ਰੋਡਵੇਜ਼ ਦਾ ਜਨਰਲ ਮੈਨੇਜਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

27moga3-copy1ਮੋਗਾ, 27 ਅਗਸਤ : ਵਿਜੀਲੈਂਸ ਬਿਊਰੋ ਨੇ ਪੰਜਾਬ ਰੋਡਵੇਜ਼, ਮੋਗਾ ਡਿਪੂ ਦੇ ਜਨਰਲ ਮੈਨੇਜਰ ਨੂੰ 15 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਖ਼ਿਲਾਫ਼ ਥਾਣਾ ਵਿਜੀਲੈਂਸ ਬਿਊਰੋ ਫ਼ਿਰੋਜ਼ਪੁਰ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ  ਗਿਆ ਹੈ।

ਡੀ.ਐਸ.ਪੀ. ਵਿਜੀਲੈਂਸ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਖੁਸ਼ਕਰਨ ਸਿੰਘ  ਵਾਸੀ ਮਾਡਲ ਟਾਊਨ ਬਠਿੰਡਾ ਅਤੇ ਉਨ੍ਹਾਂ ਦੇ ਹਿੱਸੇਦਾਰ ਹਰਪ੍ਰੀਤ ਸਿੰਘ ਨੇ ਵਿਜੀਲੈਂਸ ਬਿਊਰੋ ਨੂੰ  ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦੀਆਂ ਪੰਜਾਬ ਰੋਡਵੇਜ਼ ਤਹਿਤ ਕਿਲੋਮੀਟਰ ਸਕੀਮ ਦੀਆਂ ਚਾਰ ਬੱਸਾਂ ਮੋਗਾ ਤੋਂ ਜਲੰਧਰ ਤੱਕ ਚੱਲਦੀਆਂ ਹਨ। ਵਿਜੀਲੈਂਸ ਮੁਤਾਬਕ ਮੁੱਦਈ ਟਰਾਂਸਪੋਰਟਰ ਖੁਸ਼ਕਰਨ ਸਿੰਘ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਕਿਲੋਮੀਟਰ ਸਕੀਮ ਤਹਿਤ ਬੱਸਾਂ ਚਲਾਉਣ ਅਤੇ ਬੱਸਾਂ ਦੇ ਕਿਲੋਮੀਟਰ ਵਧਾਉਣ ਲਈ ਜਨਰਲ ਮੈਨੇਜਰ ਸੁਖਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਸ ਨੇ ਬੱਸਾਂ ਦੇ ਕਿਲੋਮੀਟਰ ਵਧਾਉਣ ਲਈ 20 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਅਤੇ ਬੱਸਾਂ ਬੰਦ ਕਰਨ ਦਾ ਡਰਾਵਾ ਦੇ ਕੇ 19 ਅਗਸਤ ਨੂੰ ਉਨ੍ਹਾਂ ਤੋਂ ਪੰਜ ਹਜ਼ਾਰ ਰੁਪਏ ਲੈ ਲਏ। ਉਸ ਉਨ੍ਹਾਂ ’ਤੇ ਬਾਕੀ ਰਹਿੰਦੀ ਰਕਮ ਲਈ ਦਬਾਅ ਪਾ ਰਿਹਾ ਸੀ।
ਇਸ ਮੌਕੇ ਡੀ.ਐਸ.ਪੀ.ਵਿਜੀਲੈਂਸ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪੰਜਾਬ ਰੋਡਵੇਜ਼, ਮੋਗਾ ਡਿਪੂ ਤਹਿਤ ਕਰੀਬ 18 ਬੱਸਾਂ ਕਿਲੋਮੀਟਰ ਤਹਿਤ ਚਲਦੀਆਂ ਹਨ ਅਤੇ ਇਸ ਬਾਰੇ ਵੀ ਪੜਤਾਲ ਕੀਤੀ ਜਾ ਰਹੀ ਹੈ।

Widgetized Section

Go to Admin » appearance » Widgets » and move a widget into Advertise Widget Zone