Last UPDATE: August 27, 2014 at 7:30 pm

ਮਰਨ ਵਰਤ ‘ਤੇ ਬੈਠੇ ਅਧਿਆਪਕਾਂ ਨੂੰ ਨੋਟੀਫ਼ਿਕੇਸ਼ਨ ਦੀ ਉਡੀਕ

ਪੰਜਾਬ ਸਰਕਾਰ ਨੇ ਅੱਜ ਵੀ ਜਾਰੀ ਨਹੀਂ ਕੀਤਾ ਨੋਟੀਫ਼ਿਕੇਸ਼ਨ

ਮਰਨ ਵਰਤ 'ਤੇ ਬੈਠੇ ਜਸਵਿੰਦਰ ਸਿੰਘ ਸਿੱਧੂ ਆਪਣੇ ਅਧਿਆਪਕ ਸਾਥੀ ਨਾਲ। -ਫੋਟੋ: ਸ਼ੇਰਗਿੱਲ

ਨਿੱਜੀ ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 27 ਅਗਸਤ
ਜ਼ਿਲ੍ਹਾ ਪ੍ਰੀਸ਼ਦਾਂ ਅਤੇ ਨਗਰ ਕੌਂਸਲਾਂ ਦੇ ਅਧਿਅਪਕਾਂ ਨੂੰ ਸਕੂਲ ਸਿੱਖਿਆ ਵਿਭਾਗ ਅੰਦਰ ਵਾਪਸ ਕਰਨ ਦੀ ਮੰਗ ‘ਤੇ ਸੰਘਰਸ਼ ਕਰ ਰਹੇ ਪੰਜਾਬ ਭਰ ਦੇ ਈਟੀਟੀ ਅਧਿਆਪਕ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਾਮਲ ਕਰਨ ਵਾਲੇ ਨੋਟੀਫ਼ਿਕੇਸ਼ਨ ਦੀ ਉਡੀਕ ਰਹੇ ਹਨ ਪਰ ਸਰਕਾਰ ਵੱਲੋਂ ਢਿੱਲਮੱਠ ਵਾਲਾ ਰਵੱਈਆ ਅਪਣਾਇਆ ਜਾ ਰਿਹਾ ਹੈ। ਪੰਜਾਬ ਦੇ ਸਾਰੇ 13000 ਅਧਿਆਪਕ ਕੱਲ ਦੇ ਗੁਪਤ ਐਕਸ਼ਨ ਲਈ ਪੂਰੀ ਤਿਆਰੀ ਕਰ ਚੁੱਕੇ ਹਨ। ਉਧਰ ਮਰਨ ਵਰਤ ਕੈਂਪ ‘ਚ ਯੂਨੀਅਨ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਦੇ ਮਰਨ ਵਰਤ ਦਾ ਅੱਜ 39ਵਾਂ ਦਿਨ, ਵਿਪਨ ਲੋਟਾ ਦਾ 28ਵਾਂ, ਲਖਬੀਰ ਸਿੰਘ ਬੋਹਾ ਦਾ 22ਵਾਂ ਅਤੇ ਪਰਮਜੀਤ ਸਿੰਘ ਮਾਨ ਦਾ 16ਵਾਂ ਦਿਨ ਹੈ। ਮਰਨ ਵਰਤ ‘ਤੇ ਬੈਠੇ ਇਨ੍ਹਾਂ ਚਾਰ ਅਧਿਆਪਕਾਂ ਦੀ ਸਿਹਤ ਨਾਜ਼ੁਕ ਹੋ ਚੁੱਕੀ ਹੈ। ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਦੇ ਸਪੁੱਤਰ ਸਿਮਰਨ ਸਿੰਘ ਸਿੱਧੂ, ਜਿਨ੍ਹਾਂ ਦਾ ਅੱਜ ਜਨਮ ਦਿਨ ਹੈ, ਨੇ ਆਪਣਾ ਜਨਮ ਦਿਨ ਮਨਾਉਣ ਤੋਂ ਇਨਕਾਰ ਕਰ ਦਿੱਤਾ। ਅੱਜ ਮਰਨ ਵਰਤ ਕੈਂਪ ਵਿੱਚ ਹਲਕਾ ਧਰਮਕੋਟ ਤੋਂ ਬੇਅੰਤ ਸਿੰਘ ਬਿੱਟੂ, ਸ਼ੈਦ ਮੁਹੰਮਦ, ਗੁਰਪ੍ਰਤਾਪ ਸਿੰਘ ਭੁੱਲਰ ਤੋਤਾ ਸਿੰਘ ਵਾਲਾ, ਜੋਗਿੰਦਰ ਸਿੰਘ ਕੋਟ ਸਦਰ ਖਾਂ, ਅੰਗਰੇਜ਼ ਸਿੰਘ ਫ਼ਿਰੋਜ਼ਵਾਲਾ, ਸੁਖਚੈਨ ਸਿੰਘ ਸਰਪੰਚ ਕੰਨੀਆਂ ਖ਼ਾਸ, ਗੁਰਮੀਤ ਸਿੰਘ ਸਰਪੰਚ ਰੰਡਿਆਲਾ, ਹਰਦੀਪ ਸਿੰਘ ਸਰਪੰਚ ਚਰਾਗਸ਼ਾਹ ਵਾਲਾ ਆਦਿ ਸ਼ਾਮਲ ਹੋਏ। ਅੱਜ ਬਲਾਕ ਜਲਾਲਾਬਾਦ ਤੋਂ ਲੈਕਚਰਾਰ ਯੂਨੀਅਨ ਦੇ ਪ੍ਰਧਾਨ ਨਿਰਮਲ ਸਿੰਘ ਬਰਾੜ ਨੇ ਈਟੀਟੀ ਅਧਿਆਪਕ ਦੇ ਸੰਘਰਸ਼ ਨੂੰ ਹਮਾਇਤ ਦਿੰਦਿਆਂ ਆਪਣਾ ਨਾਮ ਮਰਨ ਵਰਤ ਲਈ ਪੇਸ਼ ਕੀਤਾ ਹੈ। ਅੱਜ ਬਠਿੰਡਾ ਜ਼ਿਲ੍ਹੇ ਤੋਂ ਰਣਜੀਤ ਸਿੰਘ ਬਰਾੜ ਮਾਲਵਾ ਜ਼ੋਨ ਸਰਪ੍ਰਸਤ ਦੀ ਅਗਵਾਈ ਵਿੱਚ 9 ਅਧਿਆਪਕ ਮਰਨ ਵਰਤ ਕੈਂਪ ਵਿੱਚ ਭੁੱਖ ਹੜਤਾਲ ‘ਤੇ ਬੈਠੇ।

Widgetized Section

Go to Admin » appearance » Widgets » and move a widget into Advertise Widget Zone