Last UPDATE: January 10, 2018 at 1:50 am

ਫਿਰਕੂਵਾਦ ਦੀ ਭੇਂਟ ਚੜੀ ਗੌਰੀ ਲੰਕੇਸ਼ ਦੇ ਨਾਮ ਜਾਰੀ ਕੀਤਾ ਤਰਕਸ਼ੀਲਾਂ ਨੇ ਨਵੇਂ ਸਾਲ ਦਾ ਕੈਲੰਡਰ

ਸਰਕਾਰ ਕੋਲੋਂ ਹੱਕੀ-ਸੰਘਰਸ਼ ਨੂੰ ਕੁਚਲਣ ਵਾਲੇ ਆਰਡੀਨੈਂਸ ਤੁਰੰਤ ਵਾਪਸ ਲੈਣ ਦੀ ਕੀਤੀ ਮੰਗ
ਲੁਧਿਆਣਾ ( Punjabnewsline.in) ਤਰਕਸ਼ੀਲ ਸੋਸਾਇਟੀ ਪੰਜਾਬ , ਜੋਨ ਲੁਧਿਆਣਾ ਦੀ ਮਹੀਨਾਵਾਰ ਮੀਟਿੰਗ ਇੱਥੇ ਲੁਧਿਆਣਾ ਸਥਿਤ ਬਸ ਸਟੈਂਡ ਲਾਗਲੇ ਜੋਨ ਦਫਤਰ ਵਿਖੇ ਹੋਈ, ਜਿਸ ਵਿੱਚ ਜੋਨ ਅਧੀਨ ਪੈਂਦੀਆਂ ਖੰਨਾ, ਮਾਲੇਰਕੋਟਲਾ, ਜਗਰਾਉਂ, ਮਾਛੀਵਾੜਾ, ਸਿਧਾਰ, ਕੋਹਾੜਾ, ਲੁਧਿਆਣਾ ਆਦਿ ਇਕਾਈਆਂ ਦੇ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ।

ਮੀਟਿੰਗ ਵਿੱਚ ਪਿਛਲੇ ਮਹੀਨੇ ਦੀ ਕਾਰਗੁਜਾਰੀ ਤੇ ਚਰਚਾ ਹੋਈ ਅਤੇ ਆਉਣ ਵਾਲੇ ਦਿਨਾਂ ਲਈ ਬਿਉਂਤਬੰਦੀ ਕੀਤੀ ਗਈ।ਜਿਸ ਤਹਿਤ ਮਿਤੀ 10 ਫਰਵਰੀ ਨੂੰ ਬਰਨਾਲਾ ਵਿਖੇ ਮਰਹੂਮ ਕ੍ਰਿਸ਼ਨ ਬਰਗਾੜੀ ਦਿਵਸ ਮੌਕੇ ਮਾਨਸਿਕ ਸੇਹਤ ਵਿਸ਼ੇ ਤਹਿਤ ਵਰਕਸ਼ਾਪ ਕਰਵਾਈ ਜਾਵੇਗੀ।

ਇਸ ਮੌਕੇ ਜੋਨ ਜੱਥੇਬੰਦਕ ਮੁਖੀ ਦਲਵੀਰ ਕਟਾਣੀ ਦੀ ਸਰਪ੍ਰਸਤੀ ਹੇਠ ਤਰਕਸ਼ੀਲ ਸੋਸਾਇਟੀ ਵਲੋਂ ਛਾਪਿਆ ਨਵੇਂ ਸਾਲ ਦਾ ਕੈਲੰਡਰ ਜੋਨ ਕਮੈਟੀ ਵਲੋਂ ਰਲੀਜ ਕੀਤਾ ਗਿਆ। ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਵਿਚਾਰ ਪਰਗਟਾਉਣ ਆਜਾਦੀ ਦਬਾਉਣ ਦੇ ਮਨਸੂਬੇ ਤਹਿਤ ਪਿਛਲੇ ਸਾਲ ਫਾਸੀਵਾਦੀ ਤਾਕਤਾਂ ਵਲੋਂ ਕੰਨੜ ਲੇਖਿਕਾ ਗੌਰੀ ਲੰਕੇਸ਼ ਦੀ ਹੱਤਿਆ ਕਰ ਦਿੱਤੀ ਗਈ ਸੀ, ਇਸ ਲਈ ਤਰਕਸ਼ੀਲ ਸੋਸਾਇਟੀ ਵਲੋਂ ਇਹ ਕੈਲੰਡਰ ਉਹਨਾਂ ਦੀ ਸ਼ਹਾਦਤ ਸਮਰਪਿਤ ਹੁੰਦਿਆ ਉਹਨਾਂ ਦੀ ਫੋਟੋ ਛਾਪਕੇ ਕੀਤਾ ਗਿਆ ਹੈ, ਅਤੇ ਇਸ ਕੈਲੰਡਰ ਉੱਪਰ ਉਰਦੂ ਦੇ ਉੱਘੇ ਕਵੀ ਜਾਵੇਦ ਅਖਤਰ ਦਾ ਸ਼ੇਅਰ ਕਿ ਸੈਲਾਬ ਰੁਕਦਾ ਨਹੀਂ ਛਾਪਕੇ ਕੀਤਾ ਗਿਆ ਹੈ।

ਇਸ ਮੌਕੇ ਮੀਡੀਆ ਮੁਖੀ ਡਾ. ਮਜੀਦ ਆਜਾਦ ਅਤੇ ਜਸਵੰਤ ਜੀਰਖ ਦੀ ਅਗਵਾਈ ਵਿੱਚ ਤਰਕਸ਼ੀਲ ਸੋਸਾਇਟੀ ਵਲੋਂ ਪੰਜਾਬ ਸਰਕਾਰ ਵਿਰੱਧ ਮਤਾ ਪਾਸ ਕੀਤਾ ਗਿਆ, ਇਸ ਸਬੰਧੀ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀਂ ਚੁੱਪ-ਚਪੀਤੇ ਆਰਡੀਨੈਂਸ ਪਾਸ ਕੀਤਾ ਗਿਆ ਹੈ ਅਤੇ ਕਿਸੇ ਵੀ ਤਰਾਂ ਦੇ ਵਿਰੋਧ ਪ੍ਰਦਰਸ਼ਨ ਲਈ ਜਨਤਕ ਜੱਥੇਬੰਦੀਆਂ ਮਨਜੂਰੀ ਲੈਣੀ ਪਵੇਗੀ, ਜਦਕਿ ਇਸ ਤਰਾਂ ਨਾਲ ਲੋਕਾਂ ਦੇ ਸੰਵਿਧਾਨਕ ਹੱਕ ਖੋਹਕੇ ਪੁਲਿਸ-ਰਾਜ ਲਾਗੂ ਕੀਤਾ ਜਾ ਰਿਹਾ ਹੈ, ਇਸ ਨੂੰ ਕਿਸੇ ਵੀ ਪੱਧਰ ਤੇ ਸਹਿਣ ਨਹੀਂ ਕੀਤਾ ਜਾਵੇਗਾ।ਅਸੀਂ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਇਸ ਆਰਡੀਨੈਂਸ ਵਾਪਿਸ ਲਿਆ ਜਾਵੇ, ਨਹੀਂ ਤਾਂ ਇਸ ਵਿਰੁੱਧ ਕਰੜਾ ਸੰਘਰਸ਼ ਵਿਢਿਆ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਬਿਨਾਂ ਆਂਤਮਾ ਸਿੰਘ, ਸਮਸ਼ੇਰ ਨੂਰਪੁਰੀ, ਸਤੀਸ਼ ਸੱਚਦੇਵਾ, ਮੁਹਿੰਦਰ ਸਿੰਘ ਮੀਲੂ, ਸੁਖਵਿੰਦਰ ਮਾਛੀਵਾੜਾ, ਕੰਵਲਜੀਤ ਜਗਰਾਉਂ, ਕਰਨੈਲ ਸਿੰਘ ਸਿਧਾਰ ,ਨਛੱਤਰ ਸਿੰਘ ਜਰਗ ਆਦਿ ਤਰਕਸ਼ੀਲ ਮੈਂਬਰਾਂ ਨੇ ਵਿਚਾਰ ਚਰਚਾ ਵਿੱਚ ਭਾਗ ਲਿਆ/

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone