Last UPDATE: August 26, 2014 at 2:34 am

ਤਿਕੋਣੀ ਲੜੀ: ਆਸਟਰੇਲੀਆ ਦੀ ਜ਼ਿੰਬਾਬਵੇ ‘ਤੇ 198 ਦੌੜਾਂ ਦੀ ਜਿੱਤ

ਜ਼ਿੰਬਾਬਵੇ ਖ਼ਿਲਾਫ਼ ਮੈਚ ਦੌਰਾਨ ਸ਼ਾਟ ਜੜਦਾ ਹੋਇਆ ਆਸਟਰੇਲੀਅਨ ਬੱਲੇਬਾਜ਼ ਜੌਰਜ ਬੇਲੀ।

ਜ਼ਿੰਬਾਬਵੇ ਖ਼ਿਲਾਫ਼ ਮੈਚ ਦੌਰਾਨ ਸ਼ਾਟ ਜੜਦਾ ਹੋਇਆ ਆਸਟਰੇਲੀਅਨ ਬੱਲੇਬਾਜ਼ ਜੌਰਜ ਬੇਲੀ।

ਹਰਾਰੇ, 25 ਅਗਸਤ : ਆਸਟਰੇਲੀਆ ਨੇ ਤਿੰਨ ਦੇਸ਼ਾਂ ਦੀ ਵੰਨ ਡੇਅ ਲੜੀ ਦੇ ਪਹਿਲੇ ਮੈਚ ਵਿੱਚ ਅੱਜ ਇਥੇ ਜ਼ਿੰਬਾਬਵੇ ਨੂੰ 198 ਦੌੜਾਂ ਨਾਲ ਸ਼ਿਕਸਤ ਦਿੱਤੀ ਹੈ। ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ਬਾਅਦ ਆਸਟਰੇਲੀਆ ਨੇ ਐਰੌਨ ਫਿੰਚ (67 ਦੌੜਾਂ) ਤੇ ਬਰੈਡ ਹੈਡਿਨ (46 ਦੌੜਾਂ) ਦੀ ਠੋਸ ਸ਼ੁਰੂਆਤ ਬਾਅਦ ਮਿਸ਼ੇਲ ਮਾਰਸ ਅਤੇ ਗਲੇਨ ਮੈਕਸਵੈਲ ਨੇ ਚੌਥੀ ਵਿਕਟ ਲਈ ਮਹਿਜ਼ 9 ਓਵਰਾਂ ਵਿੱਚ 109 ਦੌੜਾਂ ਦੀ ਸਾਂਝੇਦਾਰੀ ਬਦੌਲਤ ਛੇ ਵਿਕਟਾਂ ‘ਤੇ 350 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਤੀਜੇ ਨੰਬਰ ‘ਤੇ ਬੱਲੇਬਾਜ਼ੀ ਲਈ ਉੱਤਰੇ ਮਾਰਸ਼ ਨੇ 89 ਦੌੜਾਂ ਜਦੋਂ ਕਿ ਮੈਕਸਵੈੱਲ ਨੇ 46 ਗੇਂਦਾਂ ਵਿੱਚ 93 ਦੌੜਾਂ ਬਣਾਈਆਂ। ਜ਼ਖ਼ਮੀ ਕਪਤਾਨ ਮਾਈਕਲ ਕਲਾਰਕ ਦੀ ਜਗ੍ਹਾ ਟੀਮ ਦੀ ਅਗਵਾਈ ਕਰ ਰਹੇ ਜੌਰਜ ਬੇਲੀ 14 ਦੌੜਾਂ ਹੀ ਬਣਾ ਸਕਿਆ।

ਇਸ ਦੇ ਜਵਾਬ ਵਿੱਚ ਉੱਤਰੀ ਜ਼ਿੰਬਾਬਵੇ ਦੀ ਟੀਮ ਦਾ ਇਕੱਲਾ ਹੈਮਿਲਟਨ ਮਾਸਕਦਜਾ ਹੀ ਆਸਟਰੇਲੀਅਨ ਗੇਂਦਬਾਜ਼ਾਂ ਦਾ ਸਾਹਮਣਾ ਕਰ ਸਕਿਆ। ਉਸ ਨੇ 70 ਦੌੜਾਂ ਬਣਾਈਆਂ। ਜ਼ਿੰਬਾਬਵੇ ਦੀ ਟੀਮ 39.3 ਓਵਰਾਂ ਵਿੱਚ 152 ਦੌੜਾਂ ‘ਤੇ ਹੀ ਢੇਰ ਹੋ ਗਈ। ਇਸ ਵੱਡੀ ਜਿੱਤ ਲਈ ਆਸਟਰੇਲੀਆ ਨੂੰ ਪੰਜ ਅੰਕ ਮਿਲੇ ਹਨ। ਆਸਟਰੇਲੀਆ ਵੱਲੋਂ ਸਟੀਵਨ ਸਮਿੱਥ ਨੇ 16 ਦੌੜਾਂ ਦੇ ਕੇ ਤਿੰਨ ਵਿਕਟਾਂ, ਮਿਸ਼ੇਲ ਸਟਾਰਕ ਅਤੇ ਨਾਥਨ ਲਿਓਨ ਨੇ ਦੋ ਦੋ ਵਿਕਟਾਂ ਝਟਕਾਈਆਂ। ਇਸ ਤਿਕੋੜੀ ਲੜੀ ਵਿੱਚ ਤੀਜੀ ਟੀਮ ਦੱਖਣੀ ਅਫਰੀਕਾ ਹੈ।

Widgetized Section

Go to Admin » appearance » Widgets » and move a widget into Advertise Widget Zone