Last UPDATE: August 26, 2014 at 2:12 am

ਵਿਕਰਮ ਖ਼ਿਲਾਫ਼ ਦਫ਼ਾ 107/151 ਦਾ ਕੇਸ ਖ਼ਤਮ,  ਭਗਵੰਤ ਮਾਨ  ਨਿਸ਼ਾ  ਦਾ ਫੋਨ ਨਹੀਂ ਚੁੱਕ ਰਿਹਾ

25-khanna-1ਖੰਨਾ, 25 ਅਗਸਤ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਤੇ ਜੁੱਤੀ ਸੁੱਟਣ ਸਬੰਧੀ ਲੁਧਿਆਣਾ ਜੇਲ੍ਹ ਵਿਚ ਬੰਦ ਵਿਕਰਮ ਵਾਸੀ ਧਨੌਲਾ ਅਤੇ ਉਸਦੇ ਦੋ ਹੋਰ ਸਾਥੀ ਮਹਿੰਦਰਪਾਲ ਸਿੰਘ ਅਤੇ ਹਰਿੰਦਰ ਸਿੰਘ ਹਿੰਦੀ ਨੂੰ ਅੱਜ ਖੰਨਾ ਵਿਖੇ ਐਸਡੀਐਮ ਦੀ ਅਦਾਲਤ ਵਿਚ ਦਫ਼ਾ 107, 151 ਤਹਿਤ ਦਰਜ ਕੇਸ ਸਬੰਧੀ ਪੇਸ਼ ਕੀਤਾ ਜਾਣਾ ਸੀ ਪਰ ਉਸ ਨੂੰ ਪੇਸ਼ ਨਹੀਂ ਕੀਤਾ ਗਿਆ।

ਸਫ਼ਾਈ ਧਿਰ ਦੇ ਵਕੀਲ ਜਤਿੰਦਰਪਾਲ ਸਿੰਘ ਉਗੋਕੇ, ਰਾਜੀਵ ਰਾਏ ਮਹਿਤਾ ਅਤੇ ਅਮਿਤ ਵਰਮਾ ਨੇ ਦੱਸਿਆ ਕਿ ਬਅਦ ਵਿਚ ਉਨ੍ਹਾਂ ਨੂੰ ਪਤਾ ਚੱਲਿਆ ਕਿ ਅਦਾਲਤ ਨੇ 107, 151 ਦਾ ਕੇਸ ਖ਼ਤਮ ਕਰ ਦਿੱਤਾ ਹੈ। ਹੁਣ ਅਦਾਲਤ ਵਿਚ ਸਿਰਫ ਦੂਜੇ ਕੇਸ ਦੀ ਸੁਣਵਾਈ ਪਹਿਲੀ ਸਤੰਬਰ ਨੂੰ ਹੋਵੇਗੀ। ਵਿਕਰਮ ਦੇ ਵਕੀਲਾਂ ਨੇ ਕਿਹਾ ਕਿ ਉਹ ਜ਼ਮਾਨਤ ਲਈ ਸੈਸ਼ਨ ਅਦਾਲਤ ਵਿਚ ਅਪੀਲ ਦਾਖਲ ਕਰਨਗੇ।
ਵਿਕਰਮ ਦੀ ਪਤਨੀ ਨਿਸ਼ਾ ਵੀ ਅੱਜ ਆਪਣੇ ਪੁੱਤਰਾਂ ਅਕਸ਼ਿਤ (6 ਸਾਲ) ਅਤੇ ਵਾਸੂ (8 ਸਾਲ) ਨਾਲ ਪੁੱਜੀ ਸੀ। ਉਸ ਨੇ ਕਿਹਾ ਕਿ ਉਹ ਛੇਤੀ ਹੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲ ਕੇ ਉਨ੍ਹਾਂ ਨਾਲ ਹੋਈਆਂ ਜ਼ਿਆਦਤੀਆਂ ਤੋਂ ਜਾਣੂ ਕਰਵਾਉਣਗੇ। ਨਿਸ਼ਾ ਨੇ ਭਰੇ ਮਨ ਨਾਲ ਕਿਹਾ ਕਿ ਉਹ ਆਮ ਆਦਮੀ ਪਾਰਟੀ (ਆਪ) ਦੀਆਂ ਨੀਤੀਆਂ ਨੂੰ ਦੇਖ ਕੇ ਉਸ ਨਾਲ ਜੁੜੇ ਸਨ ਅਤੇ ਉਨ੍ਹਾਂ ਨੂੰ ਸੀ ਕਿ ਸ਼ਾਇਦ ਇਹ ਪਾਰਟੀ ਸਿਸਟਮ ਵਿਚ ਸੁਧਾਰ ਲਿਆ ਸਕਦੀ ਹੈ, ਪਰ ਹੁਣ ਉਨ੍ਹਾਂ ਦੀਆਂ ਉਮੀਦਾਂ ਟੁੱਟ ਗਈਆਂ ਹਨ।
ਉਸ ਨੇ ਦੋਸ਼ ਲਾਇਆ ਕਿ ਉਹ ਇਕੱਲੀ ਪੈ ਗਈ ਹੈ ਤੇ ਆਪ ਦੇ ਸਾਰੇ ਆਗੂਆਂ ਨੇ ਉਨ੍ਹਾਂ ਤੋਂ ਕਿਨਾਰਾ ਕਰ ਲਿਆ ਹੈ। ਮੈਂਬਰ ਪਾਰਲੀਮੈਂਟ ਭਗਵੰਤ ਮਾਨ ਉਨ੍ਹਾਂ ਦਾ ਫੋਨ ਨਹੀਂ ਚੁੱਕ ਰਿਹਾ। ਕਾਂਗਰਸ ਦੇ ਬੁਲਾਰੇ ਸੁਖਪਾਲ ਖਹਿਰਾ ਹੀ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਉਸ ਦੀ ਮਦਦ ਕਰ ਰਹੇ ਹਨ। ਨਿਸ਼ਾ ਨੇ ਦੁਹਰਾਇਆ ਕਿ ਉਹ ਮੰਨਦੀ ਹੈ ਕਿ ਉਸ ਦੇ ਪਤੀ ਦਾ ਵਿਰੋਧ ਜ਼ਾਹਰ ਕਰਨ ਦਾ ਤਰੀਕਾ ਗਲਤ ਸੀ ਪਰ ਉਸਦਾ ਮਕਸਦ ਗਲਤ ਨਹੀਂ ਸੀ। ਜੇ ਸੱਚ ਦੀ ਅਵਾਜ਼ ਨੂੰ ਇਸੇ ਤਰ੍ਹਾਂ ਦਬਾਇਆ ਜਾਂਦਾ ਰਿਹਾ ਤਾਂ ਭਵਿੱਖ ਵਿਚ ਇਸ ਤਰ੍ਹਾਂ ਦੀ ਅਵਾਜ਼ ਉਠਾਉਣ ਦੀ ਜੁਰਅਤ ਕੋਈ ਨਹੀਂ ਕਰੇਗਾ।

Widgetized Section

Go to Admin » appearance » Widgets » and move a widget into Advertise Widget Zone