Last UPDATE: August 22, 2014 at 2:45 am

ਅਮਰੀਕੀ ਬੰਧਕਾਂ ਨੂੰ ਛੁਡਾਉਣ ਲਈ ਕੀਤਾ ਗੁਪਤ ਅਪਰੇਸ਼ਨ ਰਿਹਾ ਅਸਫ਼ਲ

ਵਾਸ਼ਿੰਗਟਨ, 21 ਅਗਸਤ : ਸੀਰੀਆ ਵਿੱਚ ਬੰਧਕ ਬਣਾਏ ਹੋਏ ਅਮਰੀਕੀ ਪੱਤਰਕਾਰ ਜੇਮਜ਼ ਫੋਲੀ ਅਤੇ ਹੋਰ ਅਮਰੀਕੀ ਨਾਗਰਿਕਾਂ ਨੂੰ ਇਸਲਾਮਿਕ ਅਤਿਵਾਦੀਆਂ ਕੋਲੋਂ ਛੁਡਾਉਣ ਸਬੰਧੀ ਕੀਤਾ ਗੁਪਤ ਕਮਾਂਡੋ ਅਪਰੇਸ਼ਨ ਅਸਫ਼ਲ ਹੋ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਹੁਕਮ ’ਤੇ ਵਿਸ਼ੇਸ਼ ਅਪਰੇਸ਼ਨ ਬਲ ਨੇ ਸੀਰੀਆ ਵਿੱਚ ਪੱਤਰਕਾਰ ਜੇਮਜ਼ ਫੋਲੀ ਅਤੇ ਹੋਰ ਅਮਰੀਕੀ ਨਾਗਰਿਕਾਂ ਨੂੰ ਸੁਰੱਖਿਅਤ ਬਚਾਉਣ ਲਈ ਗੁਪਤ ਕਾਰਵਾਈ ਕੀਤੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਟਿਕਾਣੇ ’ਤੇ ਇਹ ਕਾਰਵਾਈ ਕੀਤੀ। ਉੱਥੇ ਕੁਝ ਵੀ ਹੱਥ ਨਹੀਂ ਆਇਆ। ਕੱਲ੍ਹ ਇਸ ਅਪਰੇਸ਼ਨ ਬਾਰੇ ਪੈਂਟਾਗਨ ਅਤੇ ਵ੍ਹਾਈਟ ਹਾਊਸ ਨੇ ਜਾਣਕਾਰੀ ਰਿਲੀਜ਼ ਕੀਤੀ ਸੀ। ਇਹ ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਇਸਲਾਮਿਕ ਅਤਿਵਾਦੀਆਂ ਨੇ ਇਕ ਵੀਡੀਓ ਰਿਲੀਜ਼ ਕੀਤਾ ਸੀ ਜਿਸ ਵਿੱਚ ਇਕ ਅਤਿਵਾਦੀ ਫੋਲੀ ਦੀ ਧੌਣ ਵੱਢ ਰਿਹਾ ਦਿਖਾਇਆ ਗਿਆ। ਫੋਲੀ ਨੂੰ ਅਤਿਵਾਦੀਆਂ ਨੇ ਸੀਰੀਆ ਵਿੱਚ ਨਵੰਬਰ 2012 ਵਿੱਚ ਅਗਵਾ ਕਰ ਲਿਆ ਸੀ।

Widgetized Section

Go to Admin » appearance » Widgets » and move a widget into Advertise Widget Zone