Last UPDATE: January 3, 2018 at 11:52 pm

ਭਾਰਤੀ ਕਿਸਾਨ ਯੂਨੀਅਨ ਦੇ 5 ਦਿਨਾਂ ਮੋਰਚੇ ਲਈ ਔਰਤਾਂ ਨੇ ਭਦੌੜ ਵਿਖੇ ਮੀਟਿੰਗ ਕੀਤੀ

ਭਦੌੜ  (ਵਿਕਰਾਂਤ ਬਾਂਸਲ) ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੀ ਸੂਬਾ ਕਮੇਟੀ ਦੇ ਸੱਦੇ ’ਤੇ ਕਿਸਾਨੀ ਮੰਗਾਂ ਨੂੰ ਲੈ ਕੇ 22 ਜਨਵਰੀ ਤੋਂ 26 ਜਨਵਰੀ ਤੱਕ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫ਼ਤਰ ਅੱਗੇ 5 ਦਿਨਾਂ ਮੋਰਚੇ ਦੀ ਤਿਆਰੀ ਸਬੰਧੀ ਅੱਜ ਭਦੌੜ ਅਤੇ ਪਿੰਡ ਨੈਣੇਵਾਲ (ਬਲਾਕ ਸ਼ਹਿਣਾ) ਵਿਖੇ ਔਰਤਾਂ ਦੀਆਂ ਭਰਵੀਆਂ ਮੀਟਿੰਗਾਂ ਬਲਾਕ ਪ੍ਰਧਾਨ ਸੁਖਦੇਵ ਸਿੰਘ ਭੋਤਨੇ ਦੀ ਅਗਵਾਈ ਹੇਠ ਕੀਤੀਆਂ ਗਈਆਂ।
ਇਹਨਾਂ ਮੀਟਿੰਗਾਂ ਨੂੰ ਕਿਸਾਨ ਔਰਤ ਬੁਲਾਰਾ ਬਲਜੀਤ ਕੌਰ ਭੱਠਲ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਖੇਤੀਬਾੜੀ ਦੇ ਕੰਮ ਚ ਔਰਤਾਂ, ਮਰਦ ਵੀਰਾਂ ਦੇ ਬਰਾਬਰ ਕੰਮ ਕਰਦੀਆਂ ਨੇ, ਔਰਤਾਂ ਬਿਨ੍ਹਾਂ ਸਮਾਜ ਦਾ ਕੋਈ ਵੀ ਕੰਮ ਅੱਗੇ ਨਹੀਂ ਤੁਰ ਸਕਦਾ। ਜਿੱਥੇ ਅੱਜ ਹਾਕਮਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਪੰਜਾਬ ਦਾ ਕਿਸਾਨ ਕਰਜ਼ੇ ਦੇ ਬੋਝ ਹੇਠ ਦੱਬਕੇ ਖੁਦਕੁਸ਼ੀਆਂ ਕਰ ਰਿਹਾ ਹੈ, ਉੱਥੇ ਭਰਾਵਾਂ ਦੇ ਬਰਾਬਰ ਔਰਤਾਂ ਦੇ ਮਾਨ-ਸਨਮਾਨ ਨੂੰ ਵੀ ਸੱਟ ਵੱਜਦੀ ਹੈ। ਕੁਰਕੀਆਂ-ਨਮੋਸ਼ੀ-ਬੇਇੱਜਤੀਆਂ ਆਦਿ ਨੇ ਗਰੀਬ ਕਿਸਾਨਾਂ-ਮਜ਼ਦੂਰਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ, ਸਰਕਾਰ ਨੇ ਚੋਣਾਂ ਦੌਰਾਨ ਕਿਸਾਨਾਂ ਨਾਲ ਵਾਅਦੇ ਕੀਤੇ ਸਨ ਕਿ ਸਮੁੱਚੇ ਕਰਜ਼ੇ ਨੂੰ ਖ਼ਤਮ ਕਰਾਂਗੇ, ਬੇਰੁਜ਼ਗਾਰ ਪੜ੍ਹੇ-ਲਿਖੇ ਨੌਜਵਾਨਾਂ ਨੂੰ ਹਰ ਘਰ ਵਿੱਚ ਸਰਕਾਰੀ ਨੌਕਰੀ ਅਤੇ 4 ਹਫ਼ਤਿਆਂ ਵਿੱਚ ਨਸ਼ਾ ਖਤਮ ਕਰਨ ਦੇ ਵਾਅਦਿਆਂ ਤੋਂ ਘੇਸਲ ਵੱਟੀ ਬੈਠੇ ਨੇ, ਚੋਣਾਂ ਵਿੱਚ ਕੀਤੇ ਵਾਅਦੇ ਅਤੇ ਕਿਸਾਨਾਂ-ਮਜ਼ਦੂਰਾਂ ਦੀਆਂ ਮੰਗਾਂ ਲਾਗੂ ਕਰਵਾਉਣ ਲਈ ਮੋਰਚੇ ਵਿੱਚ ਔਰਤਾਂ ਦੀ ਸਮੂਲੀਅਤ ਅਤਿ ਜ਼ਰੂਰੀ ਹੈ। ਮੀਟਿੰਗ ਵਿੱਚ ਸ਼ਾਮਲ ਔਰਤਾਂ ਮਹਿੰਦਰ ਕੌਰ, ਜਸਵੀਰ ਕੌਰ, ਦਲੀਪ ਕੌਰ, ਮਨਜੀਤ ਕੌਰ, ਸੁਰਜੀਤ ਕੌਰ, ਹਰਪਾਲ ਕੌਰ, ਮਨਜੀਤ ਕੌਰ ਤੋਂ ਇਲਾਵਾ ਬੁੱਕਣ ਸਿੰਘ ਸੱਦੋਵਾਲ ਜਿਲ੍ਹਾ ਪ੍ਰਧਾਨ, ਗੁਰਚਰਨ ਸਿੰਘ ਭਦੌੜ, ਭੋਲਾ ਸਿੰਘ ਭਦੌੜ, ਜੀਤ ਸਿੰਘ ਭਦੌੜ, ਹਾਕਮ ਸਿੰਘ ਆਦਿ ਵੀ ਹਾਜ਼ਰ ਰਹੇ।
ਫੋਟੋ ਵਿਕਰਾਂਤ ਬਾਂਸਲ 1, ਮੀਟਿੰਗ ਨੂੰ ਸੰਬੋਧਨ ਕਰਦੇ ਬੁਲਾਰੇ ਦੀ ਤਸਵੀਰ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone