‘ਵਿਸ਼ਵ ਨਸ਼ਾ ਜਾਗਰੂਕਤਾ ਦਿਵਸ’ ਮੌਕੇ ਆਜਾਦ ਫਾਉਂਡੇਸ਼ਨ ਵਲੋਂ ਸੈਮੀਨਾਰ

ਨਸ਼ਿਆਂ ਦੀ ਲਾਗ ਤੋਂ ਅਲ੍ਹ੍ਰ੍ੜ ਉਮਰ ਨੂੰ ਬਚਾਉਣਾ ਜਰੂਰੀ: ਮੁਹੰਮਦ ਖਾਲਿਦ;

ਮਾਲੇਰਕੋਟਲਾ: ਅੱਜ ਪੂਰੇ ਵਿਸ਼ਵ ਵਿੱਚ ‘ਵਿਸ਼ਵ ਨਸ਼ਾ ਜਾਗਰੂਕਤਾ ਦਿਵਸ’ ਮਨਾਇਆ ਜਾ ਰਿਹਾ ਹੈ, ਅਤੇ ਨਸ਼ਿਆਂ ਸਬੰਧੀ ਜਾਗਰੂਕਤਾ ਪ੍ਰੋਗਰਾਮ ਕੀਤੇ ਜਾ ਰਹੇ ਹਨ, ਇਸੇ ਲੜੀ ਤਹਿਤ ਆਜਾਦ ਫਾਊਂਡੇਸ਼ਨ ਟਰੱਸਟ (ਰਜਿ.) ਵਲੋਂ ਸੋਸਵਾ (ਨਾਰਥ ਇੰਡੀਆਂ), ਜਨ-ਸੇਹਤ ਅਤੇ ਪਰਿਵਾਰ ਕਲਿਆਨ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਖੇਤਰ ਅਧੀਨ ‘ਨਸ਼ਾ ਵਿਰੋਧੀ ਜਾਗਰੂਕਤਾ ਅਭਿਆਨ” ਤਹਿਤ ਸਥਾਨਕ ਐਸ. ਏ.ਜੈਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੈਮੀਨਾਰ ਕਰਵਾਇਆ ਗਿਆ।

ਆਪਣੇ ਸਵਾਗਤੀ ਨੋਟ ਵਿੱਚ ਅਜਾਦ ਫਾਉਂਡੇਸ਼ਨ ਦੇ ਸ੍ਰਪਰਸਤ ਡਾ.ਅਬਦੁਲ ਮਜੀਦ ਆਜਾਦ ਨੇ ਚਿੰਤਾ ਪ੍ਰਗਟਾਈ ਕਿ ਪੰਜਾਬ ਵਿੱਚ ਨਸ਼ਿਆਂ ਦੀ ਮਹਾਂਮਾਰੀ ਇਸ ਤਰਾਂ ਦਾ ਭਿਅੰਕਰ ਰੂਪ ਧਾਰ ਕਰ ਚੁੱਕੀ ਹੈ ਕਿ ਪੰਜਾ ਦਰਿਆਵਾਂ ਦੀ ਧਰਤੀ ਵਿਖੇ ‘ਛੇਵਾਂ ਦਰਿਆ’ ਵਗ ਤੁਰਿਆ ਹੈ; ਇਸਨੂੰ ਬਚਾਉਣ ਲਈ ਨੌਜਵਾਨਾਂ ਅੱਗੇ ਆਉਣ।ਇਸ ਮੌਕੇ ਮੁੱਖ ਮਹਿਮਾਨ ਦੇ ਰੂਪ ਵਿੱਚ ਸ੍ਰੀ ਅਨਿਲ ਵਲੀ, ਚੇਅਰਮੈਨ, ਸਤਿਗੁਰ ਸ਼ਿਫਾ ਫਾਉਂਡੇਸ਼ਨ,ਧੂਰੀ ਨੇ ਸ਼ਿਰਕਤ ਕੀਤੀ ਗਈ। ਉਹਨਾਂ ਆਪਣੇ ਮੁੱਖ ਭਾਸ਼ਣ ਵਿੱਚ ਕਿਹਾ ਕਿ ‘ਵਿਦਿਆਰਥੀ ਨੌਜਵਾਨ ਆਪਣੇ ਵਿੱਚ ਕੋਪਿੰਗ ਸਕਿੱਲ’ ਵਿਕਸ਼ਤ ਕਰਨ , ਤਾਂ ਕਿ ਆਪਣੇ ਆਪ ਨੂੰ ਸਮਾਜ ਵਿੱਚ ਫੈਲ ਰਹੀ ਬੁਰਾਈ ਤੋਂ ਬਚਾ ਸਕਣ।

ਇਸ ਮੌਕੇ ‘ਨਸ਼ਾ ਵਿਰੋਧੀ ਜਾਗਰੂਕਤਾ ਭਾਸ਼ਨ’ ਵਿਸ਼ਾ ਮਾਹਿਰ ਮੁਹੰਮਦ ਖਾਲਿਦ,ਮਨੋ-ਚਕਿਤਸਾ ਸੋਸ਼ਲ ਵਰਕਰ, ਹੈਲਥ ਵਿਭਾਗ ਸੰਗਰੂਰ ਵਲੋਂ ਕੀਤਾ ਗਿਆ, ਵਿਸ਼ੇ ਤੇ ਬੋਲਦਿਆ ਉਹਨਾਂ ਕਿਹਾ ਕਿ ‘ਨਸ਼ੇ ਮੌਜੂਦਾ ਦੌਰ ਦੀ ਮਹਾਮਾਰੀ ਹਨ, ਇਹਨਾਂ ਦੀ ਸ਼ੁਰੂਆਤ ਕਿਸ਼ੋਰ ਉਮਰ ਤੋਂ ਹੁੰਦੀ ਹੈ ਅਤੇ ਇਸ ਉਮਰ ਵਿੱਚ ਬਚਿਆਂ ਨੂੰ ਜਾਗਰੂਕ ਕਰਕੇ ਬਚਾਇਆ ਜਾ ਸਕਦਾ ਹੈ’। ਉਹਨਾਂ ਅੱਗੇ ਕਿਹਾ ਕਿ ‘ਸ਼ੁਰੂ ਸ਼ੁਰੂ ਵਿੱਚ ਨਸ਼ੇ ਨਸ਼ੇ ਦੇ ਰੂਪ ਵਿੱਚ ਨਹੀਂ ਹੁੰਦੇ ਇਹ ਕੇਵਲ ਦੋਸਤਾਂ ਮਿਤੱਰਾਂ ਨਾਲ ਮਨੋਰੰਜਨ ਦਾ ਸਾਧਨ, ਸਮਾਜਕ ਡਰਿੰਕਸਫ਼ਨਬਸਪ; ਆਦਿ ਦੇ ਰੂਪ ਵਿੱਚ ਹੁੰਦੇ ਹਨ, ਪਰ ਹੌਲੀ ਹੌਲੀ ਇਹ ਮਾਨਸਿਕ ਬਿਮਾਰੀ ਦਾ ਰੂਪ ਧਾਰਨ ਕਰ ਜਾਂਦੇ ਹਨ’।

 ਮੌਕੇ ਵਿਦਿਆਰਥੀਆਂ ਵਲੋਂ ਪੁਛੇ ਗਏ ਸਵਾਲਾਂ ਦੇ ਜਵਾਬ ਵੀ ਬਾਖੂਬੀ ਦਿੱਤੇ ਗਏ।ਫਾਉਂਡੇਸ਼ਨ ਵਲੋਂ ਇਸ ਮੌਕੇ ਮੁੱਖ ਮਹਿਮਾਨ ਸਮੇਤ ਵਿਸ਼ਾ ਮਾਹਰ ਦਾ ਸਨਮਾਨ ਵੀ ਕੀਤਾ ਗਿਆ।

ਇਸ ਅਭਿਆਨ ਦੇ ਪਰੋਜੈਕਟ ਦਾਇਰੈਕਟਰ ਅਸਲਮ ਨਾਜ ਨੇ ਇਸ ਮੌਕੇ ਨੇ ਕਿਹਾ ਕਿ ‘ਨਸ਼ੇ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਵਲੋਂ ਡੈਪੋ ਸਕਮਿ ਸ਼ੁਰੂ ਕੀਤੀ ਗਈ ਹੈ, ਅਤੇ ‘ਉਥ ਕਲੀਨਿਕ’ ਵੀ ਚਾਲੂ ਕੀਤੇ ਗਏ ਹਨ, ਇਹ ਇੱਕ ਚੰਗਾ ਉਪਰਾਲ  ਹੈ, ਇਸ ਵਾਸਤੇ ਆਜਾਦ ਫਾਉਂਡੇਸ਼ਨ ਹਰ ਸੰਭਵ ਮਦਦ ਲਈ ਤਿਆਰ ਹੈ’।ਸੈਮੀਨਾਰ ਦੇ ਅੰਤ ਵਿੱਚ ਪ੍ਰਬੰਧਕ ਟੀਮ ਅਤੇ ਸਕੂਲ ਅਧਿਆਪਕਾਂ ਵਲੋਂ ਹਾਜਰ ਵਿਦਿਆਰਥੀਆਂ ਨੂੰ ‘ਨਸ਼ਾ ਨਾ ਲੈਣ ਦੀ ਸਹੁੰ’ ਚੁਕਾਈ ਗਈ। ਇਸ ਸੈਮੀਨਾਰ ਨੂੰ ਸਫਲਤਾ-ਪੂਰਵਕ ਸਿਰੇ ਚੜਾਉਣ ਲਈ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਧਰਮਿੰਦਰ ਕੁਮਾਰ, ਅਤੇ ਕੇ. ਸੀ. ਸ਼ਰਮਾ ਜੀ ਵਲੋਂ ਵਿਸੇਸ਼ ਸਹਿਯੋਗ ਕੀਤਾ ਗਿਆ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone