Last UPDATE: August 26, 2014 at 2:08 am

ਪਟਿਆਲਾ: ‘ਆਪ’ ਨੂੰ ਵੱਡਾ ਝਟਕਾ, ਅਕਾਲੀਆਂ ਦਾ ਵੋਟ ਬੈਂਕ ਵਧਿਆ

aapਪਟਿਆਲਾ, 25 ਅਗਸਤ : ਪਟਿਆਲਾ ਸ਼ਹਿਰੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਕਾਂਗਰਸ ਦੇ ਉਮੀਦਵਾਰ ਸ੍ਰੀਮਤੀ ਪ੍ਰਨੀਤ ਕੌਰ ਨੇ  ਜਿੱਥੇ ਅਕਾਲੀ ਦਲ ਦੇ ਉਮੀਦਵਾਰ ਭਗਵਾਨ ਦਾਸ ਜੁਨੇਜਾ ਨੂੰ 23,282 ਵੋਟਾਂ ਨਾਲ ਹਰਾਇਆ, ਉੱਥੇ ਆਮ ਆਦਮੀ ਪਾਰਟੀ (ਆਪ) ਨੂੰ ਸਿਰਫ 5724 ਵੋਟਾਂ ਨਾਲ ਹੀ ਸਬਰ ਕਰਨਾ ਪਿਆ।

ਇਸੇ ਸਾਲ ਲੋਕ ਸਭਾ ਚੋਣਾਂ ਦੌਰਾਨ ਇਸ ਵਿਧਾਨ ਸਭਾ ਹਲਕੇ ਵਿੱਚ ‘ਆਪ’ ਨੂੰ 35 ਹਜ਼ਾਰ ਤੋਂ ਵੱਧ ਵੋਟਾਂ ਪੋਲ ਹੋਈਆਂ ਸਨ, ਇਸ ਤਰ੍ਹਾਂ ਗੁਜ਼ਰੇ ਚਾਰ ਮਹੀਨਿਆਂ ‘ਚ ਹੀ 29950 ਵੋਟਾਂ ਦਾ ਵੱਡਾ ਵੋਟ ਬੈਂਕ ‘ਆਪ’ ਦੇ ਹੱਥੋਂ ਖਿਸਕ ਗਿਆ।
ਇਸ ਨਤੀਜੇ ’ਚ ਅਕਾਲੀ ਦਲ ਭਾਵੇਂ ਮਾਤ ਖਾ ਗਿਆ ਹੈ, ਪ੍ਰੰਤੂ ਲੋਕ ਸਭਾ ਚੋਣ ਨਾਲੋਂ 13 ਹਜਾਰ ਤੋਂ ਵੱਧ ਵੋਟ ਬੈਂਕ ਵਧਾਉਣ ਵਿੱਚ ਕਾਮਯਾਬ ਹੋਇਆ।
ਦੂਜੇ ਪਾਸੇ ਕਾਂਗਰਸ 2012 ਦੀਆਂ ਵਿਧਾਨ ਸਭਾ ਚੋਣਾਂ ਵਾਲਾ ਪ੍ਰਦਰਸ਼ਨ ਦੁਹਰਾਉਣ ਵਿੱਚ ਨਾਕਾਮਯਾਬ ਰਹੀ ਕਿਉਂਕਿ ਉਦੋਂ ਕੈਪਟਨ ਅਮਰਿੰਦਰ ਸਿੰਘ ਨੂੰ 68041 ਵੋਟਾਂ ਪੋਲ ਹੋਈਆਂ ਸਨ ਜਦ ਕਿ ਇਸ ਵਾਰ ਵੋਟਾਂ ਵਿੱਚ ਪੰਦਰਾਂ ਹਜ਼ਾਰ ਤੋਂ ਵੱਧ ਦੀ ਗਿਰਾਵਟ ਆਈ। ਇਹ ਚੋਣ ਅਕਾਲੀ-ਭਾਜਪਾ ਤੇ ਕਾਂਗਰਸ ਨੇ ਭਾਵੇਂ ਕਹਿਣ ਨੂੰ ਵਕਾਰ ਦਾ ਸਵਾਲ ਬਣਾ ਕੇ ਲੜੀ ਸੀ ਪਰ ਇਹ ਵੀ ਚਰਚਾ ਸੀ ਕਿ ਦੋਵਾਂ ਦਰਮਿਆਨ ਮੈਚ-ਫਿਕਸਿੰਗ ਹੈ।

Widgetized Section

Go to Admin » appearance » Widgets » and move a widget into Advertise Widget Zone