋਂ ਜਾ ਕੇ।’ ਮੈਂ ਉਸ ਪਿਤਾ ਸਾਮਾਨ ਬਜ਼ੁਰਗ ਦੀ ਤਸੱਲੀ ਕਰਵਾਈ। ਉੱਥੇ ਅੱਜ ਵੀ ਸਾਡਾ ਦੇਸ਼ ਭਾਰਤ ਕਰ ਕੇ ਨਹੀਂ ਸਗੋਂ ਇੰਡੀਆ ਕਰ ਕੇ ਜਾਣਿਆ ਜਾਂਦਾ ਹੈ। ਜਦ ਉਸ ਬਜ਼ੁਰਗ ਨੂੰ ਤਸੱਲੀ ਜਿਹੀ ਹੋ ਗਈ ਤਾਂ ਉਨਾਂ ਮੇਰੇ ਸਵਾਲ ਦਾ ਜਵਾਬ ਦਿੱਤਾ।

ਮੁਹੰਮਦ ਯਾਕੂਬ ਜਿਸ ਦੇ ਵੰਡ ਵੇਲੇ ਸਾਰੇ ਰਿਸ਼ਤੇਦਾਰ ਮਾਰੇ ਗਏ, ਆਪਣੀ ਵਿੱਥਿਆ ਦੱਸਦਾ ਹੋਇਆ

ਮੁਹੰਮਦ ਯਾਕੂਬ ਜਿਸ ਦੇ ਵੰਡ ਵੇਲੇ ਸਾਰੇ ਰਿਸ਼ਤੇਦਾਰ ਮਾਰੇ ਗਏ, ਆਪਣੀ ਵਿੱਥਿਆ ਦੱਸਦਾ ਹੋਇਆ

 ’’ਮੇਰਾਨਾਂਮੁਹੰਮਦਯਾਕੂਬਏ।’’ ’

ਬਾਪੂਜੀਤੁਹਾਡੀਉਮਰਕਿੰਨੀਕੁਹੋਏਗੀ?’’
’’ਹੋਏਗੀਕੋਈ..95 ਸਾਲ..?’’
’’ਤੁਹਾਡਾਜਨਮਕਿੱਥੇਹੋਇਆ?’’
’’ਮੈਂਪਿੱਛੋਂਹਿੰਦੁਸਤਾਨਤੋਂਉਜੜਕੇਆਇਆਵਾਂ।ਮੇਰਾਪਿਛਲਾਪਿੰਡਜੰਡਤਹਿਸੀਲਫਿਲੌਰ  ਜਲੰਧਰਸੀ।

’’ਬਾਪੂਜੀਕੁਝਵੰਡਬਾਰੇਦੱਸੋਗੇਜੋਕੁਝਓਦੋਂਤੁਹਾਡੇਨਾਲਵਾਪਰਿਆ?

’’ਸਰਦਾਰਜੀ, ਹੁਣਕਿਉਂਸਾਡੇਜ਼ਖ਼ਮਾਂਤੇਲੂਣਛਿੜਕਦੇਹੋ।ਕੀਦੱਸਾਂਮੈਂ, ਸਾਡੇਨਾਲਕੀਕੀਨਹੀਂਵਾਪਰਿਆ।ਜੇਦੱਸਣਲੱਗਾਂਤਾਂਸ਼ਾਇਦਪੂਰਾਦਿਨਵੀਸਾਰੀਹੱਡਬੀਤੀਨਾਦੱਸਸਕਾਂ।’’
ਬਾਪੂ ਦੀਆ ਅੱਖਾਂ ਵਿੱਚੋਂ ਹੰਝੂ ਡਿੱਗਣ ਲੱਗ ਪਏ ਸਨ। ਮੈਂ ਥੋੜ•ੀ ਦੇਰ ਰੁਕ ਗਿਆ ਤੇ ਫਿਰ ਪੁੱਛਿਆ, ’’ਬਾਪੂ ਜੀ, ਜੇ ਭਲਾ ਤੁਹਾਨੂੰ ਅਸੀਂ ਹੁਣ ਉਨਾਂ ਲੋਕਾਂ ਨਾਲ ਮਿਲਾਈਏ ਜਿਨਾਂ ਨੂੰ ਤੁਸੀਂ ਪਿੱਛੇ ਛੱਡ ਆਏ ਹੋ ਤਾਂ ਕੀ ਤੁਸੀਂ ਹੁਣ ਉਨਾਂ ਲੋਕਾਂ ਨੂੰ ਮਿਲਣਾ ਚਾਹੋਗੇ..?’’
’’ਕੀਹਨੂੰ ਮਿਲੀਏ? ਜਾਈਏ ਕੀਹਦੇ ਕੋਲ ਜਿਨਾਂ ਲੋਕਾਂ ਨੇ ਸਾਨੂੰ ਤਲਵਾਰਾਂ ਨਾਲ ਕਤਲ ਕੀਤਾ? ਉਨਾਂ ਨੂੰ ਸਲਾਮ ਕਰੀਏ? ਉਨਾਂ ਸਾਡੇ ਪੱਲੇ ਛੱਡਿਆ ਹੀ ਕੀ ਹੈ? ਸਾਡੀਆਂ ਧੀਆਂ-ਭੈਣਾਂ ਦੀ ਇੱਜ਼ਤ ਲੁੱਟੀ। ਸਾਡੇ ਬੱਚੇ-ਬੱਚੀਆਂ ਦੀ ਬੋਟੀ-ਬੋਟੀ ਕਰ ਦਿੱਤੀ। ਸਾਨੂੰ ਰੱਜ ਕੇ ਲੁੱਟਿਆ?’’
ਮੈਨੂੰ ਲੱਗਿਆ ਜਿਵੇਂ ਮੈਂ ਉਸ ਦੀ ਦੁਖਦੀ ਰਗ ’ਤੇ ਹੱਥ ਧਰ ਦਿੱਤਾ ਹੋਵੇ।
ਉਸ ਨੇ ਫਿਰ ਕਿਹਾ, ’’ਤੂੰ ਤੇ ਅਜੇ ਬੱਚਾ ਏਂ। ਤੇਰਾ ਕਸੂਰ ਵੀ ਕੀ ਏ?’’

ਮੈਨੂੰ ਲਗਦਾ ਸੀ ਕਿ ਉਸ ਬਜ਼ੁਰਗ ਦੇ ਦਿਲ ਅੰਦਰ ਵੰਡ ਵੇਲੇ ਦੇ ਭਾਰਤੀ ਲੁਟੇਰਿਆਂ ਪ੍ਰਤੀ ਨਫਰਤ ਅੱਜ ਵੀ ਉਵੇਂ ਦੀ ਉਵੇਂ ਕਾਇਮ ਸੀ ਤੇ ਸ਼ਾਇਦ ਅੱਜ ਤੱਕ ਉਸ ਬਜ਼ੁਰਗ ਦੇ ਦਿਲ ਦੀ ਗਹਿਰਾਈ ਤੱਕ ਕੋਈ ਪਹੁੰਚਿਆ ਵੀ ਨਹੀਂ ਸੀ। ਮੈਨੂੰ ਲੱਗਿਆ ਜਿਵੇਂ ਮੈਂ ਉਸ ਦੇ ਦਿਲ ਅੰਦਰ ਬਲਦੀ ਚਿਖਾ ’ਤੇ ਤੇਲ ਪਾ ਦਿੱਤਾ ਹੋਵੇ। ਪਰ ਮੈਂ ਹੌਸਲਾ ਨਾ ਹਾਰਿਆ ਤੇ ਫਿਰ ਪੁੱਛਿਆ, ’’ਬਾਪੂ ਜੀ ਕੁਝ ਦੱਸੋਗੇ ਤੁਹਾਡੇ ਨਾਲ ਕਿਵੇਂ ਵਾਪਰੀ?’’’ਹੁਣ ਦੱਸਣ ਵਾਲਾ ਪਿੱਛੇ ਕੀ ਰਹਿ ਗਿਆ। ਸਭ ਕੁਝ ਹੀ ਓਦੋਂ ਖਤਮ ਹੋ ਗਿਆ। ਉਸ ਮਾਰਾ ਮਾਰੀ ’ਚ ਨਾ ਇਧਰਲਿਆਂ ਦਾ ਕੁਝ ਵਿਗੜਿਆ ਤੇ ਨਾ ਉਧਰਲਿਆਂ ਦਾ। ਜੇ ਨੁਕਸਾਨ ਹੋਇਆ ਤਾਂ ਉਧਰੋਂ ਆਇਆਂ ਦਾ ਤੇ ਇਧਰੋਂ ਗਿਆਂ ਦਾ। ਅੱਜ ਵੀ ਉਹ ਪਾਣੀ ਵਾਲੇ ਖਾਲ, ਕਮਾਦ, ਲਾਸ਼ਾਂ ’ਤੇ ਮੰਡਰਾਅ ਰਹੀਆਂ ਗਿਰਝਾਂ, ਲਾਸ਼ਾਂ ਨੂੰ ਧੂਹ ਰਹੇ ਕੁੱਤੇ, ਮੌਤ ਨੂੰ ਤਰਸਦੇ ਵੱਢੇ ਟੁੱਕੇ ਲੋਕਾਂ ਦੀਆਂ ਚੀਕਾਂ, ਧਾੜਵੀਆਂ ਦੀਆਂ ਹਰਲ-ਹਰਲ ਕਰਦੀਆਂ ਡਾਰਾਂ, ਨੌਜਵਾਨ ਧੀਆਂ ਨੂੰ ਉਧਾਲਦੇ ਧਾੜਵੀ, ਗੱਡਿਆਂ ਦੀਆਂ ਡਾਰਾਂ, ਦੋ-ਦੋ ਦਿਨ ਤੇ ਰਾਤ ਝਾਕਦੇ ਤੁਰਦੇ ਆਉਂਦੇ ਰਾਹੀਆਂ ਨੂੰ ਕਤਲ ਹੁੰਦੇ ਮੈਂ ਆਪ ਤੱਕਿਆ ਹੈ ਤੇ ਪਲ-ਪਲ ਅੱਗੇ ਵਧਦੀ ਮੌਤ ਸੁਪਨਿਆਂ ’ਚ ਹਰ ਰੋਜ਼ ਹੀ ਦਿਖਾਈ ਦੇਂਦੀ ਹੈ। ਓਦੋਂ ਤਾਂ ਮਾਵਾਂ ਤੋਂ ਪੁੱਤ ਵੀ ਪਛਾਣੇ ’ਨੀ ਸੀ ਜਾਂਦੇ। ਜਦੋਂ ਅਸੀਂ ਇਧਰ ਆਏ ਸਾਂ ਤਾਂ ਸਾਨੂੰ ਤੇ ਇਹ ਵੀ ਪਤਾ ’ਨੀ ਸੀ ਕਿ ਇਹ ਹਿੰਦੁਸਤਾਨ ਤੇ ਪਾਕਿਸਤਾਨ ਦੀ ਹੱਦ ਕਿੱਥੇ ਵੇ। ਅਨੇਕਾਂ ਲੋਕ ਹਿੰਦੁਸਤਾਨ ਤੇ ਪਾਕਿਸਤਾਨ ਜਾ ਕੇ ਆਪਣਿਆਂ ਦੇ ਹੱਥੋਂ ਹੀ ਕਤਲ ਹੋਏ। ਕਿਸ ਨੂੰ ਦੋਸ਼ ਦੇਈਏ।’’ਬਜ਼ੁਰਗ ਦੀ ਕਹਾਣੀ ਨੇ ਮੈਨੂੰ ਧੁਰ ਅੰਦਰ ਤੱਕ ਹਿਲਾ ਦਿੱਤਾ। ਦੇਸ਼ ਦੀ ਵੰਡ ਤਰਾਸਦੀ ਸਾਹਮਣੇ ਖੜ•ੀ ਮੇਰੇ ਨਾਲ ਹੋਈਆਂ ਬਦਸਲੂਕੀਆਂ ਸੁਣਾ ਰਹੀ ਸੀ। ਮੈਂ ਦੋਸ਼ੀਆਂ ਵਾਂਗ ਨੀਵੀਂ ਪਾਈ ਖਲੋਤਾ ਸਾਂ। ਬਾਪੂ ਨੇ ਫਿਰ ਹੌਸਲਾ ਕੀਤਾ ਤੇ ਕਿਹਾ, ’ਓਦੋਂ ਜੇਕਰ ਮੁਸਲਮਾਨ ਤੇ ਸਿੱਖ ਰਲ ਜਾਂਦੇ ਤਾਂ ਪੰਜਾਬ ਦੀ ਵੰਡ ਨਹੀਂ ਸੀ ਹੋਣੀ ਤੇ ਇਹ ਦਿੱਲੀ ਪਾਰੋਂ ਤੋਂ ਲੈ ਕੇ ਸਾਡਾ ਸਾਰਾ ਪੰਜਾਬ ਵੀ ਇਕ ਹੀ ਹੋਣਾ ਸੀ। ਪਹਿਲੇ ਨਕਸ਼ੇ ਵਿਚ ਪਾਕਿਸਤਾਨ ਫਿਲੌਰ ਤੱਕ ਸੀ।’ ਫਿਰ ਪਤਾ ’ਨੀ ਕੀ ਬਾਪੂ ਫਿਰ ਚੁੱਪ ਹੋ ਗਿਆ।

ਚੰਗੇ ਬੰਦੇ ਰੋਂਦੇ ਸਨ ਜਿਹੜੇ ਹਿੰਦੁਸਤਾਨ ਜਾਂਦੇ ਸਨ ਤੇ ਬਦਮਾਸ਼ ਲੋਕ ਸ਼ਰਾਬ ਪੀ ਕੇ ਖੁਸ਼ੀ ਮਨਾਉਂਦੇ ਸਨ। ਬਟਵਾਰੇ ਵੇਲੇ ਵਧੇਰੇ ਸਿੱਖ ਮਰੇ ਜਾਂ ਮੁਸਲਮਾਨ। ਅਸੀਂ ਜੇਕਰ ਬਚੇ ਆਂ ਤਾਂ ਇੱਕ ਸਿੱਖ ਦੀ ਬਹਾਦਰੀ ਨਾਲ। ਖਹਿਰੇ ਪਿੰਡ ਦਾ ਨੰਬਰਦਾਰ ਸੀ ਜੀਹਦਾ ਸੜਕ ਦੇ ਉੱਤੇ ਘਰ ਸੀ। ਉਹਦਾ ਆਪਣਾ ਖੂਹ ਸੀ ਉੱਥੇ। ਮੇਰਾ ਪਿਓ ਰੇਲਵੇ ’ਚ ਨੌਕਰੀ ਕਰਦਾ ਸੀ। ਮੇਰੇ ਪਿਤਾ ਜੀ ਦੀ ਨੰਬਰਦਾਰ ਨਾਲ ਬੜੀ ਮੁਹੱਬਤ ਸੀ। ਮੇਰੇ ਪਿਤਾ ਜੀ ਇਕ ਦਿਨ ਪਹਿਲਾਂ ਹੀ ਸਾਨੂੰ 10-11 ਵਜੇ ਪਿੰਡੋਂ ਕੱਢ ਕੇ ਖਹਿਰੇ ਦੇ ਘਰ ਲੈ ਗਏ। 3-4 ਸਾਲਾਂ ਦੇ ਬੱਚੇ ਕੋਹ-ਕੋਹ ਕੇ ਮਾਰੇ। ਜੋ ਜ਼ੁਲਮ ਹੋਇਆ ਮੈਥੋਂ ਕਹਿ ਹੀ ਨਹੀਂ ਹੋ ਸਕਦਾ। ਮੇਰੇ ਚਾਰ ਭਰਾ, ਦੋ ਭੈਣਾਂ, ਦਾਦਾ ਜੀ ਬੂਟਾ ਖਾਨ ਜੰਡ ਵਾਲਾ ਵਿਖੇ ਹੋਏ ਹਮਲੇ ਦੌਰਾਨ ਮਾਰੇ ਗਏ।

ਕੁਝ ਦਿਨਾਂ ਬਾਅਦ ਸਾਨੂੰ ਫਿਲੌਰ ਕੈਂਪ ’ਚ ਲਿਜਾਇਆ ਗਿਆ। ਉਸ ਤੋਂ ਮਗਰੋਂ ਲੁਧਿਆਣਾ ਤੇ ਫੇਰ ਫਿਰੋਜ਼ਪੁਰ ਛਾਉਣੀ। ਕਿੱਥੇ ਕਿੱਥੇ ਧੱਕੇ ’ਨੀ ਖਾਧੇ? ਰਾਜੌਰਾ ( ਫੈਸਲਾਬਾਦ) ਵਿਖੇ ਅੱਧਾ ਮੁਰੱਬਾ ਜ਼ਮੀਨ ਦਾ ਮਿਲਿਆ। ਖਹਿਰੇ ਪਿੰਡ ਇਕ ਵੀ ਧਾੜਵੀ ’ਨੀ ਵੜਨ ਦਿੱਤਾ। ਜਿਹੜੇ ਸਰਹੱਦਾਂ ਨਾਲੋਂ ਹੀ ਉੱਠ ਕੇ ਇਧਰ-ਉਧਰ ਹੋ ਗਏ ਉਨਾਂ ਦਾ ਬਹੁਤਾ ਕੁਝ ਨੀ ਵਿਗੜਿਆ। ਉਹ ਰਾਤੋ-ਰਾਤ ਇਧਰ-ਉਧਰ ਹੋ ਗਏ। ਜਿਹੜੇ ਦੂਰੋਂ ਆਏ ਉਹ ਸਰਹੱਦਾਂ ਦੇ ਨੇੜੇ ਪਹੁੰਚਦਿਆਂ ਹੀ ਮਾਰੇ ਗਏ। ਇਹ ਵੀ ਬੜੀ ਤਰਾਸਦੀ ਸੀ ਕਿ ਜਿਸ ਕੈਂਪ ਵਿਚ ਸਾਨੂੰ ਰੱਖਿਆ ਗਿਆ ਜਦ ਖਹਿਰਾ ਤੇ ਉਸ ਦਾ ਪਿਓ ਸਾਡਾ ਉੱਥੇ ਪਤਾ ਲੈਣ ਆਏ ਤਾਂ ਫੌਜ ਨੇ ਭੁਲੇਖੇ ਨਾਲ ਧਾੜਵੀ ਸਮਝ ਕੇ ਗੋਲੀ ਨਾਲ ਉਡਾ ਦਿੱਤੇ। ਓਦੋਂ ਕੈਂਪਾਂ ਨੂੰ ਵੀ ਧਾੜਵੀ ਲੁੱਟਣ ਦੀ ਕੋਸ਼ਿਸ਼ ਕਰ ਰਹੇ ਸਨ। ਅੱਲਾ ਤਾਲਾ ਉਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੇ। ਬਾਪੂ ਉਸ ਵੇਲੇ ਨੂੰ ਯਾਦ ਕਰ ਕੇ ਫਿਰ ਰੋਣ ਲੱਗ ਪਿਆ ਸੀ।

ਗੁਰਜੰਟਕਲਸੀਲੰਡੇ

Widgetized Section

Go to Admin » appearance » Widgets » and move a widget into Advertise Widget Zone