ਫਿਰੌਤੀ ਦੇਣ ਨਾਲ ਬਾਕੀ ਨਾਗਰਿਕ ਵੀ ਖਤਰੇ ‘ਚ ਪੈ ਸਕਦੇ ਹਨ

2014_8image_13_52_438260000josh-llਵਾਸ਼ਿੰਗਟਨ : ਅਮਰੀਕਾ ਨੇ ਅਫਗਾਨਿਸਤਾਨ ‘ਚ ਅਗਵਾ ਫੌਜੀ ਦੀ ਰਿਹਾਈ ਦੇ ਬਦਲੇ ‘ਚ ਤਾਲਿਬਾਨ ਦੇ ਪੰਜ ਬੰਦੀਆਂ ਨੂੰ ਛੱਡਣ ਦੇ ਆਪਣੇ ਫੈਸਲੇ ਦਾ ਬਚਾਅ ਕਰਦੇ ਹੋਏ ਕਿਹਾ ਹੈ ਕਿ ਅੱਤਵਾਦੀਆਂ ਨੂੰ ਹਮੇਸ਼ਾ ਫਿਰੌਤੀ ਦੀ ਰਕਮ ਦਿੰਦੇ ਹੋਏ ਬਾਕੀ ਬੇਕਸੂਰ ਅਮਰੀਕੀ ਨਾਗਰਿਕ ਖਤਰੇ ‘ਚ ਪੈ ਜਾਣਗੇ। ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਜੋਸ਼ ਅਰਨੈਸਟ ਨੇ ਕਿਹਾ ਕਿ ਹਰ ਵਾਰ ਫਿਰੌਤੀ ਦੀ ਰਕਮ ਦੇਣ ਨਾਲ, ਫਿਰੌਤੀ ਲਈ ਹੋਰ ਬੇਕਸੂਰ ਅਮਰੀਕੀ ਨਾਗਰਿਕਾਂ ਦੇ ਅਗਵਾ ਦਾ ਖਤਰਾ ਪੈਦਾ ਹੋ ਜਾਵੇਗਾ। ਅਸੀਂ ਨਹੀਂ ਚਾਹੁੰਦੇ ਕਿ ਅਜਿਹਾ ਖਤਰਾ ਵਧੇ।

ਆਈ.ਐਸ.ਆਈ.ਐਸ. ਨੇ ਬੰਦੀ ਬਣਾਏ ਗਏ ਅਮਰੀਕੀ ਨਾਗਰਿਕਾਂ ਦੀ ਰਿਹਾਈ ਲਈ ਫਿਰੌਤੀ ਮੰਗੀ ਹੈ। ਅਰਨੈਸਟ ਨੇ ਕਿਹਾ ਕਿ ਅਮਰੀਕਾ ਦੀ ਨੀਤੀ ਹੈ ਕਿ ਉਹ ਬੰਦੀਆਂ ਦੀ ਸੁਰੱਖਿਅਤ ਰਿਹਾਈ ਲਈ ਨਾ ਤਾਂ ਫਿਰੌਤੀ ਦਿੰਦੇ ਹਨ ਅਤੇ ਨਾ ਹੀ ਅੱਤਵਾਦੀ ਗੁੱਟਾਂ ਕੋਈ ਢਿੱਲ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਕਈ ਕੱਟੜਪੰਥੀ ਅੱਤਵਾਦੀ ਸੰਗਠਨ ਫਿਰੌਤੀ ਦਾ ਇਸਤੇਮਾਲ ਆਪਣੇ ਮੁਹਿੰਮਾਂ ਦੇ ਵਿੱਤੀ ਪੋਸ਼ਣ ਲਈ ਕਰਦੇ ਹਨ। ਕੁਝ ਮਾਮਲਿਆਂ ‘ਚ ਤਾਂ ਫਿਰੌਤੀ ਸੰਗਠਨਾਂ ਲਈ ਇਕ ਜੀਵਨ ਸ਼ਕਤੀ ਦਾ ਕੰਮ ਕਰਦੀ ਹੈ, ਜਿਸਦੀ ਵਰਤੋਂ ਅੱਤਵਾਦੀ ਗੁੱਟ ਆਪਣੀਆਂ ਮੁਹਿੰਮਾਂ ਲਈ ਕਰਦੇ ਹਨ।

Widgetized Section

Go to Admin » appearance » Widgets » and move a widget into Advertise Widget Zone