ਆਮ ਆਦਮੀ ਪਾਰਟੀ ਵਿੱਚ ਸਿਆਸੀ ਜੰਗ ਜ਼ੋਰਾਂ ਉਤੇ

aapਪਟਿਆਲਾ,27 ਅਗਸਤ : ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਸੰਸਦ ਮੈਂਬਰ ਵਿਚਕਾਰ ਲੜਾਈ ਅੱਜ ਨਵਾਂ ਮੋੜ ਲੈ ਗਈ ਜਦੋਂ ਪੰਜਾਬ ਮਾਮਲਿਆਂ ਦੇ ਇੰਚਾਰਜ ਪੱਤਰਕਾਰ ਜਰਨੈਲ ਸਿੰਘ ਨੇ ਇਹ ਕਹਿ ਦਿੱਤਾ ਕਿ ਜੋ ਲੋਕ ਡਾ.ਧਰਮਵੀਰ ਗਾਂਧੀ ਨੂੰ ਅਸਤੀਫ਼ਾ ਦੇਣ ਅਤੇ ਉਨ੍ਹਾਂ ਦਾ ਘਿਰਾਉ ਕਰ ਰਹੇ ਹਨ, ਉਹ ਪਾਰਟੀ ਵਿੱਚੋਂ ਕੱਢੇ ਹੋਏ ਹਨ। ਦੂਜੇ ਪਾਸੇ ਡਾ. ਗਾਂਧੀ ਦੀ ਵਿਰੋਧਤਾ ਕਰ ਰਹੇ ਆਗੂਆਂ ਨੇ ਕਿਹਾ ਹੈ ਕਿ ਜਰਨੈਲ ਸਿੰਘ ਨੂੰ ਸਾਨੂੰ ਪਾਰਟੀ ਵਿੱਚੋਂ ਕੱਢਣ ਦਾ ਕੋਈ ਅਧਿਕਾਰ ਨਹੀਂ ਹੈ। ਇਨ੍ਹਾਂ ਆਗੂਆਂ ਨੇ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਦਾ ਪ੍ਰੋਗਰਾਮ ਬਣਾਇਆ ਹੈ।

ਬੀਤੇ ਕੱਲ੍ਹ ਆਮ ਆਦਮੀ ਪਾਰਟੀ ਦੇ ਵਾਲੰਟੀਅਰ ਕਹਾਉਣ ਵਾਲੇ 100 ਤੋਂ ਵੱਧ ਆਗੂਆਂ ਨੇ ਡਾ. ਧਰਮਵੀਰ ਗਾਂਧੀ ਦੀ ਰਿਹਾਇਸ਼ ਨੂੰ ਘੇਰ ਕੇ ਉਸ ਨੂੰ ਮੈਮੋਰੰਡਮ ਦਿੱਤਾ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਪਾਰਟੀ ਨੂੰ ਪਈ  ਘੱਟ ਵੋਟ ਦਾ ਜਵਾਬ ਦੇਣ। ਕਿਉਂਕਿ ਉਨ੍ਹਾਂ ਨੇ ਵਰਕਰਾਂ ਦੀ ਸਲਾਹ ਤੋਂ ਬਿਨਾਂ ਹੀ ਉਮੀਦਵਾਰ ਚੁਣਿਆ ਸੀ। ਪ੍ਰਤੀਕਰਮ ਵਜੋਂ ਅੱਜ ਡਾ.ਗਾਂਧੀ ਨੇ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ‘ਅਵਾਮ’ ਨਾਂ ਦੀ ਕੋਈ ਵੀ ਜਥੇਬੰਦੀ ਆਮ ਆਦਮੀ ਪਾਰਟੀ ਨਾਲ ਸੰਬਧਤ ਨਹੀਂ ਹੈ। ਇਹ ਲੋਕ ਪਾਰਟੀ ਵਿਰੋਧੀ ਕਾਰਵਾਈਆਂ ਕਰਦੇ ਰਹੇ ਹਨ। ਇਸ ਕਰ ਕੇ ਇਹ ਮੈਥੋਂ ਜਵਾਬ ਮੰਗਣ ਵਾਲੇ ਕੌਣ ਹਨ?
ਦੂਜੇ ਪਾਸੇ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਆਪ ਦੇ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਹੈ ਕਿ ਜੋ ਲੋਕ ਡਾ. ਗਾਂਧੀ ਤੋਂ ਜਵਾਬ ਮੰਗ ਰਹੇ ਹਨ ਉਹ ਪਾਰਟੀ ਵਿੱਚੋਂ ਕੱਢੇ ਹੋਏ ਹਨ।
ਇਸ ਬਾਰੇ ਕੁੰਦਨ ਲਾਲ ਗੋਗੀਆ, ਸਰਬਜੀਤ ਉਖਲਾ, ਜਸਵੰਤ ਪੂਨੀਆਂ, ਕੈਪ. ਰਾਜਪ੍ਰੀਤ, ਜਸਬੀਰ ਗਾਂਧੀ, ਬਲਬੀਰ ਸੈਣੀ, ਜੱਸ ਪਵਾਰ, ਅਮਨ ਨਾਭਾ, ਮਹੰਤ ਸਮਾਤ,ਸਤਪਾਲ ਰਾਜਪੁਰਾ ਆਦਿ ਨੇ ਕਿਹਾ ਕਿ ਜਰਨੈਲ ਸਿੰਘ ਸਾਨੂੰ ਪਾਰਟੀ ਵਿੱਚੋਂ ਕਿਵੇਂ ਕੱਢ ਸਕਦੇ ਹਨ ਕਿਉਂਕਿ ਆਮ ਆਦਮੀ ਪਾਰਟੀ ਵਰਕਰਾਂ ਦੀ ਹੈ।

‘ਜਲੰਧਰ ਵਿੱਚ ਮੁੱਦੇ ਵਿਚਾਰੇ ਜਾਣਗੇ’

ਪੰਜਾਬ ਦੇ ਇੰਚਾਰਜ ਪੱਤਰਕਾਰ ਜਰਨੈਲ ਸਿੰਘ ਨੇ ਕਿਹਾ ਹੈ ਕਿ 31 ਅਗਸਤ ਨੂੰ ਜਲੰਧਰ ਵਿੱਚ ਪੰਜਾਬ ਇਕਾਈ ਦੀ ਮੀਟਿੰਗ ਹੋ ਰਹੀ ਹੈ, ਉਸ ਵਿੱਚ ਕਈ ਮੁੱਦੇ ਵਿਚਾਰੇ ਜਾਣਗੇ। ਇਹ ਵੀ ਵਿਚਾਰਿਆ ਜਾਵੇਗਾ ਕਿ ਪਟਿਆਲਾ ਤੋਂ ਸਾਡੇ ਉਮੀਦਵਾਰ ਨੂੰ ਘੱਟ ਵੋਟ ਕਿਉਂ ਪਈ ਹੈ।

Widgetized Section

Go to Admin » appearance » Widgets » and move a widget into Advertise Widget Zone