Last UPDATE: August 26, 2014 at 6:23 pm

ਪੈਨਸ਼ਨ ਅਦਾਲਤ ਤੇ ਮੈਡੀਕਲ ਕੈਂਪ ਲਗਾਇਆ

ਕਪੂਰਥਲਾ : ਜ਼ਿਲ੍ਹਾ ਕਪੂਰਥਲਾ ਦੇ ਸਾਬਕਾ ਸੈਨਿਕਾਂ, ਆਸ਼ਰਿਤਾਂ ਤੇ ਉਨ੍ਹਾਂ ਦੀਆਂ ਵਿਧਵਾਵਾਂ ਲਈ ਮੰਗਲਵਾਰ ਭਾਰਤੀ ਸੈਨਾ ਦੀ ਗੋਲਡਨ ਐਰੋ ਡਵੀਜ਼ਨ ਵੱਲੋਂ ਕਾਰਜਕਾਰੀ ਕਮਾਂਡਰ ਗੁਰਕੀ ਬਿ੍ਰਗੇਡ ਕਰਨਲ ਜੀਜੇ ਐਸ ਬਿਘਆਣਾ ਦੀ ਅਗਵਾਈ ਹੇਠ ਇਕ ਛੋਟੀ ਪੈਨਸ਼ਨ ਅਦਾਲਤ ਲਗਾਈ ਗਈ। ਇਹ ਜਾਣਕਾਰੀ ਰੱਖਿਆ ਪੈਨਸ਼ਨ ਵਿਤਰਣ ਅਧਿਕਾਰੀ ਕਪੂਰਥਲਾ ਵਿਮਲ ਕਿਸ਼ੋਰ ਗੁਪਤਾ ਨੇ ਦਿੱਤੀ । ਇਸ ਮੌਕੇ ਕਾਰਜਕਾਰੀ ਕਮਾਂਡਰ ਗੁਰਕੀ ਬਿ੫ਗੇਡ ਕਰਨਲ ਜੀਜੇ ਐਸ ਬਿਘਆਣਾ ਨੇ ਸਾਬਕਾ ਸੈਨਿਕਾਂ, ਆਸ਼ਰਿਤਾਂ ਤੇ ਉਨ੍ਹਾਂ ਦੀਆਂ ਵਿਧਵਾਵਾਂ ਨੂੰ ਸੰਬੋਧਨ ਕੀਤਾ। ਇਸ ਅਦਾਲਤ ਦੌਰਾਨ ਸਾਬਕਾ ਸੈਨਿਕਾਂ ਤੇ ਉਨ੍ਹਾਂ ਦੇ ਆਸ਼ਰਿਤਾਂ ਦੀਆਂ ਪੈਨਸ਼ਨ ਸਮਸਿਆਵਾਂ ਦੇ ਹੱਲ ਲਈ ਮਹਾਂਲੇਖਾ ਕੰਟਰੋਲ ਰੱਖਿਆ ਵਿਭਾਗ ਇਲਾਹਾਬਾਦ ਅਤੇ ਸਟੇਟ ਬੈਂਕ ਆਫ ਇੰਡੀਆ ਦੇ ਰੱਖਿਆ ਪੈਨਸ਼ਨ ਵਿਤਰਣ ਅਧਿਕਾਰੀਆਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਤੋਂ ਆਏ ਪ੍ਰਤੀਨਿੱਧਾਂ ਨੇ ਉਨ੍ਹਾਂ ਦੀਆਂ ਸਮਸਿਆਵਾਂ ਨੂੰ ਸੁਣਿਆ ਅਤੇ ਸਮੱਸਿਆਵਾਂ ਦੇ ਹੱਲ ਲਈ ਮਾਰਗਦਰਸ਼ਨ ਕੀਤਾ। ਇਸ ਪੈਨਸ਼ਨ ਅਦਾਲਤ ਦੌਰਾਨ ਇਕ ਮੈਡੀਕਲ ਕੈਂਪ ਵੀ ਲਗਾਇਆ, ਜਿਸ ‘ਚ ਸਾਬਕਾ ਸੈਨਿਕਾਂ ਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਮੈਡੀਕਲ, ਦੰਦਾਂ ਤੇ ਅੱਖਾਂ ਦੇ ਮਾਹਰ ਡਾਕਟਰਾਂ ਨੇ ਜਾਂਚ ਕੀਤੀ ਤੇ ਦਵਾਈਆਂ ਵੀ ਦਿੱਤੀਆਂ। ਇਸ ਪੈਨਸ਼ਨ ਅਦਾਲਤ ਦੌਰਾਨ ਲਗਪਗ 175 ਸਾਬਕਾ ਸੈਨਿਕਾਂ ਉਨ੍ਹਾਂ ਦੇ ਆਸ਼ਰਿਤਾਂ ਤੇ ਵਿਧਵਾਵਾਂ ਦੀਆਂ ਪੈਨਸ਼ਨ ਸਬੰਧੀ ਸਮੱਸਿਆਵਾਂ ਨੂੰ ਦੂਰ ਕੀਤਾ।

Widgetized Section

Go to Admin » appearance » Widgets » and move a widget into Advertise Widget Zone