ਜਾਰਜੀਆ ‘ਚ ਸੈਂਕੜੇ ਪੰਜਾਬੀਆਂ ਦੀਆਂ ਜ਼ਮੀਨਾਂ ਡੁੱਬੀਆਂ

full4360ਐਸ ਏ ਐਸ ਨਗਰ, 27 ਅਗੱਸਤ :  ਵਿਦੇਸ਼ਾਂ ਵਿਚ ਭਾਰਤੀਆਂ, ਖ਼ਾਸ ਕਰ ਕੇ ਸਿੱਖਾਂ ਦੀ ਖੱਜਲ ਖੁਆਰੀ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਕਦੇ ਪਟਕਾ ਬੰਨ੍ਹ ਕੇ ਖੇਡਣ ‘ਤੇ ਪਾਬੰਦੀ, ਕਦੇ ਪਾਸਪੋਰਟ ਜ਼ਬਤ ਹੋਣ ਦਾ ਮਾਮਲਾ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਰਿਹਾ ਪਰ ਹੁਣ ਪੰਜਾਬੀਆਂ ਲਈ ਇਕ ਹੋਰ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ।

ਰੂਸ ਦੇ ਸੂਬੇ ਜਾਰਜੀਆ ਵਿਚ ਬਹੁਤ ਸਾਰੇ ਭਾਰਤੀਆਂ ਵਲੋਂ ਇਹ ਸੋਚ ਕੇ ਜ਼ਮੀਨਾਂ ਖ਼ਰੀਦੀ ਲਈਆਂ ਗਈਆਂ ਕਿ ਵਿਦੇਸ਼ਾਂ ਵਿਚ ਜ਼ਿਆਦਾ ਧਨ ਕਮਾਉਣਗੇ ਪਰ ਹੁਣ ਇਨ੍ਹਾਂ ਵਿਚੋਂ ਬਹੁਤ ਸਾਰੀਆਂ ਕਿਸਾਨਾਂ ਦੀਆਂ ਜ਼ਮੀਨਾਂ ਡੁੱਬਣ ਦੀ ਕਗਾਰ ‘ਤੇ ਹਨ। ਜ਼ਿਆਦਾ ਮਾਮਲੇ ਪੰਜਾਬ ਦੇ ਕਿਸਾਨਾਂ ਨਾਲ ਸਬੰਧਤ ਹਨ ਜੋ ਉਥੇ ਜ਼ਮੀਨਾਂ ਖ਼ਰੀਦ ਕੇ ਵਾਪਸ ਪੰਜਾਬ ਆ ਗਏ ਅਤੇ ਹੁਣ ਇਨ੍ਹਾਂ ਨੂੰ ਜਾਰਜੀਆ ਜਾਣ ਲਈ ਵੀਜ਼ੇ ਨਹੀਂ ਮਿਲ ਰਹੇ।
ਰੋਜ਼ਾਨਾ ਸਪੋਕਸਮੈਨ ਨੂੰ ਇਹ ਜਾਣਕਾਰੀ ਦਿੰਦਿਆਂ ਸਾਬਕਾ ਕੇਂਦਰੀ ਮੰਤਰੀ ਸ. ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਅਜਿਹੇ ਸੈਂਕੜੇ ਲੋਕ ਉਨ੍ਹਾਂ ਕੋਲ ਪਿਛਲੇ ਇਕ ਮਹੀਨੇ ਤੋਂ ਪਹੁੰਚ ਕਰ ਰਹੇ ਹਨ ਜਿਨ੍ਹਾਂ ਦੀ ਵਿਦੇਸ਼ੀ ਦੂਤਾਵਾਸ ਕੋਈ ਸੁਣਵਾਈ ਨਹੀਂ ਕਰ ਰਿਹਾ। ਉਨ੍ਹਾਂ ਦਸਿਆ ਕਿ ਇਨ੍ਹਾਂ ਲੋਕਾਂ ਨੂੰ ਇਥੇ ਜ਼ਮੀਨਾਂ ਆਬਾਦ ਕਰਨ ਦੀ ਨੀਯਤ ਨਾਲ ਬੁਲਇਆ ਗਿਆ ਸੀ ਪਰ ਹੁਣ ਜਦੋਂ ਉਥੇ ਇਨ੍ਹਾਂ ਨੇ ਅਪਣੇ ਕਾਰੋਬਾਰ ਸਥਾਪਤ ਕਰ ਲਏ ਤਾਂ ਵਿਦੇਸ਼ੀਆਂ ਦੀ ਨੀਯਤ ਵਿਚ ਖੋਟ ਆ ਗਈ ਲਗਦੀ ਹੈ। ਉਨ੍ਹਾਂ ਕਿਹਾ ਕਿ ਵੀਰਵਾਰ ਨੂੰ ਵਿਦੇਸ਼ ਮੰਤਰੀ ਨਾਲ ਇਸ ਮਾਮਲੇ ਸਮੇਤ ਕਈ ਹੋਰ ਅਹਿਮ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕਰਨਗੇ।
ਰਾਮੂਵਾਲੀਆ ਨੇ ਦÎਸਿਆ ਕਿ ਖ਼ਾਸਕਰ ਅਰਬ, ਖਾੜੀ ਅਤੇ ਕੁੱਝ ਪੱਛਮੀ ਦੇਸ਼ਾਂ ਵਿਚ ਭਾਰਤੀ ਦੂਤਾਵਾਸ ਸਾਡੇ ਨੌਜਵਾਨਾਂ ਨੂੰ ਖੱਜਲ ਕਰ ਰਹੇ ਹਨ। ਉਨ੍ਹਾਂ ਦÎਸਿਆ ਜਦੋਂ ਉਥੇ ਭਾਰਤੀ ਦੀ ਹਾਦਸੇ ਵਿਚ ਮੌਤ ਹੋ ਜਾਂਦੀ ਹੈ ਤਾਂ ਲਾਸ਼ਾਂ ਵਾਪਸ ਭਾਰਤ ਲਿਆਉਣ ਲਈ ਕਾਨੂੰਨ ਐਨਾ ਔਖਾ ਹੈ

ਕਿ ਲਾਸ਼ ਪਿੰਜਰ ਬਣ ਜਾਂਦੀ ਹੈ ਉਤੋਂ ਅਬੈਂਸੀ ‘ਚ ਮੁਲਾਜ਼ਮ ਸਹਾਇਤਾ ਕਰਨ ਦੀ ਥਾਂ ਟਾਲਾ ਵੱਟਦੇ ਹਨ।

ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਤੇ ਸੁਸ਼ਮਾ ਸਵਰਾਜ ਨਾਲ ਬੈਠਕ ਕਰ ਕੇ ਹਰ ਤਰ੍ਹਾਂ ਦਾ ਹੱਲ ਕਢਿਆ ਜਾਵੇਗਾ ਤਾਂ ਜੋ ਪੰਜਾਬੀਆਂ ਦੀਆਂ ਜ਼ਮੀਨਾਂ ਨਾ ਡੁਬਣ ਅਤੇ ਵਿਦੇਸ਼ਾਂ ਵਿਚ ਕੰਮ ਰਹੀਆਂ ਲੜਕੀਆਂ ਵੀ ਸਹੀ ਸਲਾਮਤ ਰਹਿਣ।  ਬਲਵੰਤ ਸਿੰਘ ਰਾਮੂਵਾਲੀਆ ਨੇ ਤਾਜ਼ਾ ਮਾਮਲੇ ਦੀ ਉਦਾਹਰਣ ਦਿੰਦਿਆਂ ਦਸਿਆ ਕਿ ਥਾਈਲੈਂਡ, ਗਰੀਸ, ਸਿੰਗਾਪੁਰ ਵਿਚ ਜਿਹੜੀਆਂ ਕੁੜੀਆਂ ਕੰਮ ਕਰਨ ਲਈ ਜਾ ਰਹੀਆਂ ਹਨ, ਕੰਪਨੀ ਮਾਲਕ ਉਨ੍ਹਾਂ ਦੇ ਪਾਸਪੋਰਟ ਜ਼ਬਤ ਕਰ ਲੈਂਦੇ ਹਨ ਅਤੇ ਸਮਝੌਤੇ ਮੁਤਾਬਕ  ਤਨਖਾਹਾਂ ਵੀ ਨਹੀਂ ਦਿਤੀਆਂ ਜਾ ਰਹੀਆਂ। ਉਨ੍ਹਾਂ ਕਿਹਾ ਕਿ ਪੰਜਾਬੀ ਵਿਦੇਸ਼ਾਂ ਵਿਚ ਪੈਸੇ ਕਮਾਉਣ ਲਈ ਜਾਂਦੇ ਹਨ ਪਰ ਉਥੇ ਜਾ ਕੇ ਹੀ ਅਸਲ ਹਾਲਾਤ ਦਾ ਪਤਾ ਚਲਦਾ ਹੈ।  ਰਾਮੂਵਾਲੀਆ ਨੇ ਭਰੋਸਾ ਦਿਤਾ ਕਿ ਪੰਜਾਬੀਆਂ ਨੂੰ ਕਿਸੇ ਕਿਸਮ ਦੀ ਦਿਕੱਤ ਨਹੀਂ ਆਉਣ ਦਿਤੀ ਜਾਵੇਗੀ।

Widgetized Section

Go to Admin » appearance » Widgets » and move a widget into Advertise Widget Zone