Last UPDATE: January 9, 2019 at 12:16 am

ਵਿਗਿਆਨਕ ਚੇਤਨਾ ਦਿਵਸ` ਵਜੋਂ ਮਨਾਇਆ ਵਿਗਿਆਨੀ ਸਟੀਫਨ ਹਾਕਿੰਗ ਦਾ ਜੰਨਮ

`ਵਿਗਿਆਨਕ ਚੇਤਨਾ ਦਿਵਸ` ਵਜੋਂ ਮਨਾਇਆ ਵਿਗਿਆਨੀ ਸਟੀਫਨ ਹਾਕਿੰਗ ਦਾ ਜੰਨਮ

; ਤਰਕਸ਼ੀਲ ਸੋਸਾਇਟੀ ਵਲੋਂ ਮਨਾਇਆ ਜਾ ਰਿਹਾ ਹੈ `ਵਿਗਿਆਨਕ ਚੇਤਨਾ ਹਫਤਾ`;

ਮਾਲੇਰਕੋਟਲਾ (ANS ) ਮਿਤੀ 8 ਜਨਵਰੀ 1942 ਨੁੰ ਜੰਨਮੇ ਮਹਾਨ ਵਿਗਿਆਨੀ ਸਟੀਫਨ ਹਾਕਿੰਗ ਦੇ ਜਨਮ-ਦਿਨ ਨੂੰ ਸਮਰਪਿਤ ਮਿਤੀ 8 ਜਨਵਰੀ ਤੋਂ 15 ਜਨਵਰੀ ਤੱਕ ਤਰਕਸ਼ੀਲ ਸੋਸਾਇਟੀ ਪੰਜਾਬ ਜੋਨ ਲੁਧਿਆਣਾ ਵਲੋਂ ਮਨਾਏ ਜਾ ਰਹੇ `ਵਿਗਿਆਨਕ ਚੇਤਨਾ ਹਫਤਾ` ਦੀ ਸ਼ੁਰੂਆਤ ਮੌਕੇ ਇੱਕ ਸੈਮੀਨਾਰ ਸ਼ਾਂਤੀ ਤਾਰਾ ਕਾਲਜ ਅਹਿਮਗੜ ਵਿਖੇ ਕੀਤਾ ਗਿਆ।
ਤਰਕਸ਼ੀਲ ਸੁਸਾਇਟੀ ਪੰਜਾਬ, ਇਕਾਈ ਮਾਲੇਰਕੋਟਲਾ ਦੁਆਰਾ ਆਯੋਜਿਤ ਇਸ ਸੈਮੀਨਾਰ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮਾਸਟਰ ਮੇਜਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਟੀਫਨ ਹਾਕਿੰਗ ਦੇ ਜੀਵਨ ਅਤੇ ਖੋਜਾਂ ਪ੍ਰਤੀ ਜਾਨਕਾਰੀ ਅਤੇ ਪ੍ਰੇਰਣਾ ਲੈਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਮਹਾਨ ਵਿਗਿਆਨੀ ਅਲਬਰਟ ਆਇਨਸਟਨ ਤੋਂ ਬਾਅਦ ਸੱਭ ਤੋਂ ਵੱਡੀਆਂ ਖੋਜਾਂ ਸਟੀਫਨ ਹਾਕਿੰਗ ਵਲੋਂ ਕੀਤੀਆ ਗਈਆਂ ਹਨ, ਅਤੇ ਬ੍ਰਹਿਮੰਡ ਦੇ ਵੱਖ-ਵੱਖ ਰਹੱਸਾਂ ਤੋਂ ਪਰਦਾ ਉਠਾਇਆ ਗਿਆ ਹੈ।
ਇਸ ਮੌਕੇ ਤਰਕਸ਼ੀਲ ਆਗੂ ਡਾ.ਮਜੀਦ ਆਜਾਦ ਵਲੋਂ ਵਿਦਿਆਰਥੀਆਂ ਨੂੰ ਵਿਗਿਆਨਕ ਸੋਚ ਪ੍ਰਤੀ ਪ੍ਰੇਰਿਤ ਕੀਤਾ ਗਿਆ, ਉਹਨਾਂ ਕਿਹਾ ਕਿ ਅਜੋਕਾ ਯੁੱਗ ਵਿਗਿਆਨ ਦਾ ਯੁੱਗ ਹੈ, ਇਸ ਲਈ ਜੇਕਰ ਕਿਸੇ ਵੀ ਦੇਸ਼, ਕੌਮ ਜਾਂ ਵਿਆਕਤੀ ਨੇ ਤਰੱਕੀ ਕਰਨੀ ਹੈ ਤਾਂ ਉਸ ਨੂੰ ਵਿਗਿਆਨ ਚੇਤਨਾ ਜਰੂਰ ਪ੍ਰਾਪਤ ਕਰਨੀ ਪਵੇਗੀ। ਇਸ ਲਈ ਅੱਜ ਲੋੜ ਹੈ ਕਿ ਧਰਮਾਂ, ਜਾਤਾਂ, ਰੰਗਾ-ਨਸਲਾਂ ਆਦਿ ਤੋਂ ਉੱਪਰ ਉੱਠਕੇ ਮਨੁੱਖ ਜਗਤ ਦੀ ਗੱਲ ਕੀਤੀ ਜਾਵੇ।
ੳਹਨਾਂ ਅੱਗੇ ਕਿਹਾ ਕਿ `ਕਦੇ ਵੀ ੁਿਕਤੇ ਵੀ ਕਰਾਮਾਤਾਂ ਨਹੀਂ ਵਾਪਰਦੀਆਂ, ਇਹ ਸਿਰਫ ਪਰਚਾਰੀਆਂ ਜਾਂਦੀਆ ਹਨ, ਭੂੱਤ-ਪ੍ਰੇਤ, ਜਿੰਨ, ਚੁੜੇਲ, ਆਤਮਾ,ਜਾਦੂ ਆਦਿ ਦੀ ਕੋਈ ਹੋਂਦ ਨਹੀਂ ਹੈ, ਇਹ ਸਿਰਫ ਮਨ ਦੇ ਡਰ ਹਨ ਜਿਹੜੇ ਬਚਪਨ ਤੋਂ ਸੁਣੇ ਸੁਨਾਏ ਗਏ ਝੂਠ ਹਨ, ਇਹਨਾਂ ਤੋਂ ਮੁਕਤ ਹੋਣ ਦੀ ਜਰੂਰਤ ਹੈ`।
ਇਸ ਸਬੰਧੀ ਤਰਕਸ਼ੀਲ ਟੀਮ ਵਲੋਂ ਜਾਦੂ ਦੇ ਟਰਿੱਕ ਦਿਖਾਉਂਦਿਆ ਜਾਦੂ ਦਾ ਪਰਦਾਫਾਸ਼ ਕੀਤਾ ਗਿਆ।
ਸਮਾਗਮ ਦੇ ਅੰਤ ਵਿੱਚ ਸ਼ਾਂਤੀ ਤਾਰਾ ਕਾਲਜ ਦੇ ਪ੍ਰਿੰਸੀਪਲ ਸਰਦਾਰ ਚਰਨਪ੍ਰੀਤ ਸਿੰਘ ਵਲੋਂ ਤਰਕਸ਼ੀਲ ਟੀਮ ਦਾ ਧੰਨਵਾਦ ਕੀਤਾ ਗਿਆ।

ਡਾ. ਮਜੀਦ ਆਜਾਦ 98152-54200

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone