Last UPDATE: August 22, 2014 at 7:56 pm

ਟੁੱਟੀ ਸੜਕ ਕਾਰਨ ਪਲਟਿਆ ਰਿਕਸ਼ਾ, ਅੌਰਤ ਦਾ ਸਿਰ ਫੱਟਿਆ

ਜਲੰਧਰ : ਸ਼ਹਿਰ ਦੀਆਂ ਟੁੱਟੀਆਂ ਸੜਕਾਂ ਲੋਕਾਂ ਦੀ ਜ਼ਿੰਦਗੀ ਨਾਲ ਖੇਡ ਰਹੀਆਂ ਹਨ। ਟੁੱਟੀ ਸੜਕ ਕਾਰਨ ਮਾਡਲ ਹਾਉਸ ਇਲਾਕੇ ‘ਚ ਇਕ ਰਿਕਸ਼ਾ ਪਲਟ ਗਿਆ, ਜਿਸ ਕਾਰਨ ਰਿਕਸ਼ੇ ‘ਤੇ ਸਵਾਰ ਅੌਰਤ ਦਾ ਸਿਰ ਫੱਟ ਗਿਆ। ਅੌਰਤ ਨੂੰ ਗੰਭੀਰ ਹਾਲਤ ‘ਚ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।ਮਾਡਲ ਹਾਉਸ ਵਾਸੀ ਸੀਤਾ ਪਤਨੀ ਰੂਪ ਲਾਲ ਦਾ ਕਹਿਣਾ ਹੈ ਕਿ ਉਹ ਰਿਕਸ਼ੇ ‘ਤੇ ਸਵਾਰ ਹੋ ਕੇ ਮਾਡਲ ਹਾਉਸ ਰੋਡ ‘ਤੇ ਪਹੁੰਚੀ ਤਾਂ ਟੁੱਟੀ ਸੜਕ ਕਾਰਨ ਪਏ ਟੋਏ ਕਾਰਨ ਰਿਕਸ਼ਾ ਪਲਟ ਗਿਆ ਤੇ ਉਹ ਸੜਕ ‘ਤੇ ਜਾ ਡਿੱਗੀ। ਸੀਤਾ ਦੇ ਸਿਰ ‘ਚ ਗੰਭੀਰ ਸੱਟ ਲੱਗੀ ਹੈ। ਲੋਕਾਂ ਨੇ ਖ਼ੂਨ ਨਾਲ ਲੱਥਪੱਥ ਸੀਤਾ ਨੂੰ ਤੁਰੰਤ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਰਿਕਸ਼ਾ ਚਾਲਕ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਜ਼ਿਕਰਯੋਗ ਹੈ ਕਪੂਰਥਲਾ ਰੋਡ ‘ਤੇ ਵੀ ਕੁਝ ਸਮੇਂ ਪਹਿਲਾਂ ਟੁੱਟੀ ਸੜਕ ਕਾਰਨ ਇਕ ਵਾਹਨ ਪਲਟ ਗਿਆ ਸੀ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਟੁੱਟੀਆਂ ਸੜਕਾਂ ਕਾਰਨ ਕਈ ਵਾਰ ਹਾਦਸੇ ਹੋ ਚੁੱਕੇ ਹਨ ਪਰ ਸੜਕਾਂ ਦੀ ਮੁਰੰਮਤ ਸਹੀ ਤਰੀਕੇ ਨਾਲ ਨਾ ਹੋਣ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ।

Widgetized Section

Go to Admin » appearance » Widgets » and move a widget into Advertise Widget Zone