ਬੱਚਿਆਂ ਨੂੰ ਦਿਓ ਰੋਜ਼ਾਨਾ ਪੋਸ਼ਕ ਤੱਤ

ਮਾਂ ਹੋਣ ਦੇ ਨਾਤੇ ਤੁਹਾਡੀ ਜ਼ਿੰਮੇਵਾਰੀ..

sdv35 ਸਾਲਾ ਕੰਮਕਾਜੀ ਔਰਤ ਆਰਤੀ ਅਗਰਵਾਲ ਨੂੰ ਉਸ ਵੇਲੇ ਕਾਫੀ ਝਟਕਾ ਲੱਗਿਆ, ਜਦੋਂ ਉਸ ਦੀ ਪੰਜ ਸਾਲਾ ਬੇਟੀ ਦੀ ਸਕੂਲ ਤਿਮਾਹੀ ਹੈਲਥ ਰਿਪੋਰਟ ਵਿਚ ਆਇਰਨ ਦੀ ਕਮੀ ਦਾ ਪਤਾ ਲੱਗਾ। ਇਹ ਇਕੋ ਮਾਮਲਾ ਨਹੀਂ ਹੈ। ਜ਼ਰੂਰੀ ਪੋਸ਼ਕ ਤੱਤਾਂ ਦੀ ਕਮੀ ਕਾਰਨ ਸਭ ਤੋਂ ਗੰਭੀਰ ਆਇਰਨ ਦੀ ਕਮੀ ਭਾਵ ਅਨੀਮੀਆ ਦੇ 70 ਫੀਸਦੀ ਤੋਂ ਵਧੇਰੇ ਬੱਚਿਆਂ ਦੇ ਮਾਮਲੇ ਦੇਸ਼ ‘ਚ ਦੇਖਣ ਨੂੰ ਮਿਲ ਰਹੇ ਹਨ।
ਮਾਹਿਰ ਮੰਨਦੇ ਹਨ ਕਿ ਬੱਚਿਆਂ ਵਿਚ ਪੋਸ਼ਕ ਤੱਤਾਂ ਦੀ ਕਮੀ ਆਮ ਹੈ, ਖਾਸ ਤੌਰ ‘ਤੇ ਸੂਖਮ ਪੋਸ਼ਖ ਤੱਤਾਂ ਦੀ ਕਮੀ, ਜਿਸ ਵਿਚ ‘ਹਿਡਨ ਹੰਗਰ’ ਸ਼ਾਮਲ ਹੈ ਭਾਵ ਵਿਟਾਮਿਨ ਅਤੇ ਖਣਿਜਾਂ ਦੀ ਕਮੀ, ਜਿਸ ਦੇ ਬੁਰੇ ਪ੍ਰਭਾਵ ਤੁਰੰਤ ਸਾਹਮਣੇ ਨਹੀਂ ਆਉਂਦੇ।
ਅਧਿਐਨਾਂ ਅਨੁਸਾਰ ਰਿਕਮੈਂਡਿਡ ਡਾਇਟਰੀ ਅਲਾਊਂਸ (ਆਰ. ਡੀ. ਏ.) ਵਲੋਂ ਰੋਜ਼ਾਨਾ ਤੈਅ ਸੂਖਮ ਪੋਸ਼ਕ ਤੱਤ ਦੇਣ ਵਿਚ ਭਾਰਤੀ, ਜਿਸ ਵਿਚ ਬੱਚੇ ਵੀ ਸ਼ਾਮਲ ਹਨ, ਬਹੁਤ ਪਿੱਛੇ ਹਨ। 70 ਫੀਸਦੀ ਭਾਰਤੀ ਆਰ. ਡੀ. ਏ. ਰਾਹੀਂ ਸੁਝਾਈ ਗਈ ਡਾਈਟ ਦਾ 50 ਫੀਸਦੀ ਤੋਂ ਵੀ ਘੱਟ ਸੇਵਨ ਕਰਦੇ ਹਨ। ਭਾਵ ੁਪੋਸ਼ਕ ਤੱਤਾਂ ਦੀ ਕਮੀ ਕਾਰਨ ਬੱਚਿਆਂ ਦੀ ਸਾਧਾਰਨ ਉੱਚਾਈ ਅਤੇ ਭਾਰ ਪ੍ਰਭਾਵਿਤ ਹੁੰਦਾ ਹੈ। ਹਾਲਾਂਕਿ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਬਹੁਤ ਸਾਰਾ ਖਾਣਾ ਤਾਂ ਖੁਆਉਂਦੇ ਹਨ ਪਰ ਉਸ ਵਿਚ ਪੋਸ਼ਕ ਤੱਤਾਂ ਦੀ ਗੁਣਵੱਤਾ ਦੀ ਕਮੀ ਹੁੰਦੀ ਹੈ, ਜਿਸ ਨਾਲ ਬੱਚਿਆਂ ਵਿਚ ਛੋਟੀ ਉਮਰ ‘ਚ ਹੀ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ।
ਸੂਖਮ ਪੋਸ਼ਕ ਤੱਤ ਉਨ੍ਹਾਂ ਪੋਸ਼ਕ ਤੱਤਾਂ ਦਾ ਸਮੂਹ ਹੁੰਦਾ ਹੈ, ਜੋ ਸਾਧਾਰਨ ਵਿਕਾਸ ਅਤੇ ਵਾਧੇ ਲਈ ਬਹੁਤ ਜ਼ਰੂਰੀ ਹੁੰਦੇ ਹਨ। ਹਾਲਾਂਕਿ ਥੋੜ੍ਹੇ ਚਿਰ ਦੀ ਕਮੀ ਨੂੰ ਤਾਂ ਪੋਸ਼ਕ ਤੱਤਾਂ ਨਾਲ ਅਸਾਨੀ ਨਾਲ ਪੂਰਾ ਕਰ ਲਿਆ ਜਾਂਦਾ ਹੈ ਪਰ ਲੰਬੇ ਸਮੇਂ ਦੀ ਕਮੀ ਕਾਰਨ ਬੱਚਿਆਂ ਵਿਚ ਸਰੀਰਕ ਅਤੇ ਮਾਨਸਿਕ ਵਿਕਾਸ ਰੁਕ ਜਾਂਦਾ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਕੁਪੋਸ਼ਣ ਦੇ ਜ਼ੋਖਿਮ ਨੂੰ ਖਤਮ ਕਰਨ ਲਈ ਪੋਸ਼ਕ ਤੱਤਾਂ ਵਾਲੇ ਭੋਜਨ ਨੂੰ ਬੱਚਿਆਂ ਦੀ ਖੁਰਾਕ ਵਿਚ ਸ਼ਾਮਲ ਕੀਤਾ ਜਾਏ।
ਬਹੁਤ ਜ਼ਿਆਦਾ ਥਕਾਵਟ ਹੋਣਾ, ਸੁਸਤੀ ਪੈਣੀ, ਪੜ੍ਹਾਈ ਵਿਚ ਇਕਾਗਰਤਾ ਦੀ ਕਮੀ ਅਤੇ ਖੇਡ-ਕੁੱਦ ਵਿਚ ਦਿਲਚਸਪੀ ਨਾ ਹੋਣ ਵਰਗੇ ਕਈ ਲੱਛਣ ਹਨ, ਜੋ ਬੱਚੇ ਦੀ ਰੋਜ਼ਾਨਾ ਦੀ ਡਾਈਟ ਵਿਚ ਪੋਸ਼ਕ ਤੱਤਾਂ ਦੀ ਕਮੀ ਨੂੰ ਉਜਾਗਰ ਕਰਦੇ ਹਨ। ਭਾਰਤ ਵਿਚ ਵਿਟਾਮਿਨ ਅਤੇ ਖਣਿਜ ਵਰਗੇ ਸੂਖਮ ਪੋਸ਼ਕ ਤੱਤਾਂ ਦੀ ਕਮੀ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਇਹ ਸਿਰਫ ਛੋਟੀ ਉਮਰ ਦੇ ਲੋਕਾਂ ਵਿਚ ਹੀ ਸੀਮਤ ਨਹੀਂ ਹੈ, ਸਗੋਂ ਅਮੀਰ ਜਾਂ ਵਧੇਰੇ ਆਮਦਨ ਵਾਲੇ ਲੋਕ ਵੀ ਪ੍ਰਭਾਵਿਤ ਹਨ।
ਭਾਰਤ ਵਿਚ ਰੋਜ਼ਾਨਾ ਪੰਜ ਸਾਲ ਤੋਂ ਛੋਟੀ ਉਮਰ ਦੇ 6 ਹਜ਼ਾਰ ਤੋਂ ਵਧੇਰੇ ਬੱਚੇ ਮਰਦੇ ਹਨ। ਇਸ ਵਿਚ ਅੱਧੇ ਤੋਂ ਵਧੇਰੇ ਬੱਚਿਆਂ ਦੀ ਮੌਤ ਦਾ ਕਾਰਨ ਕੁਪੋਸ਼ਣ ਖਾਸ ਤੌਰ ‘ਤੇ ਵਿਟਾਮਿਨ ਏ, ਆਇਰਨ, ਆਇਓਡੀਨ, ਜ਼ਿੰਕ ਅਤੇ ਫੋਲਿਕ ਐਸਿਡ ਦੀ ਕਮੀ ਹੁੰਦੀ ਹੈ। ਇਸ ਸਮੱਸਿਆ ਤੋਂ ਮੁਕਤੀ ਲਈ ਮਾਤਾ-ਪਿਤਾ ਨੂੰ ਨੂੰ ਇਹ ਸਮਝਣਾ ਚਾਹੀਦੈ ਕਿ ਬੱਚਿਆਂ ਨੂੰ ਪੋਸ਼ਕ ਤੱਤਾਂ ਵਾਲੀ ਸਿਹਤਮੰਦ ਖੁਰਾਕ ਦੀ ਲੋੜ ਰੋਜ਼ਾਨਾ ਹੁੰਦੀ ਹੈ, ਨਾ ਕਿ ਕਦੇ-ਕਦਾਈਂ।
ਜੇਕਰ ਅਸੀਂ ਪੋਸ਼ਕ ਤੱਤਾਂ ਦੀ ਕਮੀ ਨਾਲ ਹੋਣ ਵਾਲੇ ਲੰਬੇ ਚਿਰ ਦੇ ਖਤਰਿਆਂ ਦੀ ਗੱਲ ਕਰੀਏ ਤਾਂ ਪੂਰੀ ਦੁਨੀਆ ਵਿਚ ਇਹ ਦੂਜੀ ਅਜਿਹੀ ਸਮੱਸਿਆ ਹੈ, ਜਿਸ ਵਿਚ ਮੌਤ ਦਰ ਅਤੇ ਬੀਮਾਰੀ ਦਾ ਪੱਧਰ ਬਹੁਤ ਉੱਚਾ ਹੈ। ਮਾਹਿਰਾਂ ਦੀ ਮੰਨੀਏ ਤਾਂ ਬਚਪਨ ਵਿਚ ਪੋਸ਼ਕ ਤੱਤਾਂ ਦੀ ਕਮੀ ਨਾਲ ਬਾਲਗ ਹੋਣ ‘ਤੇ ਦਿਮਾਗੀ ਸਮਰੱਥਾ ਅਤੇ ਕਾਰਜ ਸਮਰੱਥਾ ‘ਤੇ ਬਹੁਤ ਹੀ ਬੁਰਾ ਅਸਰ ਪੈਂਦਾ ਹੈ। ਇਸ ਤੋਂ ਇਲਾਵਾ ਬਚਪਨ ਵਿਚ ਹੀ ਪੋਸ਼ਕ ਤੱਤਾਂ ਦੀ ਕਮੀ ਨਾਲ ਮੁੱਢਲੀ ਸਕੂਲੀ ਪੜ੍ਹਾਈ ‘ਤੇ ਵੀ ਅਸਰ ਪੈਂਦਾ ਹੈ, ਜਿਸ ਨਾਲ ਦੇਸ਼ ਦੇ ਆਰਥਿਕ ਵਿਕਾਸ ‘ਤੇ ਵੀ ਬੁਰਾ ਅਸਰ ਪੈਂਦਾ ਹੈ। ਸੂਖਮ ਪੋਸ਼ਕ ਤੱਤਾਂ ਦੀ ਕਮੀ ਨਾਲ ਬਾਕੀ ਇਨਫੈਕਟਿਡ ਰੋਗਾਂ ਵਿਚ ਵਾਧਾ ਹੁੰਦਾ ਹੈ ਅਤੇ ਡਾਇਰੀਆ, ਖਸਰਾ, ਮਲੇਰੀਆ ਅਤੇ ਨਿਮੋਨੀਆ ਨਾਲ ਮੌਤ ਹੋਣ ਦਾ ਜ਼ੋਖਿਮ ਰਹਿੰਦਾ ਹੈ।
ਸੂਖਮ ਪੋਸ਼ਕ ਤੱਤਾਂ ਕਾਰਨ ਬੱਚਿਆਂ ਦਾ ਨਾ ਸਿਰਫ ਬਚਪਨ ਬੀਮਾਰੀ ਮੁਕਤ ਰਹਿੰਦਾ ਹੈ, ਸਗੋਂ ਇਹ ਪਬਲਿਕ ਹੈਲਥ ਵਿਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਲਈ ਮਾਤਾ-ਪਿਤਾ ਅਤੇ ਕੇਅਰ ਟੇਕਰਸ ਨੂੰ ਇਹ ਸਮਝਣਾ ਚਾਹੀਦੈ ਕਿ ਪੋਸ਼ਕ ਤੱਤ ਬੱਚੇ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ। ਚੰਗਾ ਪੋਸ਼ਕ ਉੱਚ ਚਿਕਨਾਈ ਵਾਲੇ ਖਾਣੇ ਜਾਂ ਸਨੈਕਸ ਵਿਚ ਨਹੀਂ, ਸਗੋਂ ਹਰੀਆਂ ਪੱਤੇਦਾਰ ਸਬਜ਼ੀਆਂ, ਦੁੱਧ ਵਾਲੇ ਉਤਪਾਦ, ਫਲ ਅਤੇ ਬਦਾਮ ਆਦਿ ਨਾਲ ਬੱਚੇ ‘ਚ ਸੂਖਮ ਪੋਸ਼ਕ ਤੱਤਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ।
ਮਾਂ ਹੋਣ ਦੇ ਨਾਤੇ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਆਪਣੇ ਬੱਚੇ ਦੇ ਵਿਕਾਸ ਲਈ ਸਹੀ ਮਾਤਰਾ ਵਿਚ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਖੁਰਾਕ ਨੂੰ ਰੁਟੀਨ ‘ਚ ਸ਼ਾਮਲ ਕਰੋ।

Widgetized Section

Go to Admin » appearance » Widgets » and move a widget into Advertise Widget Zone