Last UPDATE: August 23, 2014 at 10:38 pm

ਜੇਲ ‘ਚ ਬੰਦ ਜੀਜੇ ਨੂੰ ਸਮੈਕ ਦੇਣ ਆਇਆ ਸਾਲਾ ਗ੍ਰਿਫਤਾਰ

dxਪਟਿਆਲਾ  :ਕੇਂਦਰੀ ਜੇਲ ਪਟਿਆਲਾ ਵਿਚ ਕਤਲ ਦੇ ਕੇਸ ਵਿਚ ਬੰਦ ਹਵਾਲਾਤੀ ਜੀਜੇ ਨੂੰ ਸਮੈਕ ਦੇਣ ਆਇਆ ਸਾਲਾ ਅੱਜ ਕੇਂਦਰੀ ਜੇਲ ਅਧਿਕਾਰੀਆਂ ਨੇ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਜਿਸ ਨੂੰ ਫੜ ਕੇ ਥਾਣਾ ਤ੍ਰਿਪਣੀ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਸਬੰਧ ਵਿਚ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਐਡੀਸ਼ਨਲ ਸੁਪਰਡੈਂਟ ਆਫ ਜੇਲ ਰਾਜਨ ਕਪੂਰ ਨੇ ਦੱਸਿਆ ਕਿ ਕੇਂਦਰੀ ਜੇਲ ਪਟਿਆਲਾ ਵਿਚ ਰਮੇਸ਼ ਕੁਮਾਰ ਵਾਸੀ ਨਵਾਂਸ਼ਹਿਰ ਕਤਲ ਦੇ ਕੇਸ ਵਿਚ ਹਵਾਲਾਤੀ ਹੈ। ਅੱਜ ਉਸ ਦਾ ਸਕਾ ਸਾਲਾ ਦੀਪਕ ਵਾਸੀ ਰਾਹੋਂ ਉਸ ਨੂੰ ਮੁਲਾਕਾਤ ਅਤੇ ਸਾਮਾਨ ਦੇ ਬਹਾਨੇ ਸਮੈਕ ਦੇਣ ਆਇਆ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਉਨ੍ਹਾਂ ਨੂੰ ਪਹਿਲਾਂ ਹੀ ਗੁਪਤ ਸੂਚਨਾ ਮਿਲ ਗਈ ਸੀ ਅਤੇ ਸੂਚਨਾ ਦੇ ਆਧਾਰ ‘ਤੇ ਜਦੋਂ ਉਹ ਦੋਨੋਂ ਮੁਲਾਕਾਤ ਕਰਨ ਲੱਗੇ ਤਾਂ ਉਨ੍ਹਾਂ ਨੂੰ ਮੁਲਾਜ਼ਮਾਂ ਨੇ ਘੇਰ ਲਿਆ ਤੇ ਫੇਰ ਸਾਮਾਨ ਦੀ ਤਲਾਸ਼ੀ ਲਈ ਗਈ ਅਤੇ ਸੂਚਨਾ ਦੇ ਮੁਤਾਬਕ ਨਵੀਂ ਚੱਪਲ ਨੂੰ ਵਿਚਕਾਰੋਂ ਪਾੜ ਕੇ ਉਸ ਵਿਚ ਸਮੈਕ ਲੁਕਾ ਕੇ ਦੀਪਕ ਆਪਣੇ ਜੀਜੇ ਰਮੇਸ਼ ਕੁਮਾਰ ਨੂੰ ਸਪਲਾਈ ਕਰ ਰਿਹਾ ਸੀ। ਜਦੋਂ ਚੱਪੜ ਪਾੜ ਕੇ ਦੇਖੀ ਗਈ ਤਾਂ ਉਸ ਵਿਚੋਂ 15 ਗ੍ਰਾਮ ਸਮੈਕ ਬਰਾਮਦ ਹੋਈ। ਇਸ ਮੌਕੇ ਜੇਲ ਦੇ ਹੋਰ ਅਧਿਕਾਰੀ ਵੀ ਮੌਕੇ ‘ਤੇ ਹਾਜ਼ਰ ਸਨ।

Widgetized Section

Go to Admin » appearance » Widgets » and move a widget into Advertise Widget Zone