Last UPDATE: January 9, 2019 at 10:47 pm

ਪਿੰਡ ਕਾਹਲਵਾ ਤੋ ਕਈ ਕਾਂਗਰਸੀ ਵਰਕਰ ਸ਼੍ਰੋਮਣੀ  ਅਕਾਲੀ ਦਲ ਚ ਸ਼ਾਮਲ ।

ਗੁਰਦਾਸਪੁਰ , ਕਾਦੀਆਂ 9 ਜਨਵਰੀ (ਦਵਿੰਦਰ ਸਿੰਘ ਕਾਹਲੋਂ) ਅੱਜ ਉਸ ਵੇਲੇ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਜੱਦੋ ਵਿਧਾਨ ਸਭਾ ਹਲਕਾ ਕਾਦੀਆਂ ਦੇ ਕ੍ਰਿਸਚਨ ਬਰਾਦਰੀ ਦੇ ਵਿਜੇ ਮਸੀਹ ਆਪਣੇ ਸੈਂਕੜੇ ਕਾਂਗਰਸੀ ਵਰਕਰਾਂ ਨਾਲ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ । ਇਸ ਮੌਕੇ ਉਹਨਾ ਕਿਹਾ ਕਿ ਉਹ ਕਾਂਗਰਸ ਪਾਰਟੀ ਦੀਆ ਗ਼ਲਤ ਨੀਤੀਆਂ ਦੇ ਕਾਰਨ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ ਹਨ । ਇਸ ਦੌਰਾਨ ਵਿਧਾਨ ਸਭਾ ਹਲਕਾ ਕਾਦੀਆਂ ਤੋ ਸੀਨੀਅਰ ਅਕਾਲੀ ਆਗੂ ਗੁਰਇਕਬਾਲ ਸਿੰਘ ਮਾਹਲ ਨੇ ਉਹਨਾ ਨੂੰ ਪਾਰਟੀ ਵਿਚ ਆਉਣ ਤੇ ਜੀ ਆਇਆ ਕਿਹਾ ਤੇ ਉਹਨਾ ਨੂੰ ਸਿਰੋਪਾ ਪਾ ਕੇ ਪਾਰਟੀ ਵਿਚ ਸ਼ਾਮਿਲ ਕੀਤਾ । ਇਸ ਮੌਕੇ ਉਹਨਾ ਬੋਲਦਿਆਂ ਕਿਹਾ ਕਿ ਲੋਕ ਕਾਂਗਰਸ ਪਾਰਟੀ ਦੀਆ ਧੱਕੇਸ਼ਾਹੀਆਂ ਤੇ ਲੋਕ ਮਾਰੂ ਨੀਤੀਆਂ ਤੋ ਤੰਗ ਆ ਚੁੱਕੇ ਹਨ ਤੇ ਕਾਂਗਰਸ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਿਚ ਸ਼ਾਮਿਲ ਹੋ ਰਹੇ ਹਨ । ਉਹਨਾ ਹੋਰ ਕਿਹਾ ਕਿ ਇਹਨਾਂ ਨੂੰ ਪਾਰਟੀ ਵਿਚ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ । ਇਸ ਮੌਕੇ ਕੈਪਟਨ ਚਰਨਜੀਤ ਸਿੰਘ , ਮਲਕੀਤ ਸਿੰਘ ਸਰਪੰਚ ਨਾਥਪੁਰ, ਗੁਰਦਿਲਬਾਗ ਸਿੰਘ ਮਾਹਲ , ਜੱਗਾ ਨਾਗਰਾ , ਪ੍ਰਤਾਪ ਸਿੰਘ ਸਾਬਕਾ ਸਰਪੰਚ, ਲਾਡੀ ਮਾਹਲ, ਕੁਲਦੀਪ ਸਿੰਘ  , ਸਰਵਨ ਸਿੰਘ , ਸਾਬਕਾ ਸਰਪੰਚ ਮਹਿੰਦਰ ਸਿੰਘ , ਰਤਨ ਸਿੰਘ , ਵਿਜੈ ਮਸੀਹ, ਮੁਖ਼ਤਿਆਰ ਮਸੀਹ, ਛਿੰਦਾ ਮਸੀਹ, ਬਲਵਿੰਦਰ ਮਸੀਹ, ਸੁੱਚਾ ਮਸੀਹ, ਕੁਲਦੀਪ ਮਸੀਹ, ਦਲਬੀਰ ਮਸੀਹ, ਜੀਤਾ ਮਸੀਹ, ਤੋ ਇਲਾਵਾ ਭਾਰੀ ਗਿਣਤੀ ਵਿਚ ਮਸੀਹ ਭਾਈਚਾਰੇ ਦੇ ਲੋਕ ਹਾਜ਼ਰ ਸਨ ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone