ਅਮਰੀਕੀ ਪੱਤਰਕਾਰ ਦੀ ਮਾਂ ਨੇ ਕਿਹਾ, ‘ਮੇਰੇ ਬੱਚੇ ਨੂੰ ਬਖਸ਼ ਦਿਓ’

2014_8image_14_33_1444600002014_8image_13_16_2419840003-ll-llਵਾਸ਼ਿੰਗਟਨ : ਅਮਰੀਕੀ ਪੱਤਰਕਾਰ ਜੇਮਜ਼ ਫੋਲੇ ਦੀ ਮੌਤ ਦੀ ਦਰਦਨਾਕ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਅਮਰੀਕੀ ਪੱਤਰਕਾਰ ਸਟੀਵਨ ਸੋਤਲਾਫ ਦੀ ਮਾਂ ਨੇ ਆਪਣੇ ਬੇਟੇ ਨੂੰ ਛੱਡਣ ਦੀ ਅਪੀਲ ਕੀਤੀ ਹੈ ਜੋ ਇਸ ਸਮੇਂ ਆਈ. ਐੱਸ. ਆਈ. ਐੱਸ. ਦੇ ਕਬਜ਼ੇ ਵਿਚ ਹੈ। ਇਸ ਵੀਡੀਓ ਵਿਚ ਸਟੀਵਨ ਦੀ ਮਾਂ ਸ਼ਰਲੇ ਸੋਤਲਾਫ ਨੇ ਭਾਵਨਾਤਮਕ ਰੂਪ ਨਾਲ ਇਸ ਅੱਤਵਾਦੀ ਸੰਗਠਨ ਦੇ ਮੁਖੀ ਅਬੁ ਬਕਰ ਅਲ ਬਗਦਾਦੀ ਤੋਂ ਰਹਿਮ ਦੀ ਅਪੀਲ ਕੀਤੀ ਹੈ।

ਵੀਡੀਓ ਸੰਦੇਸ਼ ਵਿਚ ਸ਼ਰਲੇ ਸੋਤਲਾਫ ਨੇ ਆਪਣੇ ਬੇਟੇ ਨੂੰ ਇਕ ਅਜਿਹਾ ਪੱਤਰਕਰ ਦੱਸਿਆ ਹੈ ਜੋ ਮੱਧ-ਪੂਰਬ ਵਿਚ ਤਾਨਾਸ਼ਾਹਾਂ ਦੇ ਹੱਥੋਂ ਮੁਸਲਮਾਨਾਂ ਦੇ ਦਮਨ ਨੂੰ ਉਜਾਗਰ ਕਰਦਾ ਰਿਹਾ ਹੈ। ਉਹ ਆਪਣੇ ਵੀਡੀਓ ਸੰਦੇਸ਼ ਵਿਚ ਕਹਿੰਦੀ ਹੈ ਕਿ ਸਟੀਵਨ ਅਮਰੀਕੀ ਸਰਕਾਰ ਦੀਆਂ ਕਾਰਵਾਈਆਂ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ। ਉਸ ਨੇ ਰਹਿਮ ਦੀ ਅਪੀਲ ਕਰਦੇ ਹੋਏ ਕਿਹਾ ਕਿ ਤੁਸੀਂ ਮੇਰੇ ਬੱਚੇ ਨੂੰ ਜੀਵਨਦਾਨ ਦੇ ਸਕਦੇ ਹੋ।
ਜ਼ਿਕਰਯੋਗ ਹੈ ਕਿ ਸਟੀਵਨ ਬੀਤੇ ਸਾਲ ਸੀਰੀਆ ਵਿਚ ਗਾਇਬ ਹੋ ਗਿਆ ਸੀ। ਉਨ੍ਹਾਂ ਨੂੰ ਜੇਮਜ਼ ਫੋਲੇ ਦੇ ਕਤਲ ਵਾਲੀ ਵੀਡੀਓ ਵਿਚ ਦਿਖਾਇਆ ਗਿਆ ਸੀ। ਇਸ ਦੇ ਨਾਲ ਹੀ ਅਮਰੀਕਾ ਨੂੰ ਧਮਕੀ ਦਿੱਤੀ ਗਈ ਸੀ ਕਿ ਜੇਕਰ ਇਰਾਕ ਵਿਚ ਹਵਾਈ ਹਮਲੇ ਬੰਦ ਨਹੀਂ ਹੋਏ ਤਾਂ ਅਗਲੀ ਵਾਰੀ ਦੂਜੇ ਪੱਤਰਕਾਰ ਸਟੀਵਨ ਸੋਤਲਾਫ ਦੀ ਹੋਵੇਗੀ।
ਵੀਡੀਓ ਦੇ ਅੰਤ ਵਿਚ ਕੱਟੜਪੰਥੀ ਸੋਤਲਫਾ ਦਾ ਕਾਲਰ ਫੜ ਕੇ ਕਹਿੰਦਾ ਹੈ ਕਿ ਓਬਾਮਾ ਇਸ ਅਮਰੀਕੀ ਨਾਗਰਿਕ ਦੀ ਜ਼ਿੰਦਗੀ ਤੁਹਾਡੇ ‘ਤੇ ਨਿਰਭਰ ਕਰਦੀ ਹੈ।

Widgetized Section

Go to Admin » appearance » Widgets » and move a widget into Advertise Widget Zone