ਸਕੂਲ ਨੇ ਸਥਾਪਨਾ ਦਿਵਸ ਮਨਾਇਆ

ਅਜੀਤ ਕਰਮ ਸਿੰਘ ਸਕੂਲ ਦੇ ਸਮਾਗਮ ਵਿੱਚ ਪੋ੍ਰਗਰਾਮ ਪੇਸ਼ ਕਰਦੇ ਬੱਚੇ।

ਨਿੱਜੀ ਪੱਤਰ ਪ੍ਰੇਰਕ
ਚੰਡੀਗੜ੍ਹ, 23 ਅਗਸਤ
ਅਜੀਤ ਕਰਮ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲਜ਼ ਗਰੁੱਪ ਆਫ਼ ਸਮਾਰਟ ਸਕੂਲਜ਼ ਵੱਲੋਂ ਇੱਥੇ ਲਾਅ ਭਵਨ ਸੈਕਟਰ-37 ਵਿਖੇ ਆਪਣਾ ਸਥਾਪਨਾ ਦਿਵਸ ਮਨਾਇਆ ਗਿਆ। ਗਰੁੱਪ ਅਧੀਨ ਚੱਲ ਰਹੇ ਚੰਡੀਗੜ੍ਹ ਅਤੇ ਮੁਹਾਲੀ ਦੇ ਚਾਰ ਸਕੂਲਾਂ ਦੇ ਸੈਂਕੜੇ ਵਿਦਿਆਰਥੀਆਂ, ਸਟਾਫ਼ ਮੈਂਬਰਾਂ, ਮਾਪਿਆਂ ਅਤੇ ਪ੍ਰਬੰਧਕਾਂ ਨੇ ਸਮਾਗਮ ਵਿੱਚ ਹਿੱਸਾ ਲਿਆ।
ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਗਈਆਂ ਸੱਭਿਆਚਾਰਕ ਵੰਨਗੀਆਂ ਗਿੱਧਾ, ਭੰਗੜਾ, ਨ੍ਰਿਤ, ਗੀਤ, ਸੰਗੀਤ, ਪੱਛਮੀ ਅਤੇ ਸ਼ਾਸਤਰੀ ਨ੍ਰਿਤ ਦੀਆਂ ਆਇਟਮਾਂ ਨੇ ਖੂਬ ਸਮਾਂ ਬੰਨ੍ਹਿਆ ਅਤੇ ਮਨੋਰੰਜਨ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਉੱਤੇ ਕਰਵਾਏ ਗਏ ਸਟੂਡੈਂਟ ਆਫ਼ ਦਿ ਈਅਰ ਮੁਕਾਬਲੇ ਹਰ ਇੱਕ ਦੀ ਖਿੱਚ ਦਾ ਕੇਂਦਰ ਬਣੇ। ਇਨ੍ਹਾਂ ਮੁਕਾਬਲਿਆਂ ਵਿੱਚ ਏਕੇਐਸਆਈਪੀਐਸ ਸੈਕਟਰ-41 ਦੀ ਵਿਦਿਆਰਥਣ ਲਵਿਸ਼ਾ ਸਟੂਡੈਂਟ ਆਫ਼ ਦਿ ਇਅਰ ਬਣੀ।
ਇਸੇ ਤਰ੍ਹਾਂ ਸੈਕਟਰ-45 ਸਕੂਲ ਦੇ ਗੌਤਮ ਰਾਣਾ, ਸੈਕਟਰ-65 ਮੁਹਾਲੀ ਸਕੂਲ ਦੀ ਕੁੰਜਮ ਅਤੇ ਸੈਕਟਰ-125  ਏਕੇਐਸਆਈਪੀਐਸ ਦੀ ਅਰੁਸ਼ੀ ਸ਼ਰਮਾ ਦੇ ਸਿਰ ਸਟੂਡੈਂਟ ਆਫ਼ ਦਿ ਈਅਰ ਦਾ ਖ਼ਿਤਾਬ ਸਜਿਆ। ਇਸ ਮੌਕੇ ਗਰੁੱਪ ਦੇ ਐਮਡੀ ਜਸਦੀਪ ਕਾਲਰਾਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।  ਪ੍ਰੋਗਰਾਮ ਦੇ ਆਖਿਰ ਵਿੱਚ ਏਕਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦਾ ਗੀਤ ‘ਯਾਦ ਆਏਂਗੇ ਵੋਹ ਪਲ’ ਵਿਦਿਆਰਥੀ ਕਲਕਾਰਾਂ ਨੇ ਸਮੂਹਿਕ ਰੂਪ ਵਿੱਚ ਪੇਸ਼ ਕੀਤਾ। ਪ੍ਰਿੰਸੀਪਲ ਜੈਸਮੀਨ ਕਾਲਰਾ ਨੇ ਕਿਹਾ ਕਿ ਇਹੋ ਜਿਹੇ ਪ੍ਰੋਗਰਾਮਾਂ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਇੱਕ ਨਵੀਂ ਸ਼ਕਤੀ ਅਤੇ ਊਰਜਾ ਦਾ ਸੰਚਾਰ ਹੁੰਦਾ ਹੈ।

Widgetized Section

Go to Admin » appearance » Widgets » and move a widget into Advertise Widget Zone