ਦੇਖੋ ਚੰਡੀਗੜ੍ਹ ਹਾਦਸੇ ਦੀਆਂ ਦਿਲ ਕੰਬਾ ਦੇਣ ਵਾਲੀਆਂ ਤਸਵੀਰਾਂ

accentਚੰਡੀਗੜ੍ਹ : ਚੰਡੀਗੜ੍ਹ ਵਿਚ ਇਕ ਵੋਲਵੋ ਬਸ ਅਤੇ ਕਾਰ ਦੀ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੈ। ਟੱਕਰ ਇੰਨੀ ਖਤਰਨਾਕ ਸੀ ਕਿ ਇਸ ਨਾਲ ਕਾਰ ਵਿਚ ਅੱਗ ਲੱਗ ਗਈ ਅਤੇ ਬਸ ਵੀ ਪਲਟੀ ਖਾ ਗਈ। ਕਾਰ ਵਿਚ ਲੱਗੀ ਅੱਗ ਕਾਰਨ ਤਿੰਨ ਲੋਕ ਜਿਉਂਦੇ ਹੀ ਸੜ ਗਏ ਅਤੇ ਇਕ ਬੱਚੀ ਸਮੇਤ ਦੋ ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ ਹਾਦਸਾ 45-46-49-50 ਦੇ ਲਾਈਟ ਪੁਆਇੰਟ ‘ਤੇ ਹੋਇਆ। ਹਾਦਸੇ ਵਿਚ ਬਸ ਵੀ ਉਲਟ ਗਈ ਅਤੇ ਬਸ ‘ਚ ਸਵਾਰ 16 ਹੋਰ ਲੋਕ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਬਸ ਧਰਮਸ਼ਾਲਾ ਤੋਂ ਚੰਡੀਗੜ੍ਹ ਹੁੰਦੇ ਹੋਏ ਦਿੱਲੀ ਜਾ ਰਹੀ ਸੀ। ਹਾਦਸੇ ਤੋਂ ਬਾਅਦ ਸੈਕਟਰ 34 ਥਾਣਾ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਹਾਲਾਤ ਨੂੰ ਸੰਭਾਲਣ ਦਾ ਯਤਨ ਕੀਤਾ। ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone