ਡਾਇਓਮਿਸ਼ਨ ਦਿਵਸ ਵਿਚ ਸੇਂਟ ਜੋਸਫ ਸਕੂਲ ਨੇ ਭਾਗ ਲਿਆ ।

ਗੁਰਦਾਸਪੁਰ,ਕਾਦੀਆਂ 9 ਸਤੰਬਰ(ਦਵਿੰਦਰ ਸਿੰਘ ਕਾਹਲੋਂ) ਬੀਤੇ ਦਿਨੀਂ ਸੇਂਟ ਫਰਾਂਸਿਸ ਕਾਨਵੈਂਟ ਸਕੂਲ ਅੰਮ੍ਰਿਤਸਰ ਵਿਖੇ ਡਾਇਓਮਿਸ਼ਨ ਦਿਵਸ ਮਨਾਇਆ ਗਿਆ । ਜਿਸ ਵਿਚ ਸੇਂਟ ਜੋਸਫ ਡੱਲਾ ਮੋੜ ਕਾਦੀਆਂ ਦੇ ਵਿਦਿਆਰਥੀਆ ਨੇ ਵੀ ਭਾਗ ਲਿਆ ਅਤੇ ਇੱਕ ਨ੍ਰਿਤ ਪੇਸ਼ ਕੀਤਾ । ਜਿਸ ਨੂੰ ਉੱਥੇ ਆਏ ਸਾਰੇ ਲੋਕਾਂ ਨੇ ਬਹੁਤ ਪਸੰਦ ਕੀਤਾ । ਇਸ ਮੌਕੇ  ਵਿਦਿਆਰਥੀਆ ਦੀ ਇਸ ਸ਼ਾਨਦਾਰ ਪ੍ਰਤਿਭਾ ਲਈ ਇੱਕ ਟਰਾਫ਼ੀ ਨਾਲ ਉਹਨਾ ਨੂੰ ਨਿਵਾਜਿਆ ਗਿਆ । ਸਕੂਲ ਪਰਤਣ ਤੇ ਵਿਦਿਆਰਥੀਆ ਦਾ ਸਕੂਲ ਦੇ ਪ੍ਰਿੰਸੀਪਲ ਨੇ ਬਹੁਤ ਗਰਮਜੋਸ਼ੀ ਨਾਲ ਸਵਾਗਤ ਕੀਤਾ ਤੇ ਉਹਨਾ ਦੀ ਇਸ ਸ਼ਾਨਦਾਰ ਪ੍ਰਤਿਭਾ ਲਈ ਉਹਨਾ ਨੂੰ ਵਧਾਈ ਦਿੱਤੀ ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone