Last UPDATE: August 23, 2014 at 10:41 pm

ਅਮਰੀਕਾ : ਜ਼ਿਆਦਾਤਰ ਲੋਕਾਂ ਨੂੰ ਇਬੋਲਾ ਦੀ ਸਹੀ ਜਾਣਕਾਰੀ ਨਹੀਂ

ਵਾਸ਼ਿੰਗਟਨ : ਅਮਰੀਕਾ ਦੇ ਜ਼ਿਆਦਾਤਰ ਲੋਕਾਂ ਨੂੰ ਇਬੋਲਾ ਦੇ ਬਾਰੇ ‘ਚ ਪੂਰੀ ਜਾਣਕਾਰੀ ਨਹੀਂ ਹੈ। ਹਾਵਰਡ ਸਕੂਲ ਆਫ ਪਬਲਿਕ ਹੈਲਥ (ਐਚ.ਐਸ.ਪੀ.ਐਚ) ਦੇ ਸਰਵੇ ‘ਚ ਇਹ ਗੱਲ ਸਾਹਮਣੇ ਆਈ ਹੈ। ਕਰੀਬ 39 ਫੀਸਦੀ ਅਮਰੀਕੀ ਇਹ ਮੰਨਦੇ ਹਨ ਕਿ ਅਮਰੀਕਾ ‘ਚ ਇਬੋਲਾ ਦਾ ਬਹੁਤ ਪ੍ਰਕੋਪ ਹੋਵੇਗਾ, ਜਦੋਂਕਿ 26 ਫੀਸਦੀ ਲੋਕ ਇਸ ਗੱਲ ਤੋਂ ਚਿੰਤਤ ਹਨ ਕਿ ਅਗਲੇ ਇਕ ਸਾਲ ‘ਚ ਉਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਇਬੋਲਾ ਨਾਲ ਪੀੜਤ ਹੋ ਸਕਦਾ ਹੈ। ਸਰਵੇਖਣ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਘੱਟ ਪੜ੍ਹੇ-ਲਿਖੇ ਲੋਕ ਅਮਰੀਕਾ ‘ਚ ਇਬੋਲਾ ਦੇ ਪ੍ਰਕੋਪ ਦੀ ਸੰਭਾਵਨਾ ਨੂੰ ਲੈ ਕੇ ਜ਼ਿਆਦਾ ਚਿੰਤਤ ਦਿਖਾਈ ਦਿੱਤੇ। ਸਰਵੇਖਣ ਮੁਤਾਬਕ ਘੱਟ ਪੜ੍ਹੇ-ਲਿਖੇ ਲੋਕ ਪੱਛਮੀ ਅਫਰੀਕਾ ‘ਚ ਫੈਲੇ ਇਬੋਲਾ ਦੇ ਪ੍ਰਕੋਪ ਦੀਆਂ ਖਬਰਾਂ ਤੋਂ ਅਣਜਾਨ ਦਿਖੇ। ਸਰਵੇਖਣ ‘ਚ ਸ਼ਾਮਲ ਹੋਣ ਵਾਲੇ ਇਕ ਤਿਹਾਈ ਲੋਕਾਂ ਦਾ ਇਹ ਮੰਨਣਾ ਸੀ ਕਿ ਇਬੋਲਾ ਦੇ ਇਲਾਜ ਲਈ ਪ੍ਰਭਾਵੀ ਦਵਾਈ ਉਪੱਲਬਧ ਹੈ। ਐਚ.ਐਸ.ਪੀ.ਐਚ. ਦੇ ਗਿਲੀਅਨ ਸਟੀਲਫਿਸ਼ਰ ਨੇ ਕਿਹਾ ਕਿ ਜ਼ਿਆਦਾਤਰ ਲੋਕ ਅਮਰੀਕਾ ‘ਚ ਜ਼ਿਆਦਾ ਪੱਧਰ ‘ਤੇ ਇਬੋਲਾ ਦੇ ਫੈਲਣ ਨੂੰ ਲੈ ਕੇ ਚਿੰਤਤ ਦਿਖੇ। ਜ਼ਿਕਰਯੋਗ ਹੈ ਕਿ ਇਬੋਲਾ ਦੇ ਵਿਸ਼ਾਣੂ ਹਵਾ ਰਾਹੀਂ ਨਹੀਂ ਫੈਲਦੇ। ਇਹ ਰੋਗੀ ਵਿਅਕਤੀ ਦੇ ਸਰੀਰ ਦੇ ਤਰਲ ਪਦਾਰਥ ਦੇ ਸਿੱਧੇ ਸੰਪਰਕ ‘ਚ ਆਉਣ ਤੋਂ ਬਾਅਦ ਹੀ ਫੈਲਦਾ ਹੈ।

Widgetized Section

Go to Admin » appearance » Widgets » and move a widget into Advertise Widget Zone