Last UPDATE: August 22, 2014 at 7:53 pm

ਬਿਹਤਰ ਸੇਵਾਵਾਂ ਬਦਲੇ ਅਧਿਆਪਕ ਦਾ ਸਨਮਾਨ

ਐਸ.ਡੀ.ਐਮ. ਜੇ.ਕੇ. ਜੈਨ ਅਧਿਆਪਕ ਦਾ ਸਨਮਾਨ ਕਰਦੇ ਹੋਏ।

ਪੱਤਰ ਪ੍ਰੇਰਕ
ਰਾਜਪੁਰਾ, 22 ਅਗਸਤ
ਇੱਥੋਂ ਦੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖੇ ਕਰਵਾਏ ਗਏ ਸਮਾਰੋਹ ‘ਚ ਕਾਲਜ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਅਤੇ ਐਨਐਸਐਸ ਵਿਭਾਗ ਦੇ ਪੋ੍ਰਗਰਾਮ ਅਫਸਰ ਡਾ. ਜਗੀਰ ਸਿੰਘ ਢੇਸਾ ਨੂੰ ਉਨ੍ਹਾਂ ਦੀਆਂ ਅਧਿਆਪਨ, ਸਾਹਿਤ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਕੀਤੀਆਂ ਵਿਸ਼ੇਸ਼ ਸੇਵਾਵਾਂ ਦੇ ਯੋਗਦਾਨ ਬਦਲੇ ਸਮਾਰੋਹ ਦੇ ਮੁੱਖ ਮਹਿਮਾਨ ਐਸਡੀਐਮ ਜੇ.ਕੇ. ਜੈਨ ਦੁਆਰਾ ਸਨਮਾਨ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਹਰਦੀਪ ਸਿੰਘ ਤੇਜਾ ਅਤੇ ਡਾਇਰੈਕਟਰ ਪਿਸਟ ਐਮ.ਐਮ. ਗੁਪਤਾ ਨੇ ਆਖਿਆ ਕਿ ਇਹ ਕਾਲਜ ਅਤੇ ਇਲਾਕੇ ਲਈ ਸੱਚ-ਮੁੱਚ ਮਾਣ ਵਾਲੀ ਗੱਲ ਹੈ। ਇਸ ਨਾਲ ਕਾਲਜ ਦਾ ਨਾਂ ਉੱਚਾ ਹੋਇਆ ਹੈ, ਉਮੀਦ ਹੈ ਕਿ ਡਾ. ਢੇਸਾ ਦਾ ਇਹ ਸੇਵਾ ਕਾਰਜ ਅਤੇ ਅਧਿਆਪਨ ਪ੍ਰਤੀ ਸਿਦਕ ਹੋਰ ਵੀ ਪਕੇਰਾ ਹੋਵੇਗਾ। ਇਨ੍ਹਾਂ ਤੋਂ ਸੇਧ ਲੈ ਕੇ ਵਿਦਿਆਰਥੀ ਵਰਗ ਵਿੱਚ ਵੀ ਜਨਸੇਵਾ ਅਤੇ ਸਾਹਿਤ ਪ੍ਰਤੀ ਲਗਨ ਅਤੇ ਰੁਚੀ ਦਾ ਭਾਵ ਪੈਦਾ ਹੋਵੇਗਾ।

Widgetized Section

Go to Admin » appearance » Widgets » and move a widget into Advertise Widget Zone