Last UPDATE: August 25, 2014 at 7:54 pm

ਕਿਰਨ ਖੇਰ ਵੱਲੋਂ ਡਾਇਰੈਕਟਰੀ ਰਿਲੀਜ਼

ਨਿੱਜੀ ਪੱਤਰ ਪ੍ਰੇਰਕ
ਚੰਡੀਗੜ੍ਹ, 25 ਅਗਸਤ
ਪੰਜਾਬੀ ਫਿਲਮਾਂ ਅਤੇ ਸੰਗੀਤ ਨਾਲ ਜੁੜੀਆਂ ਹਸਤੀਆਂ ਦੀ ਸਪਨ ਮਨਚੰਦਾ ਵੱਲੋਂ ਤਿਆਰ ਕੀਤੀ ਪਹਿਲੀ ਟੈਲੀਫੋਨ ਡਾਇਰੈਕਟਰੀ ਅੱਜ ਇਥੇ ਪ੍ਰੈਸ ਕਲੱਬ ਵਿਖੇ ਬਾਲੀਵੁੱਡ ਅਦਾਕਾਰਾ ਅਤੇ ਚੰਡੀਗੜ੍ਹ ਦੀ ਐਮਪੀ ਕਿਰਨ ਖ਼ੇਰ ਅਤੇ ਪੰਜਾਬ ਸਰਕਾਰ ਦੇ ਸਹਾਇਕ ਮੀਡੀਆ ਸਲਾਹਕਾਰ ਤੇ ਮੁੱਖ ਪਾਰਲੀਮਾਨੀ ਸਕੱਤਰ ਵਿਨੀਤ ਜੋਸ਼ੀ ਵੱਲੋਂ ਲੋਕ ਅਰਪਣ ਕੀਤੀ ਗਈ। ਇਸ ਮੌਕੇ ਸ੍ਰੀਮਤੀ ਖੇਰ ਨੇ ਕਿਹਾ ਕਿ ਪੰਜਾਬੀ ਫਿਲਮ ਉਦਯੋਗ ਨੂੰ ਪਾਲੀਵੁੱਡ ਨਹੀਂ ਕਹਿਣਾ ਚਾਹੀਦਾ। ਚੰਡੀਗੜ੍ਹ ਫਿਲਮ ਸਿਟੀ ਬਣਨਾ ਚਾਹੀਦਾ ਹੈ। ਸ਼ੂਟਿੰਗ ਅਤੇ ਪ੍ਰੋਡਕਸ਼ਨ ਦਾ ਕੰਮ ਇੱਥੇ ਹੋਵੇ ਤਾਂ ਨਿਰਦੇਸ਼ਕਾਂ, ਨਿਰਮਾਤਾਵਾਂ ਅਤੇ ਕਲਾਕਾਰਾਂ ਨੂੰ ਸੌਖ ਹੋ ਸਕਦੀ ਹੈ। ਉਨ੍ਹਾਂ ਨੇ ਇਸ ਮਹੱਤਵਪੂਰਨ ਕਾਰਜ ਲਈ ਇਸ ਦੇ ਸੰਪਾਦਕ ਸ੍ਰੀ ਮਨਚੰਦਾ ਨੂੰ ਵਧਾਈ ਦਿੱਤੀ। ਇਸ ਮੌਕੇ ਸ੍ਰੀ ਜੋਸ਼ੀ ਨੇ ਕਿਹਾ ਕਿ ਪੰਜਾਬੀ ਫਿਲਮ ਉਦਯੋਗ ਆਪਣਾ ਕਾਫ਼ੀ ਸਫ਼ਰ ਕਰ ਚੁੱਕਾ ਹੈ ਪਰੰਤੂ ਅਜੇ ਇਸ ਨੇ ਕਿਸੇ ਖਾਸ ਮੁਕਾਮ ‘ਤੇ ਪਹੁੰਚਣਾ ਹੈ। ਕੁਝ ਇੱਕ ਨੂੰ ਛੱਡ ਕੇ ਪੰਜਾਬੀ ਫਿਲਮਾਂ ਬਣਾਉਣਾ ਕੋਈ ਵਾਧੇ ਦਾ ਸੌਦਾ ਨਹੀਂ ਹੈ। ਇਸ ਉਦਯੋਗ ਨੂੰ ਬਚਾਉਣ ਲਈ ਉਨ੍ਹਾਂ ਨੇ ਕਲਾਕਾਰਾਂ ਨੂੰ ਅਪੀਲ ਕੀਤੀ ਕਿ ਪੈਸੇ ਘੱਟ ਲਏ ਜਾਣ ਤਾਂ ਜੋ ਪੰਜਾਬੀ ਸਿਨੇਮਾ ਪੈਰਾਂ ਸਿਰ ਖੜ੍ਹਾ ਹੋ ਸਕੇ। ਥੀਏਟਰਾਂ ਵਿੱਚ ਵੀ ਪੰਜਾਬੀ ਫਿਲਮਾਂ ਨੂੰ ਕੋਈ ਖਾਸ ਹੁੰਗਾਰਾ ਪੈਸੇ ਪੱਖੋਂ ਨਹੀਂ ਦਿੱਤਾ ਜਾਂਦਾ। ਇਸ ਮੌਕੇ ਸ੍ਰੀ ਮਨਚੰਦਾ ਨੇ ਦੱਸਿਆ ਕਿ ਪੰਜਾਬੀ ਮਨੋਰੰਜਨ ਉਦਯੋਗ ਲਈ ਡਾਇਰੈਕਟਰੀ ਦੀ ਘਾਟ ਮੰਨੀ ਜਾ ਰਹੀ ਹੈ। ਇਸ ਨਾਲ ਆਪਣੀ ਜ਼ਰੂਰਤ ਅਨੁਸਾਰ ਇਸ ਉਦਯੋਗ ਨਾਲ ਜੁੜੀਆਂ 42 ਕੈਟਾਗਰੀਜ਼ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿੱਚ ਪੰਜ ਹਜ਼ਾਰ ਕਲਾਕਾਰਾਂ, ਨਿਰਦੇਸ਼ਕਾਂ, ਨਿਰਮਾਤਾਵਾਂ, ਗਾਇਕਾਂ, ਗੀਤਕਾਰਾਂ, ਕੈਮਰਾਮੈਨਾਂ, ਮਾਡਲਾਂ, ਸੰਗੀਤਕ ਤੇ ਫਿਲਮ ਕੰਪਨੀਆਂ, ਫਿਲਮ ਲੇਖਕਾਂ, ਸੰਗੀਤਕਾਰਾਂ, ਪ੍ਰੋਡਕਸ਼ਨ ਕੰਪਨੀਆਂ, ਲਾਈਨ ਨਿਰਮਾਤਾਵਾਂ, ਰੰਗਕਰਮੀਆਂ, ਡਰੈੱਸ ਡਿਜ਼ਾਈਨਰਾਂ, ਡਾਂਸ ਅਤੇ ਐਕਟਿੰਗ ਸਕੂਲਾਂ ਆਦਿ ਦੇ ਵੇਰਵੇ ਦਰਜ ਕੀਤੇ ਗਏ ਹਨ।

Widgetized Section

Go to Admin » appearance » Widgets » and move a widget into Advertise Widget Zone