Last UPDATE: July 26, 2017 at 10:25 am

‘ਮੌਤ ਉਪਰੰਤ ਨੈਸ਼ਨਲ ਐਵਾਰਡੀ ਅਧਿਆਪਕ ਜਸਕਰਨ ਸਿੰਘ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ’

ਮਾਲੇਰਕੋਟਲਾ(ANS) ਤਰਕਸ਼ੀਲ ਸੋਸਾਇਟੀ ਪੰਜਾਬ ਵਲੋਂ ਸ਼ੁਰੂ ਕੀਤੀ ਸਰੀਰ-ਦਾਨ ਦੀ ਲਹਿਰ ਤਹਿਤ ਬਹੁਤ ਸਾਰੇ ਲੋਕ ਮੌਤ ਉਪਰੰਤ ਆਪਣੇ ਸਰੀਰ ਨੂੰ ਮੈਡੀਕਲ ਖੋਜਾਂ ਵਾਸਤੇ ਦਾਨ ਕਰਨ ਦੀ ਪਿਰਤ ਵਿੱਚ ਸ਼ਾਮਲ ਹੋਕੇ ਵਿਗਿਆਨ ਦੇ ਵਾਧੇ ਵਿੱਚ ਯੋਗਦਾਨ ਪਾਉਣ ਲਈ ਅੱਗੇ ਆ ਰਹੇ ਹਨ।
ਇਸੇ ਲੜੀ ੱਿਵੱਚ ਇੱਕ ਅਹਿਮ ਕਾਰਜ ਇੱਥੇ ਸਥਾਨਕ ਉੱਘੇ ਵਕੀਲ ਸਨੇਹਪਾਲ ਸਿੰਘ ਅਤੇ ਅਧਿਆਪਕ ਵਿਜੇਕਰਨ ਸਿੰਘ ਦੇ 74 ਸਾਲਾ ਪਿਤਾ ਸਰਦਾਰ ਜਸਕਰਨ ਸਿੰਘ ਦੇ ਅੱਜ ਉਹਨਾਂ ਦੀ ਮੌਤ ਉਪਰੰਤ ਉਹਨਾਂ ਦੀ ਵਸੀਅਤ ਮੁਤਾਬਕ ਉਹਨਾਂ ਦੀਆਂ ਅੱਖਾਂ ਅਤੇ ਸਰੀਰ ਨੂੰ ਮੈਡੀਕਲ ਖੋਜਾਂ ਵਾਸਤੇ ਦਾਨ ਕੀਤਾ ਗਿਆ।ਬਾਪੂ ਜਸਕਰਨ ਸਿੰਘ ਜੀ ਰਾਸ਼ਟਰੀ ਐਵਾਰਡ ਪ੍ਰਾਪਤ ਸਾਬਕਾ ਅਧਿਆਪਕ ਸਨ।
ਇਸ ਕਾਰਜ ਵਾਸਤੇ ਨੇਤਰ ਦਾਨ ਲਈ ਡਾ.ਸੁਖਚੈਨ ਸਿੰਘ ਦੀ ਅਗਵਾਈ ਵਿੱਚ ਪੁਨਰਜੋਤ ਕੇਂਦਰ ਲੁਧਿਆਨਾ ਦੀ ਟੀਮ ਵਲੋਂ ਮਾਤਾ ਜੀ ਦੀਆਂ ਅੱਖਾਂ ਲਈਆਂ ਗਈਆਂ।
ਅਤੇ ਬਾਪੂ ਜੀ ਦੇ ਸਰੀਰ ਦਾਨ ਲਈ ਬਾਪੂ ਜੀ ਦੀ ਮ੍ਰਿਤਕ ਦੇਹ ਪੀ.ਜੀ.ਆਈ. ਚੰਡੀਗੜ ਨੂੰ ਦਾਨ ਕੀਤੀ ਗਈ।ਬਾਪੂ ਜੀ ਦੇ ਮ੍ਰਿਤਕ ਸਰੀਰ ਨੂੰ ਅਦਾਰਾ-ਖਿਦਮਤੇ-ਖਲਕ ਦੀ ਅੰਬੂਲੈਂਸ ਵਿੱਚ ਜੁਝਾਰ-ਨਗਰ ਤੋਂ ਰਿਸ਼ਤੇਦਾਰਾਂ ਅਤੇ ਸਥਾਨਕ ਅਫਸੋਸ ਕਰਨ ਅਏ ਸਾਥੀਆਂ ਸਮੇਤ ਕਾਫਲੇ ਦੇ ਰੂਪ ੱਿਵੱਚ ਗਰੇਵਾਲ ਚੌਕ ੱਿਵੱਚ ਲਿਜਾਇਆ ਗਿਆ , ਜਿੱਥੋਂ ਇਸ ਨੂੰ ਸਾਰੇ ਪਰਿਵਾਰ ਵਲੋਂ ਵਿਦਾਇਗੀ ਦਿੱਤੀ ਗਈ।
ਇਸ ਮੌਕੇ ਤਰਕਸ਼ੀਲ ਸੋਸਾਇਟੀ ਪੰਜਾਬ ਇਕਾਈ ਮਾਲੇਰ ਕੋਟਲਾ ਦੇ ਜਥੇਬੰਦਕ ਮੁਖੀ ਡਾ. ਅਬਦੁਲ ਮਜੀਦ ਅਜਾਦ ਨੇ ਕਿਹਾ ਕਿ ਬਾਪੂ ਜੀ ਦੀਆਂ ਅੱਖਾਂ ਡਾਕਟਰਾਂ ਦੁਆਰਾ ਦੋ ਨੇਤਰਹੀਨ ਵਿਆਕਤੀਆਂ ਨੂੰ ਪਾਈਆਂ ਜਾਣਗੀਆਂ। ਜਿਸ ਨਾਲ ਉਹ ਵੀ ਸੰਸਾਰ ਨੂੰ ਦੇਖ ਸਕਣ ਦੇ ਯੋਗ ਹੋ ਸਕਣਗੇ। ਉਹਨਾਂ ਅੱਗੇ ਕਿਹਾ ਕਿ ਬਾਪੂ ਦੇ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜਾਂ ਲਈ ਪੀ.ਜੀ.ਆਈ. ਚੰਡੀਗੜ ਵਿੱਖੇ ਇੱਕ ਸਾਲ ਪ੍ਰਯੋਗ ਵਿੱਚ ਲਿਆਂਦਾ ਜਾਵੇਗਾ। ਤੇ ਡਾਕਟਰੀ ਦੀ ਪੜਾਈ ਕਰ ਰਹੇ ਵਿਦਿਆਰਥੀ ਮਨੁੱਖੀ ਸਰੀਰ ਉਪਰ ਆਪਣੀ ਸਿੱਖਿਆ ਵਿੱਚ ਵਾਧਾ ਕਰ ਸਕਣਗੇ।
ਇਸ ਮੌਕੇ ਸਮਾਜਕ ਕਾਰਜ ਨੂੰ ਸਿਰੇ ਚੜਾਉਣ ਵਿੱਚ ਡਾ. ਅਬਦੁਲ ਮਜੀਦ, ਮਾਸਟਰ ਮੇਜਰ ਸਿੰਘ, ਮੋਹਨ ਬਡਲਾ, ਪਰਮੇਸ਼ਰ ਚਾਹਲ ਨੇ ਵਿਸੇਸ਼ ਯੋਗਦਾਨ ਪਾਇਆ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone