Last UPDATE: October 29, 2018 at 9:07 pm

ਕਾਦੀਆਂ ਦਾਣਾ ਮੰਡੀ ਦਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੀਤਾ ਗਿਆ ਦੌਰਾ ।

ਗੁਰਦਾਸਪੁਰ, ਕਾਦੀਆਂ 29 ਅਕਤੂਬਰ (ਦਵਿੰਦਰ ਸਿੰਘ ਕਾਹਲੋਂ ) ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਅੱਜ ਕਾਦੀਆਂ ਦੀ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ । ਇਸ ਮੋਕੇ ਉਹਨਾ  ਕਿਸਾਨਾਂ ਨੂੰ ਆਉਂਦੀਆਂ ਮੁਸ਼ਕਲਾਂ ਸਬੰਧੀ ਜਾਣਕਾਰੀ ਲਈ । ਇਸ ਦੋਰਾਨ ਉਹਨਾ ਨੇ ਦਾਣਾ ਮੰਡੀ ਕਾਦੀਆਂ ਦੀਆਂ ਵੱਖ ਵੱਖ ਆੜਤਾ ਦਾ ਦੌਰਾ ਕਰਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਾਦੀਆਂ ਦਾਣਾ ਮੰਡੀ ਵਿੱਚ ਕਿਸਾਨਾਂ ਨੂੰ ਕਿਸੇ ਤਰਾਂ ਦੀ ਕੋਈ ਮੁਸ਼ਕਿਲ ਨਹੀਂ ਆ ਰਹੀ । ਇਸ ਮੋਕੇ ਉਹਨਾ ਨੇ ਕਿਸਾਨਾ ਨੂੰ ਅਪੀਲ ਕੀਤੀ ਕਿ ਕਿਸਾਨ 17 ਪ੍ਰਤੀਸ਼ਤ ਨਮੀ ਵਾਲਾ ਝੋਨਾ ਮੰਡੀਆ ਵਿਚ ਲਿਆਉਣ ਤਾ ਜੋ ਸਰਕਾਰ ਵਲੋ ਨਿਰਧਾਰਿਤ ਰੇਟ 1770 ਮਿਲ ਸਕੇ । ਉਨ੍ਹਾਂ ਦੱਸਿਆ ਕਿ ਮਾਰਕੀਟ ਕਮੇਟੀ ਕਾਦੀਆਂ ਦੇ ਅਧੀਨ ਆਉਂਦੀਆਂ ਹੋਰ ਦਾਣਾ ਮੰਡੀਆਂ ਦਾ ਵੀ ਉਹ ਦੌਰਾ ਕਰ ਕੇ ਕਿਸਾਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੀ ਜਾਣਕਾਰੀ ਪ੍ਰਾਪਤ ਕਰ ਕੇ ਉਸਦਾ ਹੱਲ ਕਰਨਗੇ।

ਫ਼ੋਟੋ ;- ਕਾਦੀਆ ਦਾਣਾ ਮੰਡੀ ਦਾ ਦੋਰਾ ਕਰਨ ਮੋਕੇ ਰਾਜ ਸਭਾ ਮੈਬਰ ਪ੍ਰਤਾਪ ਸਿੰਘ ਬਾਜਵਾ ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone