Last UPDATE: August 25, 2014 at 7:58 pm

ਲੜਕੀਆਂ ਦੀ ਕਬੱਡੀ ਵਿੱਚ ਸ਼ਹੀਦ ਭਗਤ ਸਿੰਘ ਨਗਰ ਅੱਵਲ

ਜੇਤੂ ਖਿਡਾਰਨਾਂ ਨੂੰ ਸਨਮਾਨਤ ਕਰਦੇ ਹੋਏ ਮੁੱਖ ਮਹਿਮਾਨ ਤੇ ਪ੍ਰਬੰਧਕ। -ਫੋਟੋ: ਜਗਮੋਹਨ

ਖੇਤਰੀ ਪ੍ਰਤੀਨਿਧ
ਰੂਪਨਗਰ, 25 ਅਗਸਤ
ਇਥੇ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਚੱਲ ਰਹੀਆਂ ਪੰਜਾਬ ਰਾਜ ਸਕੂਲ ਖੇਡਾਂ ਦੇ ਕਬੱਡੀ ਮੁਕਾਬਲਿਆਂ ਦੌਰਾਨ ਅੱਜ ਅੰਡਰ 17 ਲੜਕੀਆਂ ਦੇ ਮੁਕਾਬਲੇ ਸਮਾਪਤ ਹੋਣ ਤੋਂ ਬਾਅਦ ਅੰਡਰ 19 ਦੇ ਮੁਕਾਬਲੇ ਸ਼ੁਰੂ ਹੋ ਗਏ।
ਮਨਜਿੰਦਰ ਸਿੰਘ ਚੱਕਲ ਅੇ ਚਰਨਜੀਤ ਸਿੰਘ ਨੇ ਦੱਸਿਆ ਕਿ ਅੰਡਰ 17 ਲੜਕੀਆਂ ਦੇ ਕਬੱਡੀ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਟੀਮ ਨੇ ਪਹਿਲਾ, ਜ਼ਿਲ੍ਹਾ ਫਿਰੋਜ਼ਪੁਰ ਦੀ ਟੀਮ ਨੇ ਦੂਜਾ ਤੇ ਜ਼ਿਲ੍ਹਾ ਬਠਿੰਡਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ ਟੀਮਾਂ ਨੂੰ ਇਨਾਮ ਵੰਡਣ ਦੀ ਰਸਮ ਸੋਹਣ ਲਾਲ ਸੰਧੂ ਡੀ.ਐਸ.ਪੀ. ਕੰਟੋਰ ਇੰਟੈਲੀਜੈਂਟ ਰੂਪਨਗਰ ਨੇ ਅਦਾ ਕੀਤੀ।
ਅੰਡਰ 19 ਲੜਕੀਆਂ ਦੇ ਮੁਕਾਬਲੇ ‘ਚ ਰੂਪਨਗਰ ਨੇ ਬਰਨਾਲਾ ਨੂੰ 59-6 ਨਾਲ, ਰੂਪਨਗਰ ਨੇ ਪਠਾਨਕੋਟ ਨੂੰ 40-11, ਫਿਰੇਜਪੁਰ ਨੇ ਸ੍ਰੀ ਮੁਕਤਸਰ ਸਾਹਿਬ ਨੂੰ 39-6, ਅਜੀਤਗੜ੍ਹ ਨੇ ਤਰਨਤਾਰਨ ਨੂੰ 67-42, ਸੰਗਰੂਰ ਨੇ ਸ੍ਰੀ ਮੁਕਤਸਰ ਸਾਹਿਬ ਨੂੰ 51-26, ਸ.ਭ.ਸ. ਨਗਰ ਨੇ ਅਜੀਤਗੜ੍ਹ ਨੂੰ 40-20 ਨਾਲ, ਫਿਰੋਜ਼ਪੁਰ ਨੇ ਸੰਗਰੂਰ ਨੂੰ 34-23, ਸ.ਭ.ਸ ਨਗਰ ਨੇ ਤਰਨਤਾਰਨ ਨੂੰ 33-02, ਹੁਸ਼ਿਆਰਪੁਰ ਨੇ ਜਲੰਧਰ ਨੂੰ 48-14, ਗੁਰਦਾਸਪੁਰ ਨੇ ਪਟਿਆਲਾ ਨੂੰ 59-36, ਹੁਸ਼ਿਆਰਪੁਰ ਨੇ ਮੋਗਾ ਨੂੰ 48-24, ਬਠਿਂੰਡਾ ਨੇ ਗੁਰਦਾਸਪੁਰ ਨੂੰ 40-22, ਮੋਗਾ ਨੇ ਜਲੰਧਰ ਨੂੰ 39-6 ਨਾਲ, ਕਪੁਰਥਲਾ ਨੇ ਫਾਜਿਲਕਾ ਨੂੰ 56-28, ਬਰਨਾਲਾ ਨੇ ਪਠਾਨਕੋਟ ਨੂੰ 56-33, ਸ੍ਰੀ ਮੁਕਤਸਰ ਸਾਹਿਬ ਨੇ ਕਪੂਰਥਲਾ ਨੂੰ 18-16, ਸ੍ਰੀ ਮੁਕਤਸਰ ਸਾਹਿਬ ਨੇ ਫਾਜ਼ਿਲਕਾ ਨੂੰ 53-25, ਮਲੂਕਾ ਵਿੰਗ ਨੇ ਫਰੀਦਕੋਟ ਨੂੰ 38-17, ਲੁਧਿਆਣਾ ਨੇ ਫਤਿਹਗੜ੍ਹ ਸਾਹਿਬ ਨੂੰ 59-46, ਅੰਮ੍ਰਿਤਸਰ ਨੇ ਮਲੂਕਾ ਵਿੰਗ ਨੂੰ 51-18, ਮਾਨਸਾ ਨੇ ਲੁਧਿਆਣਾ ਨੂੰ 38-29, ਅੰਮ੍ਰਿਤਸਰ ਨੇ ਫਰੀਦਕੋਟ ਨੂੰ 42-11, ਮਾਨਸਾ ਨੇ ਫਤਿਹਗੜ੍ਹ ਸਾਹਿਬ ਨੂੰ 56-35 ਨਾਲ ਹਰਾਇਆ।
ਟੂਰਨਾਮੈਂਟ ਕਮੇਟੀ ਦੇ ਇੰਚਾਰਜ ਸੁਰਜੀਤ ਸਿੰਘ ਸੰਧੂ ਜ਼ਿਲ੍ਹਾ ਖੇਡ ਅਫਸਰ ਰੂਪਨਗਰ, ਉਪ ਕੰਨਵੀਨਰ ਨਰਿੰਦਰ ਸਿੰਘ ਬੰਗਾ, ਜਨਰਲ ਸਕੱਤਰ ਸਤਨਾਮ ਸਿੰਘ ਸੰਧੂ, ਭੀਮ ਰਾਓ ਸਹਾਇਕ ਜ਼ਿਲ੍ਹਾ ਸਿੱਖਿਆ ਅਫਸਰ, ਜਗਵਿੰਦਰ ਕੌਰ ਡੀ.ਪੀ.ਈ. ਹਰਜੀਤ ਸਿੰਘ ਬੇਦੀ ਵੀ ਇਸ ਮੌਕੇ ਹਾਜ਼ਰ ਸਨ।

Widgetized Section

Go to Admin » appearance » Widgets » and move a widget into Advertise Widget Zone