ਦਰਸ਼ਕਾਂ ਨੂੰ ਕਹਾਣੀ ਤੇ ਵਿਸ਼ਾ ਸਮਝ ਆ ਜਾਵੇ ਤਾਂ ਫਿਲਮ ਹਿੱਟ : ਸੁਭਾਸ਼ ਘਈ

subhas gheiਚੰਡੀਗੜ੍ਹ – ਬਾਲੀਵੁੱਡ ਦੇ ਸ਼ੋਅਮੈਨ ਸੁਭਾਸ਼ ਘਈ ਲੰਬੇ ਸਮੇਂ ਤੋਂ ਸਫਲ ਫਿਲਮ ਨਹੀਂ ਦੇ ਸਕੇ ਹਨ। ਕੀ ਉਨ੍ਹਾਂ ਦੀ ਸ਼ੋਅਮੈਨਸ਼ਿਪ ਦੀ ਚਮਕ ਫਿੱਕੀ ਪੈ ਗਈ ਹੈ। ਫਿਲਮ ਉਦਯੋਗ ‘ਚ ‘ਸ਼ੋਅਮੈਨ’ ਦੇ ਨਾਂ ਨਾਲ ਖੁਦ ਨੂੰ ਸਥਾਪਤ ਕਰ ਚੁੱਕੇ ਨਿਰਮਾਤਾ-ਨਿਰਦੇਸ਼ਕ ਸੁਭਾਸ਼ ਘਈ ਆਪਣੀਆਂ ਖਾਸ ਤਰ੍ਹਾਂ ਦੀਆਂ ਫਿਲਮਾਂ ਲਈ ਪਛਾਣੇ ਜਾਂਦੇ ਹਨ। ਉਨ੍ਹਾਂ ਨੇ ‘ਕਾਲੀਚਰਨ’, ‘ਕਰਜ਼’, ‘ਕਰਮਾ’, ‘ਸੌਦਾਗਰ’, ‘ਪਰਦੇਸ’, ‘ਰਾਮ ਲਖਨ’, ‘ਤਾਲ’, ‘ਖਲਨਾਇਕ’ ਆਦਿ ਇਕ ਤੋਂ ਵਧ ਕੇ ਇਕ ਸੁਪਰਹਿਟ ਫਿਲਮਾਂ ਦਿੱਤੀਆਂ ਹਨ। ਵੀਰਵਾਰ ਨੂੰ ਸੁਭਾਸ਼ ਘਈ ਪੰਜਾਬੀ ਫਿਲਮ ਡਬਲ ਦੀ ਟ੍ਰਬਲ ਦੀ ਪ੍ਰਮੋਸ਼ਨ ਲਈ ਪਹੁੰਚੇ ਜੋ ਸ਼ੁੱਕਰਵਾਰ ਨੂੰ ਰਿਲੀਜ਼ ਹੋ ਰਹੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਫਿਲਮਾਂ ਸਫਲ ਨਾ ਹੋਣ ਦੀ ਵਜ੍ਹਾ ਉਨ੍ਹਾਂ ਦੀ ਕਹਾਣੀ ਹੁੰਦੀ ਹੈ। ਦਰਸ਼ਕਾਂ ਨੂੰ ਕਹਾਣੀ ਤੇ ਵਿਸ਼ਾ ਸਮਝ ‘ਚ ਆਉਣਾ ਚਾਹੀਦਾ। ਜੇਕਰ ਕਹਾਣੀ ਨੂੰ ਫਿਲਮਾਉਣ ‘ਚ ਗਲਤੀ ਹੋਈ ਤਾਂ ਵੀ ਫਿਲਮਾਂ ਨਹੀਂ ਚਲਦੀਆਂ। ਸੁਭਾਸ਼ ਘਈ ਦਾ ਕਹਿਣਾ ਹੈ ਕਿ ਲੇਖਨੀ ਤੇ ਲੇਖਨ ‘ਚ ਓਨਾ ਹੀ ਫਰਕ ਆਇਆ ਹੈ ਜਿੰਨਾ ਪੜ੍ਹਨ ਤੇ ਦੇਖਣ ਵਾਲਿਆਂ ‘ਚ। ਸਰੋਤੇ ਤੇ ਪਾਠਕ ਹੁਣ ਦਰਸ਼ਕ ਬਣ ਚੁੱਕੇ ਹਨ। ਉੁਨ੍ਹਾਂ ਨੂੰ ਸੁਣਨ, ਪੜ੍ਹਨ ਤੋਂ ਜ਼ਿਆਦਾ ਦੇਖਣਾ ਪਸੰਦ ਹੈ। ਲੋਕਾਂ ਦੀ ਪਸੰਦ ਵਧੀ ਹੈ। ਸੁਭਾਸ਼ ਘਈ ਦੇ ਮੁਤਾਬਕ ਬਦਲਾਅ ਹਮੇਸ਼ਾ ਚੰਗੇ ਲਈ ਹੀ ਹੁੰਦਾ ਹੈ।

Widgetized Section

Go to Admin » appearance » Widgets » and move a widget into Advertise Widget Zone