Last UPDATE: August 22, 2014 at 7:47 pm

ਜੱਸਾ ਯਾਦਗਾਰੀ ਕਬੱਡੀ ਟੂਰਨਾਮੈਂਟ ਅੱਜ ਤੋਂ

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22  ਅਗਸਤ
ਆਜ਼ਾਦ ਸਪੋਰਟਸ ਸੁਸਾਇਟੀ ਕਲੱਬ ਅਤੇ ਪਿੰਡ ਡੱਡੂਮਾਜਰਾ ਵਾਸੀਆਂ ਵੱਲੋਂ ਸਾਂਝਾ ਜਸਮੇਰ ਸਿੰਘ ਜੱਸਾ ਕਬੱਡੀ ਕੱਪ 23 ਅਤੇ 24 ਅਗਸਤ ਨੂੰ ਦਰੋਣਾਚਾਰੀਆ ਸਟੇਡੀਅਮ ਵਿੱਚ ਕਰਵਾਇਆ ਜਾ ਰਿਹਾ ਹੈ। ਕਬੱਡੀ ਮੁਕਾਬਲਿਆਂ ਦੇ ਵੱਖ-ਵੱਖ ਵਰਗਾਂ ਦੇ ਨਾਲ-ਨਾਲ ਅਥਲੈਟਿਕਸ, 60 ਸਾਲ ਤੋਂ ਉਪਰ ਬਜ਼ੁਰਗਾਂ ਦੀਆਂ ਦੌੜਾਂ, ਕੁੱਤਿਆਂ ਦੀਆਂ ਦੌੜਾਂ ਕਰਵਾਈਆਂ ਜਾਣਗੀਆਂ। ਪਿੰਡ ਡੱਡੂਮਾਜਰਾ ਦੇ ਬੱਚਿਆਂ ਨੂੰ ਹੱਲਾਸ਼ੇਰੀ ਦੇਣ ਲਈ ਸਿਰਫ ਪਿੰਡ ਵਾਸੀਆਂ ਦੀਆਂ ਅੰਡਰ-14 ਅਤੇ ਅੰਡਰ-17 ਦੌੜਾਂ ਕਰਵਾਈਆਂ ਜਾਣਗੀਆਂ। ਮੁੱਖ ਮਹਿਮਾਨ ਮੈਂਬਰ ਪਾਰਲੀਮੈਂਟ ਕਿਰਨ ਖੇਰ ਹੋਣਗੇ। ਇਹ  ਜਾਣਕਾਰੀ ਕਲੱਬ ਦੇ ਪ੍ਰਧਾਨ ਤਰਨਜੀਤ ਸਿੰਘ ਰਿੰਪੀ ਨੇ ਦਿੱਤੀ।

Widgetized Section

Go to Admin » appearance » Widgets » and move a widget into Advertise Widget Zone