Last UPDATE: August 26, 2014 at 2:31 am

ਇਸਲਾਮੀ ਬਾਗ਼ੀਆਂ ਨੂੰ ਕੁਰਦ ਫ਼ੌਜ ਨੇ ਖਦੇੜਿਆ

ਕਿਰਕੁਕ (ਇਰਾਕ), 25 ਅਗਸਤ : ਇਰਾਕ ਵਿੱਚ ਕੁਰਦ ਫੌਜਾਂ ਹੁਣ ਇਸਲਾਮਿਕ ਸਟੇਟ ਦੇ ਬਾਗੀਆਂ ਉਤੇ ਭਾਰੂ ਪੈਣ ਲੱਗੀਆਂ ਹਨ। ਇਰਾਕੀ ਹਵਾਈ ਸੈਨਾ ਵੱਲੋਂ ਹਮਲਿਆਂ ਤੋਂ ਬਾਅਦ ਹੁਣ ਬਗਦਾਦ ਨੇੜਿਓਂ ਕੁਰਦ ਫੌਜਾਂ ਨੇ ਇਸਲਾਮਿਕ ਬਾਗੀਆਂ ਨੂੰ ਖਦੇੜ ਕੇ ਤਿੰਨ ਪਿੰਡ ਖਾਲੀ ਕਰਵਾ ਲਏ ਹਨ। ਇਹ ਜ਼ਿਕਰਯੋਗ ਹੈ ਕਿ ਜੂਨ ਵਿੱਚ ਇਸਲਾਮਿਕ ਸਟੇਟ ਦੇ ਬਾਗੀਆਂ ਨੇ ਇਰਾਕ ਦੀਆਂ ਸਰਕਾਰੀ ਫੌਜਾਂ ਨੂੰ ਖਦੇੜ ਕੇ ਦੇਸ਼ ਦੇ ਵੱਡੇ ਖਿੱਤੇ ਉਤੇ ਕਬਜ਼ਾ ਕਰ ਲਿਆ ਸੀ ਪਰ ਹੁਣ ਇਰਾਕ ਦੀ ਫੌਜ ਤੇ ਕੁਰਦ ਸੈਨਾਵਾਂ ਵੱਲੋਂ ਕੀਤੀ ਜਾ ਰਹੀ ਸਾਂਝੀ ਕਾਰਵਾਈ ਅਸਰਅੰਦਾਜ਼ ਹੋ ਰਹੀ ਹੈ।  ਅੱਜ ਕੁਰਦ ਫੌਜਾਂ ਨੇ ਬਗਦਾਦ ਨੇੜੇ ਇਰਾਕੀ ਸੈਨਾ ਵੱਲੋਂ ਕੀਤੇ ਹਵਾਈ ਹਮਲੇ ਬਾਅਦ ਦਿਆਲਾ ਸੂਬੇ ਦੇ ਜਾਲਾਵਲਾ ਖਿੱਤੇ ਵਿੱਚੋਂ ਇਸਲਾਮਿਕ ਸਟੇਟ ਦੇ ਬਾਗੀਆਂ ਨੂੰ ਖਦੇੜ ਕੇ ਤਿੰਨ ਪਿੰਡਾਂ ਉਤੇ ਕਬਜ਼ਾ ਕਰ ਲਿਆ।   ਕੁਰਦ ਫੌਜਾਂ ਦੇ ਬ੍ਰਿਗੇਡੀਅਰ ਜਨਰਲ ਅਨੁਸਾਰ ਜੇਹਾਦੀਆਂ ਵੱਲੋਂ ਖੁਰਾਕ ਤੇ ਹਥਿਆਰਾਂ ਦੀ ਸਪਲਾਈ ਲਈ ਵਰਤੀ ਜਾਂਦੀ ਮੁੱਖ ਸੜਕ ਉਤੇ ਕਬਜ਼ਾ ਕਰਕੇ ਸਪਲਾਈ ਲਾਈਨ ਵੀ ਕੱਟ ਦਿੱਤੀ ਹੈ।

Widgetized Section

Go to Admin » appearance » Widgets » and move a widget into Advertise Widget Zone