ਦੋ ਖੋਹਬਾਜ਼ ਤੇ ਲੁੱਟ ਦਾ ਸਾਮਾਨ ਖਰੀਦਣ ਵਾਲਾ ਸੁਨਿਆਰਾ ਕਾਬੂ!
ਜਲੰਧਰ : ਸੀਆਈਏ ਸਟਾਫ ਨੇ ਵਰਕਸ਼ਾਪ ਚੌਕ ਨੇੜੇ ਇਕ ਸੁਨਿਆਰੇ ਨੂੰ ਹਿਰਾਸਤ ‘ਚ ਲਿਆ ਹੈ। ਪੁਲਸ ਟੀਮ ਉਸ ਨੂੰ ਸ਼ੁੱਕਰਵਾਰ ਸਵੇਰੇ ਸੀਆਈਏ ਸਟਾਫ ਲੈ ਗਈ ਹੈ। ਹਾਲਾਂਕਿ ਅਧਿਕਾਰਕ ਤੌਰ ‘ਤੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਦੱਸਿਆ ਜਾ ਰਿਹਾ ਹੈ ਸੀਆਈਏ ਨੇ ਦੋ ਖੋਹਬਾਜ਼ ਹਿਰਾਸਤ ‘ਚ ਲਏ ਹਨ। ਉਨ੍ਹਾਂ ਦੱਸਿਆ ਉਹ ਸੁਨਿਆਰੇ ਨੂੰ ਘੱਟ ਮੁੱਲ ‘ਤੇ ਗਹਿਣੇ ਵੇਚਦੇ ਹਨ। ਇਸ ਦੀ ਜਾਂਚ ਲਈ ਪੁਲਸ ਨੇ ਸੁਨਿਆਰੇ ਨੂੰ ਹਿਰਾਸਤ ‘ਚ ਲਿਆ ਹੈ। ਉਕਤ ਸਨੈਚਰਾਂ ਨੇ ਥਾਣਾ ਮਕਸੂਦਾਂ ਤੇ ਥਾਣਾ ਬਸਤੀ ਬਾਵਾ ਖੇਲ ਦੇ ਇਲਾਕੇ ‘ਚ ਕਈ ਸਨੈਚਿੰਗ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀ ਗੱਲ ਕਬੂਲੀ ਹੈ। ਪੁੁਲਸ ਅਜੇ ਸਨੈਚਿੰਗ ਗੈਂਗ ਬਾਰੇ ਜਾਣਕਾਰੀ ਨਹੀਂ ਦੇ ਰਹੀ ਹੈ।