ਅਹਿਮਦੀਆ ਜਮਾਤ ਵਲ਼ੋਂ ਕਾਦੀਆਂ ਵਿਖੇ ਈਦ ਮਿਲ਼ਨ ਪਾਰਟੀ ਆਯੋਜਿਤ, ਵੱਖ ਵੱਖ ਧਾਰਮਿਕ,ਸਿਆਸੀ ਅਤੇ ਸਮਾਜਿਕ ਆਗੂਆਂ ਨੇ ਕੀਤੀ ਸ਼ਿਰਕਤ।

ਗੁਰਦਾਸਪੁਰ,ਕਾਦੀਆਂ  17 ਜੂਨ (ਦਵਿੰਦਰ ਸਿੰਘ ਕਾਹਲੋਂ) ਮੁਸਲਿਮ ਜਮਾਤ ਅਹਿਮਦੀਆ ਦੇ ਮੁੱਖ ਕੇਂਦਰ  ਕਾਦੀਆਂ ਵਿਖੇ ਈਦ ਉਲ ਫਿਤਰ ਦੇ ਪਵਿੱਤਰ ਤਿਉਹਾਰ ਨੂੰ ਸਮਰਪਿਤ ਈਦ ਮਿਲ਼ਨ ਸਮਾਗਮ ਵਿਕਟੋਰੀਆ ਗਾਰਡਨ ਖਾਰਾ ਰੋਡ ਨਜ਼ਦੀਕ ਰੇਲਵੇ ਸਟੇਸ਼ਨ ਕਾਦੀਆਂ ਵਿਖੇ ਆਯੋਜਿਤ ਕੀਤਾ ਗਿਆ । ਇਸ ਸ਼ਾਨਦਾਰ ਤੇ ਪ੍ਰਭਾਵਸ਼ਾਲੀ ਸਮਾਗਮ ਚ ਰਾਜਸੀ, ਧਾਰਮਿਕ ਤੇ ਸਮਾਜਸੇਵੀ , ਜਥੇਬੰਦੀਆਂ ਦੇ ਆਗੂ ਜਮਾਤ ਅਹਿਮਦੀਆ ਨੂੰ ਵਧਾਈ ਦੇਣ ਲਈ ਪੁੱਜੇ । ਇਸ ਮੌਕੇ ਵੱਖ ਵੱਖ ਆਗੂਆਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮੁਸਲਿਮ ਜਮਾਤ ਅਹਿਮਦੀਆ ਸਾਰੇ ਧਰਮਾਂ ਵਿਚ ਆਪਸੀ ਪਿਆਰ, ਭਾਈਚਾਰਕ ਸਾਂਝ ਤੇ ਇਨਸਾਨੀ ਕਦਰਾਂ ਕੀਮਤਾਂ ਦੀ ਕਦਰ ਕਰਨ ਵਾਲੀ ਜਮਾਤ ਹੈ । ਇਨਸਾਨੀ ਕਦਰਾਂ ਕੀਮਤਾਂ ਨੂੰ ਉੱਚਾ ਤੇ ਸੁੱਚਾ ਰੱਖਦਿਆਂ ਇਹ ਜਮਾਤ ਪਿਆਰ ਸਭ ਲਈ ਨਫ਼ਰਤ ਕਿਸੇ ਨਾਲ ਨਹੀਂ ਇਸ ਨਾਅਰੇ ਹੇਠ ਸੇਵਾ ਦਾ ਕੰਮ ਕਰ ਰਹੀ ਹੈ । ਇਸ ਮੌਕੇ ਅਹਿਮਦੀਆ ਜਮਾਤ ਭਾਰਤ ਦੇ ਮੁੱਖ ਸਕੱਤਰ ਮੁਹੰਮਦ ਇਨਾਮ ਗੋਰੀ ਨੇ ਕਿਹਾ ਕਿ ਹਰ ਸਾਲ ਜਮਾਤ ਵੱਲੋਂ ਕੀਤੇ ਜਾਂਦੇ ਇਸ ਸਮਾਗਮ ਦਾ ਮਕਸਦ ਆਪਣੀਆਂ ਖ਼ੁਸ਼ੀਆਂ ਚ ਸਮਾਜ ਦੇ ਹਰੇਕ ਵਰਗ ਨੂੰ ਸ਼ਾਮਿਲ ਕਰਨਾ ਹੈ ਤਾਂ ਜੋ ਆਪਸੀ ਭਾਈਚਾਰਕ ਸਾਂਝ ਨੂੰ ਵਧਾਇਆ ਜਾ ਸਕੇ । ਇਸ ਮੌਕੇ ਓਹਨਾ ਨਾਲ ਫਜਲੁੱਰਹਮਾਨ ਭੱਟੀ , ਅਬਦੁਲ ਵਾਸੇ , ਪ੍ਰੈੱਸ ਇੰਚਾਰਜ  ਤਾਰਿਕ ਅਹਿਮਦ ਤੋ ਇਲਾਵਾ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ । ਇਸ ਸਮੇ  ਮੋਲਾਨਾ ਫਜਲੁੱਰਹਮਾਨ ਭੱਟੀ ;ਸਕੱਤਰ ਜਨਰਲ ਅਫੈਅਰਜ ਮੁਸਲਿਮ ਜਮਾਤ ਅਹਿਮਦੀਆ ਕਾਦੀਆਂ  ਨੇ ਆਏ ਹੋਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ । ਇਸ ਮੌਕੇ  ਵਧਾਈ ਦੇਣ ਵਾਲਿਆਂ ਚ  ਪੰਜਾਬ ਕਾਂਗਰਸ ਪ੍ਰਧਾਨ ਸ਼੍ਰੀ ਸੁਨੀਲ ਜਾਖੜ ,ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ,  ਹਲਕਾ ਵਿਧਾਇਕ ਫ਼ਤਿਹ ਜੰਗ ਸਿੰਘ ਬਾਜਵਾ , ਬਲਵਿੰਦਰ ਸਿੰਘ ਲਾਡੀ ਵਿਧਾਇਕ ਸ਼੍ਰੀ ਹਰਗੋਬਿੰਦਪੁਰ , ਵਿਧਾਇਕ ਗੁਰਦਾਸਪੁਰ ਬਰਿੰਦਰਜੀਤ ਸਿੰਘ ਪਾਹੜਾ ,ਵਿਧਾਇਕ ਬਟਾਲਾ ਲਖਬੀਰ ਸਿੰਘ ਲੋਧੀ ਨੰਗਲ , ਐਡਵੋਕੇਟ ਸ ਜਗਰੂਪ ਸਿੰਘ ਸੇਖਵਾਂ, ਗੁਰਿੰਦਰ ਪਾਲ ਸਿੰਘ ਗੋਰਾ ਮੈਂਬਰ ਐਸ ਜੀ ਪੀ ਸੀ , ਮਹਿੰਦਰ ਸਿੰਘ ਕੇ ਪੀ, ਨਾਇਬ ਤਹਿਸੀਲਦਾਰ ਕਾਦੀਆਂ ਅਮਰਜੀਤ ਸਿੰਘ , ਸਤਨਾਮ ਸਿੰਘ ਬੁੱਟਰ ਐਕਸੀਅਨ ਬਿਜਲੀ ਬੋਰਡ ਕਾਦੀਆਂ, ਡਾ ਬਲਚਰਨਜੀਤ ਸਿੰਘ ਭਾਟੀਆ , ਅਨੁਰਾਗ ਸੂਦ ਹੁਸ਼ਿਆਰਪੁਰ , ਬਾਬਾ ਸੁਖਦੇਵ ਸਿੰਘ ਬੇਦੀ , ਨਗਰ ਕੌਂਸਲ ਪ੍ਰਧਾਨ ਜਰਨੈਲ ਸਿੰਘ ਮਾਹਲ,  ਜ਼ਿਲ੍ਹਾ ਵਪਾਰ ਸੈੱਲ ਪ੍ਰਧਾਨ  ਪ੍ਰਸ਼ੋਤਮ ਲਾਲ ਹੰਸ, ਰਿੱਕੀ ਅਬਰੋਲ ਤੋ ਇਲਾਵਾ ਵੱਡੀ ਗਿਣਤੀ ਵਿਚ ਸਖਸੀਅਤਾ ਮੁਬਾਰਕ ਭੇਟ ਕਰਨ ਲਈ ਪੁੱਜੀਆਂ ਹੋਈਆ ਸਨ ।

   

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone