Last UPDATE: August 23, 2014 at 7:51 pm

ਝੰਡੀ ਦੀ ਕੁਸ਼ਤੀ ਕਾਕੂ ਡੂਮਛੇੜੀ ਨੇ ਜਿੱਤੀ

ਪੱਤਰ ਪ੍ਰੇਰਕ
ਆਨੰਦਪੁਰ ਸਾਹਿਬ, 23 ਅਗਸਤ
ਨੇੜਲੇ ਪਿੰਡ ਨਿੱਕੂਵਾਲ ਵਿਖੇ ਗੁੱਗਾ ਜਾਹਰ ਪੀਰ ਦੀ ਯਾਦ ਵਿੱਚ ਦੋ ਰੋਜ਼ਾ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ, ਜਿਸ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਤੋਂ ਸੈਂਕੜੇ ਪਹਿਲਵਾਨਾਂ ਨੇ ਆਪੋ ਆਪਣੇ ਮੁਕਾਬਲੇ ਜਿੱਤਣ ਲਈ ਜ਼ੋਰ-ਅਜ਼ਮਾਈ ਕੀਤੀ। ਇਸ ਮੌਕੇ ਝੰਡੀ ਦੀ ਕੁਸ਼ਤੀ ਕਾਕੂ ਡੂਮਛੇੜੀ ਨੇ ਜਿੱਤੀ। ਦੱਸਣਯੋਗ ਹੈ ਕਿ ਹਰ ਸਾਲ ਹੋਣ ਵਾਲੇ ਇਸ ਛਿੰਝ ਮੇਲੇ ਵਿੱਚ ਗੁੱਗਾ ਨੌਵੀਂ ਵਾਲੇ ਦਿਨ ਪਿੰਡ ਮਟੌਰ ਦੀ ਗੁੱਗਾ ਮਾੜੀ ਵਿਖੇ ਸਾਰਾ ਦਿਨ ਧਾਰਮਿਕ ਸਮਾਗਮ ਕਰਵਾਏ ਗਏ ਅਤੇ ਭੰਡਾਰਾ ਵੀ ਲਗਾਇਆ ਗਿਆ। ਛਿੰਝ ਮੇਲੇ ਵਿਚ ਝੰਡੀ ਵਾਲੀ ਕੁਸ਼ਤੀ ਕਾਕੂ ਡੂੁਮਛੇੜੀ ਨੇ ਪੱਪੂ ਹਰੀਪੁਰ ਨੂੰ ਇਕ ਸੰਘਰਸ਼ ਪੂਰਨ ਮੁਕਾਬਲੇ ਵਿੱਚ ਹਰਾ ਕੇ ਜਿੱਤੀ। ਝੰਡੀ ਦੀ ਕੁਸ਼ਤੀ ਜੇਤੂ ਪਹਿਲਵਾਨ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਉਸ਼ਾ ਦੇਵੀ, ਡਾ. ਰਾਮ ਆਸਰਾ ਸਿੰਘ, ਠੇਕੇਦਾਰ ਜਰਨੈਲ ਸਿੰਘ, ਸਾਬਕਾ ਸਰਪੰਚ ਬਾਲ ਕਿਸ਼ਨ, ਐਡਵੋਕੇਟ ਮੋਹਨ ਲਾਲ ਸੈਣੀ, ਭਜਨ ਸਿੰਘ, ਨੰਦ ਸਿੰਘ ਕੋਚ, ਅਜਮੇਰ ਕੁਮਾਰ, ਮੁਕੇਸ ਸ਼ਰਮਾ, ਭਗਤ ਜੀਤ ਸਿੰਘ, ਮਾ. ਹਰੀਸ ਚੰਦਰ, ਅਮਰਜੀਤ ਸਿੰਘ, ਗੁਰਮੀਤ ਸਿੰਘ ਪੰਚ, ਬਲਬੀਰ ਸਿੰਘ ਪੰਚ, ਕੁਲਦੀਪ ਕੁਮਾਰ, ਬਾਵਾ ਸਿੰਘ, ਮਾ. ਗੁਲਜਾਰ ਸਿੰਘ, ਨਰੇਸ਼ ਕੁਮਾਰ,ਚੌ. ਜਗਦੀਸ਼ ਚੰਦ, ਜੱਗਾ ਸਿੰਘ ਆਦਿ ਸਮੇਤ ਵੱਡੀ ਗਿਣਤੀ ਇਲਾਕਾ ਨਿਵਾਸੀ ਹਾਜ਼ਰ ਸਨ।

Widgetized Section

Go to Admin » appearance » Widgets » and move a widget into Advertise Widget Zone